
18 ਦਸੰਬਰ ਨੂੰ ਸੂਬਾ ਭਰ 'ਚ ਹੋਣ ਵਾਲੇ ਕਿਸਾਨ ਸੰਮੇਲਨਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਨਗੇ
ਨਵੀਂ ਦਿੱਲੀ- ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ 23 ਵੇਂ ਦਿਨ ਵਿਚ ਦਾਖਿਲ ਹੋਣ ਹੋ ਗਿਆ ਹੈ।
ਮੱਧ ਪ੍ਰਦੇਸ਼ ਦੇ ਰਾਇਸੇਨ 'ਚ ਅੱਜ ਸਵੇਰ ਸ਼ੁਰੂ ਹੋ ਰਹੇ ਸੂਬਾ ਪੱਧਰੀ ਖੇਤੀ ਮਹਾਂਸੰਮੇਲਨ 'ਚ ਮੋਦੀ ਵੀਡੀਓ ਕਾਨਫੰਰਸਿੰਗ ਜ਼ਰੀਏ ਜੁੜਣਗੇ ਤੇ ਕਿਸਾਨਾਂ ਨਾਲ ਸੰਵਾਦ ਰਚਾਉਣਗੇ। ਇਸ ਜ਼ਰੀਏ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾਣਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਦੱਸਿਆ, 18 ਦਸੰਬਰ ਨੂੰ ਸੂਬਾ ਭਰ 'ਚ ਹੋਣ ਵਾਲੇ ਕਿਸਾਨ ਸੰਮੇਲਨਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਨਗੇ। ਦੁਪਹਿਰ ਦੋ ਵਜੇ ਉਹ ਕਿਸਾਨਾਂ ਨਾਲ ਗੱਲਬਾਤ ਕਰਨਗੇ।
ਦੱਸ ਦੇਈਏ ਕਿ ਸ਼ਿਵਰਾਜ ਸਰਕਾਰ ਕਿਸਾਨ ਸੰਮੇਲਨ ਆਯੋਜਿਤ ਕਰ ਰਹੀ ਹੈ, ਜਿਸ ਰਾਹੀਂ ਪ੍ਰਧਾਨ ਮੰਤਰੀ ਮੋਦੀ ਤਕਰੀਬਨ 23 ਹਜ਼ਾਰ ਪੰਚਾਇਤਾਂ ਦੇ ਕਿਸਾਨਾਂ ਨੂੰ ਸੰਬੋਧਨ ਕਰਨਗੇ। ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਅੱਜ ਸੂਬੇ ਦੇ 35 ਲੱਖ ਕਿਸਾਨਾਂ ਦੇ ਖਾਤੇ ਚ 1600 ਕਰੋੜ ਰੁਪਏ ਪਾਉਣਗੇ। 15 ਦਸੰਬਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਨੇ ਇਹ ਐਲਾਨ ਕੀਤਾ ਸੀ।