
ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਚੀਨ ਨਾਲ ਵਪਾਰ ਵਧਾ ਰਹੀ ਹੈ?
ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਝੜਪ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਮੋਰਚਾ ਖੋਲ੍ਹਿਆ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ ਫ਼ੌਜੀਆਂ ਲਈ ਕੁੱਝ ਦਮ ਅਤੇ ਸਨਮਾਨ ਵਿਖਾਉਣ ਲਈ ਕਿਹਾ। ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਹੱਦ 'ਤੇ ਚੀਨ ਦਾ ਹਮਲਾਵਰ ਰੁਖ਼ ਦਿਨੋ-ਦਿਨ ਵਧ ਰਿਹਾ ਹੈ, ਜਦਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਕਹਿੰਦੀ ਰਹਿੰਦੀ ਹੈ 'ਸਭ ਕੁਝ ਠੀਕ ਹੈ।'
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਚੀਨ, ਭਾਰਤ 'ਤੇ ਹਮਲਾ ਕਰ ਰਿਹਾ ਹੈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੀਨ ਤੋਂ ਦਰਾਮਦ ਜਾਰੀ ਰੱਖਣ ਦੀ ਇਜਾਜ਼ਤ ਕਿਉਂ ਦੇ ਰਹੀ ਹੈ? ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਚੀਨ ਨਾਲ ਵਪਾਰ ਵਧਾ ਰਹੀ ਹੈ? ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕਰਦਾ ਹਾਂ, ਅਸੀਂ ਭਾਰਤੀ ਉਤਪਾਦ ਖਰੀਦਾਂਗੇ ਭਾਵੇਂ ਉਨ੍ਹਾਂ ਦੀ ਕੀਮਤ ਦੁੱਗਣੀ ਕਿਉਂ ਨਾ ਹੋਵੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੀ ਸਾਡੇ ਜਵਾਨਾਂ ਲਈ ਤੁਹਾਡੇ ਮਨ ਵਿਚ ਕੋਈ ਸਨਮਾਨ ਨਹੀਂ ਹੈ? ਥੋੜ੍ਹਾ ਦਮ ਵਿਖਾਓ। ਜੇਕਰ ਭਾਰਤ ਦੀ ਦਰਾਮਦਗੀ ਬੰਦ ਕਰ ਦਿੱਤੀ ਤਾਂ ਚੀਨ ਨੂੰ ਆਪਣੀ ਔਕਾਤ ਪਤਾ ਲੱਗ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਚੀਨ ਨੂੰ ਸਜ਼ਾ ਦੇਣ ਦੀ ਬਜਾਏ ਮੋਦੀ ਸਰਕਾਰ ਇਸ ਗੁਆਂਢੀ ਦੇਸ਼ ਤੋਂ ਵੱਡੀ ਮਾਤਰਾ 'ਚ ਦਰਾਮਦ ਦੀ ਆਗਿਆ ਦੇ ਕੇ 'ਬੀਜਿੰਗ ਨੂੰ ਇਨਾਮ' ਦੇ ਰਹੀ ਹੈ, ਜਦਕਿ ਭਾਰਤੀ ਫ਼ੌਜੀ ਚੀਨੀ ਫ਼ੌਜੀਆਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ ਅਤੇ ਆਪਣੀ ਜਾਨ ਤੱਕ ਦੇ ਦਿੰਦੇ ਹਨ।
हमारे देश के जवान चीन की सीमा पर डटकर सामना कर रहे हैं, उनको जवाब दे रहे हैं।
— Arvind Kejriwal (@ArvindKejriwal) December 18, 2022
लेकिन इधर भाजपा सरकार की क्या मज़बूरी है कि वो चीन से व्यापार बढ़ाती जा रही है?
मैं देश से चीन के सामान का बॉयकॉट करने की अपील करता हूँ। हम भारत में ही बना समान ख़रीद लेंगे। pic.twitter.com/YZ4hgy4mNK