
Haryana Accident News: ਟਰੱਕ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
The truck crushed 3 youths in Haryana Accident News in punjabi : ਹਰਿਆਣਾ ਦੇ ਕਰਨਾਲ ਦੇ ਪਿੰਡ ਬਾਂਸਾ ਵਿੱਚ ਸੰਧਵਾਂ ਰੋਡ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਕੁਚਲ ਦਿੱਤਾ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨਾਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੇ ਘਰ ਵਿੱਚ ਚੀਕ ਚਿਹਾੜਾ ਮਚ ਗਿਆ।
ਇਹ ਵੀ ਪੜ੍ਹੋ: Delhi News: ਦਿੱਲੀ ਤੋਂ ਹਵਾਈ ਅੱਡੇ 'ਤੇ ਯਾਤਰੀ ਕੋਲੋਂ 2.78 ਕਰੋੜ ਦਾ ਸੋਨਾ ਬਰਾਮਦ
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਹੈ। ਪੁਲਿਸ ਨੇ ਮੁਲਜ਼ਮ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ ਜਾ ਰਹੇ ਸਨ ਕਿ ਅਚਾਨਕ ਰਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਉਮਰ 19 ਤੋਂ 23 ਸਾਲ ਹੈ।
ਇਹ ਵੀ ਪੜ੍ਹੋ: Inderpreet Kaur Sidhu: 'ਆਉਟ ਸਟੈਂਡਿੰਗ ਡਿਪਲੋਮੈਟ ਐਵਾਰਡ' ਜਿੱਤਣ ਵਾਲੀ ਇੰਦਰਪ੍ਰੀਤ ਕੌਰ ਸਿੱਧੂ ਦਾ ਹੋਇਆ ਦਿਹਾਂਤ
ਦੱਸ ਦੇਈਏ ਕਿ ਮ੍ਰਿਤਕ ਵਰਿੰਦਰ ਦਾ ਭਰਾ ਅਤੇ ਦੀਪਕ ਉਸਦੇ ਬਾਈਕ ਦੇ ਪਿੱਛੇ ਆ ਰਹੇ ਸਨ। ਉਸ ਨੇ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਦੌਰਾਨ ਦੀਪਕ ਨੇ ਸੜਕ 'ਤੇ ਡਿੱਗ ਰਹੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਲੰਘ ਰਹੇ ਵਾਹਨ ਚਾਲਕਾਂ ਤੋਂ ਮਦਦ ਵੀ ਮੰਗੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਕਾਰ ਨਹੀਂ ਰੋਕੀ।