ਵਿੱਤ ਮੰਤਰੀ ਅਰੁਣ ਜੇਤਲੀ ਹੀ ਪੇਸ਼ ਕਰਨਗੇ ਅੰਤਰਿਮ ਬਜਟ, US ‘ਚ ਚੱਲ ਰਿਹਾ ਹੈ ਇਲਾਜ਼
Published : Jan 19, 2019, 10:02 am IST
Updated : Jan 19, 2019, 10:02 am IST
SHARE ARTICLE
Arun Jaitley
Arun Jaitley

ਵਿੱਤ ਮੰਤਰੀ ਅਰੁਣ ਜੇਤਲੀ ਇਕ ਫਰਵਰੀ ਨੂੰ ਅੰਤਰਿਮ ਬਜਟ ਪੇਸ਼.....

ਨਵੀਂ ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਇਕ ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰਨਗੇ। ਇਸ ਗੱਲ ਦੀ ਪੁਸ਼ਟੀ ਵਿੱਤ ਮੰਤਰਾਲਾ ਦੇ ਉਚ ਸੂਤਰਾਂ ਨੇ ਕੀਤੀ ਹੈ। ਦੱਸ ਦਈਏ ਕਿ ਜੇਤਲੀ ਦੁਆਰਾ ਬਜਟ ਪੇਸ਼ ਕੀਤੇ ਜਾਣ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਗੱਲਾਂ ਹੋ ਰਹੀਆਂ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਸਹਿਤ ਠੀਕ ਨਹੀਂ ਹੈ ਅਜਿਹੇ ਵਿਚ ਹੋ ਸਕਦਾ ਹੈ ਕਿ ਅੰਤਰਿਮ ਬਜਟ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਪੇਸ਼ ਕਰੇ।

Finance Minister Arun JaitleyFinance Minister Arun Jaitley

ਹਾਲਾਂਕਿ ਉਚ ਸੂਤਰਾਂ ਨੇ ਅਜਿਹੀਆਂ ਅੜਚਲਾਂ ਨੂੰ ਸਿਰੇ ਤੋਂ ਖਾਰਿਜ ਕਰ ਦਿਤਾ ਹੈ ਅਤੇ ਨਾਲ ਹੀ ਸੂਤਰਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਵਿੱਤ ਮੰਤਰੀ ਜੇਤਲੀ ਬਜਟ ਭਾਸ਼ਣ ਵੀ ਪੜਨਗੇ। ਜੇਤਲੀ ਇਸ ਸਮੇਂ ਅਮਰੀਕਾ ਵਿਚ ਹੈ। ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਜੇਤਲੀ ਨੇ ਨਿਊਯਾਰਕ ਤੋਂ ਵੀਡੀਓ ਕਾਂਨਫਰੇਂਸਿੰਗ ਦੇ ਮਾਧਿਅਮ ਨਾਲ ਇਕ ਕੋਂਕਲੇਵ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਚੋਣ ਸਾਲ ਦਾ ਬਜਟ ਆਮ ਤੌਰ ਉਤੇ ਇੱਕ ਅੰਤਰਿਮ ਬਜਟ ਹੁੰਦਾ ਹੈ। ਇਹੀ ਰਸ਼ਮ ਰਹੀ ਹੈ ਅਤੇ ਕੋਈ ਕਾਰਨ ਨਹੀਂ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਕਿ ਅਸੀਂ ਉਸ ਰਸ਼ਮ ਤੋਂ ਦੂਰ ਹੋ ਜਾਈਏ।

Arun JaitleyArun Jaitley

ਪਰ ਉਦੋਂ ਮਾਲੀ ਹਾਲਤ ਦਾ ਵੱਡਾ ਹਿੱਤ ਹਮੇਸ਼ਾ ਤੈਅ ਕਰਦਾ ਹੈ ਕਿ ਅੰਤਰਿਮ ਬਜਟ ਵਿਚ ਕੀ ਹੋਣਾ ਚਾਹੀਦਾ ਹੈ ਅਤੇ ਇਹ ਕੁੱਝ ਅਜਿਹਾ ਹੈ ਜਿਸ ਉਤੇ ਚਰਚਾ ਜਾਂ ਖੁਲਾਸਾ ਇਸ ਪੱਧਰ ਉਤੇ ਨਹੀਂ ਕੀਤੀ ਜਾ ਸਕਦੀ। ਵਿੱਤ ਮੰਤਰੀ ਨੂੰ ਇਕ ਫਰਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ਦਾ ਆਖਰੀ ਅਤੇ ਅਪਣਾ ਛੇਵਾਂ ਬਜਟ ਪੇਸ਼ ਕਰਨਾ ਹੈ। ਇਹ ਅੰਤਰਿਮ ਬਜਟ ਹੋਵੇਗਾ।  ਪਰ ਉਮੀਦ ਲਗਾਈ ਜਾ ਰਹੀ ਹੈ ਕਿ ਜੇਤਲੀ ਦੁਆਰਾ ਪੇਸ਼ ਕੀਤਾ ਜਾਣ ਵਾਲਾ ਇਹ ਬਜਟ ਆਮ ਬਜਟ ਦੇ ਵਰਗੇ ਹੀ ਹੋਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement