
ਕਰਨਾਟਕ ਵਿਚ ਸਿਆਸੀ ਸੰਕਟ ਹਾਲੇ ਖ਼ਤਮ ਨਹੀਂ ਹੋਇਆ ਹੈ। ਸ਼ੁਕਰਵਾਰ ਨੂੰ ਹੋਈ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ 4 ਵਿਧਾਇਕ ਗ਼ੈਰ ਹਾਜ਼ਰ ਰਹੇ। ਇਸ ਤੋਂ ਬਾਅਦ...
ਬੈਂਗਲੁਰੂ : ਕਰਨਾਟਕ ਵਿਚ ਸਿਆਸੀ ਸੰਕਟ ਹਾਲੇ ਖ਼ਤਮ ਨਹੀਂ ਹੋਇਆ ਹੈ। ਸ਼ੁਕਰਵਾਰ ਨੂੰ ਹੋਈ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ 4 ਵਿਧਾਇਕ ਗ਼ੈਰ ਹਾਜ਼ਰ ਰਹੇ। ਇਸ ਤੋਂ ਬਾਅਦ ਬਿਆਨਬਾਜ਼ੀ ਦਾ ਦੌਰ ਹੋਰ ਤੇਜ਼ ਹੋ ਗਿਆ। ਕਾਂਗਰਸ ਨੇਤਾ ਸਿੱਧਰਮਈਆ ਨੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਹਮਲਾ ਬੋਲ ਦਿਤਾ। ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਸਿੱਧਰਮਈਆ ਨੇ ਕਿਹਾ ਕਿ ਅੱਜ ਦੀ ਬੈਠਕ ਵਿਚ 79 ਵਿਚੋਂ 76 ਵਿਧਾਇਕ ਮੌਜੂਦ ਸਨ। ਮੈਂ ਗ਼ੈਰਮੌਜੂਦ ਰਹੇ ਵਿਧਾਇਕਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਨੂੰ ਕਾਰਨ ਪੁੱਛਾਂਗਾ।
Siddaramaiah
ਉਸ ਤੋਂ ਬਾਅਦ ਹਾਈਕਮਾਨ ਨਾਲ ਗੱਲ ਕਰਾਂਗਾ। ਇਸ ਵਿਚ ਕਰਨਾਟਕ ਦੇ ਭਾਜਪਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਬੀਐਸ ਯੇਦਿਯੁਰੱਪਾ ਨੇ ਗੁਰੁਗਰਾਮ ਵਿਚ ਰੁਕੇ ਹੋਏ ਸਾਰੇ ਭਾਜਪਾ ਵਿਧਾਇਕਾਂ ਨੂੰ ਵਾਪਸ ਰਾਜ ਸੱਦ ਲਿਆ ਹੈ। ਸਿੱਧਰਮਈਆ ਨੇ ਕਿਹਾ ਕਿ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਕਰਨਾਟਕ ਸਰਕਾਰ ਨੂੰ ਅਸਥਿਰ ਕਰਨ ਦੇ ਘਟਨਾਕ੍ਰਮ ਵਿਚ ਸ਼ਾਮਿਲ ਹਨ। ਉਨ੍ਹਾਂ ਨੇ ਸਾਡੇ ਵਿਧਾਇਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ 50 - 70 ਕਰੋਡ਼ ਰੁਪਏ ਆਫ਼ਰ ਕੀਤੇ। ਮੇਰੇ ਕੋਲ ਇਸ ਦਾ ਸਬੂਤ ਹੈ। ਚੌਕੀਦਾਰ ਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ?
Prime Minister Narendra Modi
ਉਥੇ ਹੀ, ਕਾਂਗਰਸ ਵਿਧਾਇਕ ਸੌਮਿਆ ਰੈੱਡੀ ਨੇ ਕਿਹਾ ਕਿ ਅਸੀਂ ਇਕੱਠੇ ਵਧੀਆ ਕੰਮ ਕਰ ਰਹੇ ਹਾਂ, ਸਾਨੂੰ ਕੰਮ ਕਰਨ ਦਿਓ। ਅਸੀਂ ਸਾਰੇ ਈਗਲਟਨ ਰਿਸੌਰਟ ਜਾ ਰਹੇ ਹਾਂ। ਅਸੀਂ ਉੱਥੇ ਇਕ ਦਿਨ ਰੁਕਾਂਗੇ, ਅਪਣੀ ਤਾਕਤ ਦਿਖਾਵਾਂਗੇ। ਅਗਲੀ ਲੋਕਸਭਾ ਚੋਣ ਨੂੰ ਲੈ ਕੇ ਵੀ ਅਸੀਂ ਚਰਚਾ ਕਰਾਂਗੇ। ਕਰਨਾਟਕ ਵਿਚ ਭਾਜਪਾ ਵਲੋਂ ਗਠਜੋੜ ਸਰਕਾਰ ਦੇ ਕਥਿਤ ਤਖਤਾਪਲਟ ਦੀਆਂ ਕੋਸ਼ਿਸ਼ਾਂ 'ਚ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਸ਼ੁਕਰਵਾਰ ਨੂੰ ਬੈਂਗਲੁਰੂ ਆਯੋਜਿਤ ਕੀਤੀ ਗਈ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਬੈਠਕ ਵਿਚ ਚਾਰ ਨਰਾਜ਼ ਵਿਧਾਇਕ ਨਹੀਂ ਪੁੱਜੇ।
Congress
ਕਾਂਗਰਸ ਚਾਰਾਂ ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਇਸ ਉਤੇ ਜਵਾਬ ਮੰਗੇਗੀ। ਚਾਰ ਵਿਧਾਇਕਾਂ ਦੀ ਗ਼ੈਰ ਮੌਜੂਦਗੀ ਨਾਲ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਸੱਤ ਮਹੀਨੇ ਪੁਰਾਣੀ ਕਾਂਗਰਸ - ਜਲ (ਐਸ) ਗਠਜੋੜ ਸਰਕਾਰ ਨੂੰ ਤੁਰਤ ਕੋਈ ਖ਼ਤਰਾ ਨਹੀਂ ਹੈ ਪਰ ਇਸ ਤੋਂ ਸੰਕੇਤ ਮਿਲਦੇ ਹਨ ਕਿ ਕਾਂਗਰਸ ਵਿਚ ਸਭ ਕੁੱਝ ਠੀਕ ਨਹੀਂ ਹੈ ਜੋ ਵਿਧਾਇਕਾਂ ਦੀ ਨਰਾਜ਼ਗੀ ਨਾਲ ਪ੍ਰਭਾਵਿਤ ਹੈ।
Siddaramaiah
ਬੈਠਕ ਤੋਂ ਪਹਿਲਾਂ ਕਾਂਗਰਸ ਵਿਧਾਇਕਾਂ ਨੂੰ ਜਾਰੀ ਨੋਟਿਸ ਵਿਚ ਸੀਐਲਪੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਚਿਤਾਵਨੀ ਦਿਤੀ ਸੀ ਕਿ ਵਿਧਾਇਕਾਂ ਦੀ ਗ਼ੈਰ ਮੌਜੂਦਗੀ ਨੂੰ ਗੰਭੀਰਤਾ” ਨਾਲ ਲਿਆ ਜਾਵੇਗਾ ਅਤੇ ਦਲ - ਬਦਲ ਵਿਰੋਧੀ ਕਾਨੂੰਨ ਤਹਿਤ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਿੱਧਰਮਈਆ ਨੇ ਕਿਹਾ ਕਿ ਕਾਂਗਰਸ ਬੈਠਕ ਦੇ ਦੌਰਾਨ ਗ਼ੈਰਹਾਜ਼ਰ ਰਹਿਣ ਵਾਲੇ ਇਹਨਾਂ ਚਾਰਾਂ ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਜਵਾਬ ਮੰਗੇਗੀ।