ਬੇਰੋਜ਼ਗਾਰੀ ਦਾ ਆਲਮ, ਮਹਾਰਾਸ਼ਟਰ ਦੇ ਰਾਜ ਸਕੱਤਰੇਤ ਵਿਚ ਕੰਟੀਨ ਦੇ ਵੇਟਰ ਬਣੇ ਗਰੈਜੁਏਟ
Published : Jan 19, 2019, 11:59 am IST
Updated : Jan 19, 2019, 11:59 am IST
SHARE ARTICLE
Waiters In State Secretariat Canteen
Waiters In State Secretariat Canteen

ਦੇਸ਼ ਦੇ ਸਭ ਤੋਂ ਪ੍ਰਗਤੀਸ਼ੀਲ ਰਾਜਾਂ ਵਿਚ ਸ਼ੁਮਾਰ ਮਹਾਰਾਸ਼ਟਰ ਵਿਚ ਬੇਰੋਜ਼ਗਾਰੀ ਦਾ ਆਲਮ ਇਹ ਹੈ ਕਿ ਗ੍ਰੈਜੁਏਟ ਦੇ ਵਿਦਿਆਰਥੀ ਕੰਟੀਨ ਦੇ ਵੇਟਰ ਬਨਣਾ ਚਾਹੁੰਦੇ ਹਨ...

ਮੁੰਬਈ : ਦੇਸ਼ ਦੇ ਸਭ ਤੋਂ ਪ੍ਰਗਤੀਸ਼ੀਲ ਰਾਜਾਂ ਵਿਚ ਸ਼ੁਮਾਰ ਮਹਾਰਾਸ਼ਟਰ ਵਿਚ ਬੇਰੋਜ਼ਗਾਰੀ ਦਾ ਆਲਮ ਇਹ ਹੈ ਕਿ ਗ੍ਰੈਜੁਏਟ ਦੇ ਵਿਦਿਆਰਥੀ ਕੰਟੀਨ ਦੇ ਵੇਟਰ ਬਨਣਾ ਚਾਹੁੰਦੇ ਹਨ, ਜਦੋਂ ਕਿ ਵੇਟਰ ਅਹੁਦੇ ਲਈ ਸਿੱਖਿਅਕ ਯੋਗਤਾ ਚੌਥੀ ਪਾਸ ਹੈ। ਹਾਲ ਹੀ ਵਿਚ ਮੰਤਰਾਲਾ ( ਰਾਜ ਸਕੱਤਰੇਤ) ਵਿਚ ਕੰਟੀਨ ਵੇਟਰ ਦੇ 13 ਅਹੁਦਿਆਂ ਲਈ ਭਰਤੀ ਕੱਢੀ ਗਈ ਸੀ, ਜਿਸ ਵਿਚ 7000 ਲੋਕਾਂ ਨੇ ਅਰਜ਼ੀ ਦਿਤੀ ਸੀ। ਉਨ੍ਹਾਂ ਵਿਚੋਂ ਜ਼ਿਆਦਾਤਰ ਗ੍ਰੈਜੁਏਟ ਸਨ। 

GraduateGraduate

ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਮੰਤਰਾਲਾ ਕੰਟੀਨ ਵਿਚ ਵੇਟਰ ਅਹੁਦਿਆਂ ਲਈ ਹਾਲ ਹੀ ਵਿਚ 100 ਅੰਕ ਦੀ ਲਿਖਤੀ ਪ੍ਰੀਖਿਆ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰੀਖਿਆ ਦੀਆਂ ਸ਼ਰਤਾਂ 31 ਦਸੰਬਰ ਨੂੰ ਪੂਰੀਆਂ ਹੋਈਆਂ ਅਤੇ ਫਿਲਹਾਲ,  ਜੁਆਈਨ ਪ੍ਰਕੀਰਿਆ ਚੱਲ ਰਹੀ ਹੈ। ਚੁਣੇ ਗਏ 13 ਉਮੀਦਵਾਰਾਂ ਵਿਚ ਅੱਠ ਮਰਦ ਅਤੇ ਬਾਕੀ ਮਹਿਲਾਂ ਹਨ। ਜਿਨ੍ਹਾਂ ਵਿਚ 12 ਗ੍ਰੈਜੁਏਟ ਅਤੇ ਇਕ ਬਾਰਹਵੀਂ ਪਾਸ ਹੈ।  

ExamExam

ਮੰਤਰਾਲੇ ਦੀ ਕੰਟੀਨ ਵਿਚ ਗ੍ਰੈਜੁਏਟ ਨੂੰ ਵੇਟਰ ਦੇ ਤੌਰ ਉਤੇ ਨਿਯੁਕਤ ਕੀਤੇ ਜਾਣ ਉਤੇ ਰਾਜ ਸਰਕਾਰ ਦੀ ਆਲੋਚਨਾ ਕਰਦੇ ਹੋਏ ਵਿਧਾਨਕ ਕੌਂਸਲ ਵਿਚ ਵਿਰੋਧੀ ਪੱਖ ਦੇ ਨੇਤਾ ਧਨੰਜੈ ਮੁੰਡੇ ਨੇ ਕਿਹਾ ਕਿ ਮੰਤਰੀਆਂ ਅਤੇ ਸਕੱਤਰਾਂ ਨੂੰ ਸਿੱਖਿਅਤ ਆਦਮੀਆਂ ਦੀਆਂ ਸੇਵਾਵਾਂ ਲੈਣ ਉਤੇ ਸ਼ਰਮ ਆਉਣੀ ਚਾਹੀਦੀ ਹੈ। ਐਨਸੀਪੀ ਨੇਤਾ ਨੇ ਕਿਹਾ ਕਿ ਸਿਰਫ਼ 13 ਅਹੁਦਿਆਂ ਲਈ 7000 ਅਰਜ਼ੀਆਂ ਦੇਸ਼ ਅਤੇ ਮਹਾਰਾਸ਼ਟਰ ਵਿਚ ਰੋਜ਼ਗਾਰ ਦੀ ਹਾਲਤ ਦੀ ਸਪੱਸ਼ਟ ਉਦਾਹਰਣ ਹੈ। ਇਹ ਬਹੁਤ ਬਦਕਿਸਮਤੀ ਭੱਰਿਆ ਹੈ ਕਿ ਗ੍ਰੈਜੁਏਟ ਇਸ ਅਹੁਦੇ ਲਈ ਚੁਣੇ ਗਏ, ਜਦੋਂ ਕਿ ਯੋਗਤਾ ਚੌਥੀ ਪਾਸ ਦੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement