
ਇਸ ਤੋਂ ਇਲਾਵਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਲ 'ਚ ਹੀ ਸੂਬੇ ਦੇ ਨੌਜਵਾਨਾਂ ਨੂੰ ਕਈ ਸੌਗਾਤਾਂ ਦੇਣ ਦਾ ਦਾਅਵਾ ਕੀਤਾ ਹੈ।
ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਕ ਵੱਡਾ ਫੈਸਲਾ ਲੈਂਦਿਆ ਅਨੁਸੂਚਿਤ ਜਾਤੀ (SC) ਅਤੇ ਘੱਟ ਗਿਣਤੀਆਂ ਦੇ ਵਰਗ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਮਿਲਣ ਵਾਲੀਆ ਸਕੂਟਰੀਆਂ ਦੀ ਸੰਖਿਆਂ ਵਿਚ ਵਾਧਾ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ।
File Photo
ਮੀਡੀਆ ਰਿਪੋਰਟਾ ਅਨੁਸਾਰ ਇਸ ਦੇ ਅਧੀਨ ਹੋਣਹਾਰ ਵਿਦਿਆਰਥਣਾ ਨੂੰ ਮਿਲਣ ਵਾਲੀਆਂ ਸਕੂਟਰੀ ਦੀ ਸੰਖਿਆ 4 ਹਜ਼ਾਰ ਤੋਂ ਵਧਾ ਕੇ 6 ਹਜ਼ਾਰ ਕਰ ਦਿੱਤੀ ਗਈ ਹੈ। ਉੱਥੇ ਹੀ ਦੇਵਨਾਰਾਇਣ ਸਕੂਟਰੀ ਯੋਜ਼ਨਾ ਵਿਚ ਸਕੂਟਰੀ ਸੰਖਿਆ ਇਕ ਹਜ਼ਾਰ ਤੋਂ ਵਧਾ ਕੇ 1500 ਕਰਨ ਦੀ ਮੰਜ਼ੂਰੀ ਦਿੱਤੀ ਹੈ। ਹੋਰ ਸਾਰੀ ਸਕੂਟਰੀ ਯੋਜ਼ਨਾਵਾਂ ਨੂੰ ਕਾਲੀਬਾਈ ਭੀਲ ਸਕੂਟਰੀ ਯੋਜ਼ਨਾ ਵਿਚ ਸ਼ਾਮਲ ਕੀਤਾ ਜਾਵੇਗਾ।
File Photo
ਇਸ ਤੋਂ ਇਲਾਵਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਲ 'ਚ ਹੀ ਸੂਬੇ ਦੇ ਨੌਜਵਾਨਾਂ ਨੂੰ ਕਈ ਸੌਗਾਤਾਂ ਦੇਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚ ਦੋ ਦਿਨ ਪਹਿਲਾਂ ਹੀ ਰਾਜਸਥਾਨ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਵਿਚ ਉਮੀਵਾਰਾਂ ਨੂੰ ਉਪਰਲੀ ਉਮਰ ਸੀਮਾਂ ਵਿਚ ਇਕ ਸਾਲ ਦੀ ਛੂਟ ਪ੍ਰਦਾਨ ਕੀਤੀ ਗਈ ਹੈ। ਪੁਲਿਸ ਵਿਭਾਗ ਨੇ ਪਿਛਲੇ ਸਾਲ 4 ਦਸੰਬਰ ਨੂੰ ਕਾਂਸਟੇਬਲਾਂ ਲਈ 5 ਹਜ਼ਾਰ ਆਸਾਮੀਆ ਕੱਢੀਆ ਸਨ।
File Photo
ਪਹਿਲਾਂ ਇਸ ਭਰਤੀ ਵਿਚ 1 ਜਨਵਰੀ 2020 ਨੂੰ ਅਧਾਰ ਮੰਨ ਕੇ ਉਮਰ ਦੀ ਗਿਣਤੀ ਕੀਤੀ ਗਈ ਸੀ ਪਰ ਹੁਣ ਸੀਐਮ ਦੇ ਫੈਸਲੇ ਤੋਂ ਬਾਅਦ ਇਸ ਵਿਚ 1 ਜਨਵਰੀ 2021 ਨੂੰ ਅਧਾਰ ਮੰਨ ਕੇ ਉਮਰ ਦੀ ਗਿਣਤੀ ਕੀਤੀ ਜਾਵੇਗੀ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਵੱਡੀ ਸੰਖਿਆ ਵਿਚ ਨੋਜਵਾਨਾਂ ਭਰਤੀ ਵਿਚ ਸ਼ਾਮਲ ਹੋ ਸਕਣਗੇ। ਉੱਥੇ ਹੀ ਆਦਮ ਜਾਤੀ ਸਹਰਿਆ ਦੇ ਲਈ ਵੀ ਗਹਿਲੋਤ ਸਰਕਾਰ ਨੇ ਨੌਕਰੀ ਦੇ ਮੌਕੇ ਵਧਾਉਣ ਦਾ ਦਾਅਵਾ ਕੀਤਾ ਹੈ।