ਹੈਲਮੇਟ ਨਾ ਪਹਿਨਣ ਤੇ ਯੂਪੀ ਪੁਲਿਸ ਨੇ ਕੀਤਾ ਸੀ ਚਲਾਨ
ਲਖਨਉ : ਕਾਂਗਰਸ ਇਨ੍ਹੀਂ ਦਿਨਾਂ ਵਿਚ ਇਕ ਸਕੂਟਰੀ ਦਾ ਚਲਾਨ ਭਰਣ ਲਈ ਲੋਕਾਂ ਤੋਂ ਚੰਦਾ ਇੱਕਠਾ ਕਰ ਰਹੀ ਹੈ। ਕਾਂਗਰਸੀ ਨੇਤਾ ਲਖਨਉ ਵਿਚ ਚੰਦੇ ਦਾ ਡੱਬਾ ਲੈ ਕੇ ਦੁਕਾਨਾਂ ਵਿਚ ਚੰਦਾ ਮੰਗ ਰਹੇ ਹਨ ਅਤੇ ਚਲਾਨ ਭਰਨ ਲਈ ਪੈਸੇ ਇੱਕਠੇ ਕਰ ਰਹੇ ਹਨ। ਚੰਦੇ ਵਾਲੇ ਡੱਬੇ 'ਤੇ ਲਿਖਿਆ ਹੋਇਆ ਹੈ ਕਿ ਜਨਤਾ ਦੀ ਅਵਾਜ ਉਠਾਉਣ 'ਤੇ ਜੁਰਮਾਨਾ , ਜਨਤਾ ਭਰੇਗੀ ਜੁਰਮਾਨਾ।
ਕੀ ਹੈ ਪੂਰਾ ਮਾਮਲਾ
ਦਰਅਸਲ ਉੱਤਰ ਪ੍ਰਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਦੀ ਕਾਰਵਾਈ ਖਿਲਾਫ਼ ਕਾਂਗਰਸ ਕਾਫੀ ਸਤੱਰਕ ਅਤੇ ਸਖ਼ਤ ਨਜ਼ਰ ਆਈ ਸੀ। ਕਾਂਗਰਸ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਤਾਂ ਜਮੀਨੀ ਪੱਧਰ ਉੱਤੇ ਮੋਰਚਾ ਸੰਭਾਲਦੇ ਹੋਏ ਘਟਨਾ ਵਿਚ ਗਿਰਫ਼ਤਾਰ ਕੀਤੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਦੇ ਲਈ ਲਖਨਉ ਵਿਚ ਸਕੂਟਰੀ ਦੀ ਸਵਾਰੀ ਕੀਤੀ ਸੀ ਪਰ ਹੈੱਲਮੇਟ ਨਾ ਪਾਉਣ 'ਤੇ ਪੁਲਿਸ ਨੇ ਸਕੂਟਰੀ ਦਾ 6300 ਰੁਪਏ ਦਾ ਚਲਾਨ ਕੱਟ ਦਿੱਤਾ ਸੀ।
ਪ੍ਰਿੰਅਕਾ ਗਾਂਧੀ ਤੋਂ ਇਸ ਬਾਰੇ ਪ੍ਰੈੱਸ ਕਾਨਫਰੰਸ ਵਿਚ ਵੀ ਸਵਾਲ ਪੁਛਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਇਸ ਕੋਈ ਵੱਡੀ ਗੱਲ ਨਹੀ ਹੈ। ਅਸੀ ਫਾਈਨ ਭਰ ਦੇਣਗੇ। ਪ੍ਰਿੰਅਕਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਸੁਰੱਖਿਆ ਛੋਟੀ ਗੱਲ ਹੈ ਸੂਬੇ ਦੀ ਸੁਰੱਖਿਆ ਵੱਡੀ ਗੱਲ ਹੈ। ਹੁਣ ਇਸੇ ਕੜੀ ਅੰਦਰ ਕਾਂਗਰਸ ਨੇਤਾ ਮੁਕੇਸ਼ ਚੌਹਾਨ ਲਖਨਉ ਦੀਆਂ ਦੁਕਾਨਾਂ ਅੰਦਰ ਜਾ ਕੇ ਚੰਦਾ ਇੱਕਠਾ ਕਰਦੇ ਨਜ਼ਰ ਆਏ ਹਨ। ਜਿਸ ਡੱਬੇ ਵਿਚ ਉਹ ਲੋਕਾਂ ਤੋਂ ਚੰਦਾ ਲੈ ਰਹੇ ਹਨ ਉਸ 'ਤੇ ਲਿਖਿਆ ਹੋਇਆ ਹੈ ਕਿ ਜਨਤਾ ਦੀ ਅਵਾਜ ਉਠਾਉਣ 'ਤੇ ਜੁਰਮਾਨਾ , ਜਨਤਾ ਭਰੇਗੀ ਜੁਰਮਾਨਾ। ਜਿਸ ਸਕੂਟਰੀ ਦਾ ਚਲਾਨ ਹੋਇਆ ਸੀ ਉਹ ਕਾਂਗਰਸੀ ਵਿਧਾਇਕ ਧੀਰਜ ਗੁਜਰ ਦੀ ਸੀ।
ਦੱਸ ਦਈਏ ਕਿ ਬੀਤੇ ਦਿਨ ਸ਼ਨਿੱਚਰਵਾਰ ਨੂੰ ਪ੍ਰਿੰਅਕਾ ਗਾਂਧੀ ਜਦੋਂ ਸਾਬਕਾ ਆਈਪੀਐਸ ਅਧਿਕਾਰੀ ਐਸਆਰ ਦਾਰਾਪੁਰ ਦੇ ਪਰਿਵਾਰਕ ਮੈਂਬਰਾ ਨੂੰ ਮਿਲਣ ਉਨ੍ਹਾਂ ਦੇ ਘਰ ਜਾ ਰਹੀ ਸੀ ਉਦੋਂ ਕਥਿਤ ਤੌਰ 'ਤੇ ਪੁਲਿਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ। ਇਸ ਤੋਂ ਬਾਅਦ ਪ੍ਰਿੰਅਕਾ ਗਾਧੀ ਦੇ ਵਿਧਾਇਕ ਉਸ ਨੂੰ ਸਕੂਟਰੀ 'ਤੇ ਬਿਠਾ ਕੇ ਸਾਬਕਾ ਆਈਪੀਐਸ ਦਾਰਾਪੁਰ ਦੇ ਘਰ ਲੈ ਗਏ ਅਤੇ ਪਰਿਵਾਰਕ ਮੈਂਬਰਾ ਨਾਲ ਮੁਲਾਕਾਤ ਕੀਤੀ।