
ਦੇਸ਼ ਵਿਚ ਆਈ ਆਰਥਿਕ ਮੰਦੀ ਸਰਕਾਰ ਦੇ ਲਈ ਇਕ ਵੱਡੀ ਚੁਣੋਤੀ ਬਣਦੀ ਜਾ ਰਹੀ ਹੈ। ਵਿਰੋਧੀ ਧੀਰਾਂ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਵਿਚ ਲੱਗੀਆਂ ਹੋਈਆਂ ਹਨ
ਨਵੀਂ ਦਿੱਲੀ : ਦੇਸ਼ ਵਿਚ ਆਈ ਆਰਥਿਕ ਮੰਦੀ 'ਤੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸੁਆਮੀ ਨੇ ਆਪਣੀ ਹੀ ਸਰਕਾਰ 'ਤੇ ਵਿਅੰਗਮਈ ਤਰੀਕੇ ਨਾਲ ਤੰਜ ਕਸਦਿਆ ਕਿਹਾ ਹੈ ਕਿ ਇਸ ਤਰ੍ਹਾਂ ਦੇ ਨਾਲ ਅਰਥ ਵਿਵਸਥਾ ਵਿਗਾੜਨ ਲਈ ਵੀ ਦਿਮਾਗ ਚਾਹੀਦਾ ਹੈ।
File Photo
ਦੇਸ਼ ਵਿਚ ਆਈ ਆਰਥਿਕ ਮੰਦੀ ਸਰਕਾਰ ਦੇ ਲਈ ਇਕ ਵੱਡੀ ਚੁਣੋਤੀ ਬਣਦੀ ਜਾ ਰਹੀ ਹੈ। ਵਿਰੋਧੀ ਧੀਰਾਂ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਵਿਚ ਲੱਗੀਆਂ ਹੋਈਆਂ ਹਨ।ਮੰਦੀ ਦੇ ਕਾਰਨ ਵਪਾਰ ਬੰਦ ਹੋ ਰਹੇ ਹਨ ਅਤੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਪਰ ਹੁਣ ਇਸ ਮੰਦੀ 'ਤੇ ਭਾਜਪਾ ਵਿਚੋਂ ਖੁਦ ਹੀ ਵਿਰੋਧ ਦੀਆਂ ਅਵਾਜ਼ਾ ਸੁਣਨ ਨੂੰ ਮਿਲ ਰਹੀਆਂ ਹਨ।
File Photo
ਦਰਅਸਲ ਭਾਜਪਾ ਦੇ ਸੀਨੀਅਰ ਲੀਡਰ ਅਤੇ ਸੰਸਦ ਮੈਂਬਰ ਸੁਬਰਾਮਨੀਅਮ ਸੁਵਾਮੀ ਨੇ ਵਿਅੰਗਮਈ ਢੰਗ ਨਾਲ ਇਕ ਟਵੀਟ ਕਰਦਿਆ ਕਿਹਾ ਕਿ ''ਆਮ ਤੌਰ 'ਤੇ ਮੰਦੀ ਮਹਿੰਗਾਈ ਦੇ ਨਾਲ ਨਹੀਂ ਆਉਂਦੀ ਹੈ। ਮੰਗ ਵਿਚ ਗਿਰਾਵਟ ਆਉਣ ਤੋਂ ਬਾਅਦ ਵਸਤੂਆਂ ਦੀ ਕੀਮਤਾਂ ਨਹੀਂ ਵੱਧਦੀਆਂ ਹਨ ਪਰ ਹੁਣ ਭਾਰਤ ਦੀ ਅਰਥਵਿਵਸਥਾ ਵਿਚ ਇਹ ਸਾਰੀਆ ਖਾਮੀਆਂ ਵੇਖਣ ਨੂੰ ਮਿਲ ਰਹੀਆਂ ਹਨ। ਹਾਲਾਂਕਿ ਇਹ ਗੱਲ ਮਜ਼ਾਕ ਵਿਚ ਕਹਿ ਰਿਹਾ ਹਾਂ ਪਰ ਇਸ ਤਰ੍ਹਾਂ ਨਾਲ ਫੇਲ੍ਹ ਹੋਣ ਵਿਚ ਵੀ ਦਿਮਾਗ ਲੱਗਦਾ ਹੈ''।
File Photo
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਨੀਅਮ ਸੁਆਮੀ ਆਪਣੇ ਦਿੱਤੇ ਬਿਆਨਾ ਕਾਰਨ ਸੁਰਖੀਆਂ ਵਿਚ ਆਏ ਹੋਣ। ਇਸ ਤੋਂ ਪਹਿਲਾਂ ਵੀ ਸਵਾਮੀ ਨੇ ਡੋਲਰ ਦੇ ਮੁਕਾਬਲੇ ਗਿਰਦੇ ਰੁਪਏ ਨੂੰ ਮਜ਼ਬੂਤ ਕਰਨ ਦੇ ਲਈ ਅਜ਼ੀਬੋ ਕਰੀਬ ਤਰਕ ਦਿੱਤਾ ਸੀ।ਸਵਾਮੀ ਨੇ ਕਿਹਾ ਸੀ ਕਿ ਭਾਰਤੀ ਕਰੰਸੀ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਨੋਟਾਂ ਵਿਚ ਧਨ ਦੀ ਦੇਵੀ ਲਕਸ਼ਮੀ ਦੀ ਤਸਵੀਰ ਛਾਪੀ ਜਾਣੀ ਚਾਹੀਦੀ ਹੈ।