
ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀਐਨਏ ਇਕੋ ਹੀ ਹੈ ਅਤੇ ਦੋਹਾਂ ਦੇ ਪੁਰਖੇ ਇਕੋ ਹੀ ਹਨ : ਸਵਾਮੀ
ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਸੁਬਰਮਨੀਅਮ ਸਵਾਮੀ ਨੇ ਕੇਂਦਰ ਸਰਕਾਰ ਨੂੰ ਸਲਾਹ ਦਿਤੀ ਹੈ ਕਿ ਦੇਸ਼ ਦੇ ਅਰਥਚਾਰੇ ਨੂੰ ਠੀਕ ਕਰਨ ਲਈ ਨੋਟਾਂ 'ਤੇ ਧਨ ਦੀ ਦੇਵੀ ਲਕਸ਼ਮੀ ਦੀ ਤਸਵੀਰ ਛਾਪੀ ਜਾਵੇ।
File Photo
ਰਾਜ ਸਭਾ ਮੈਂਬਰ ਸਵਾਮੀ ਨੇ ਨੋਟਾਂ 'ਤੇ ਭਗਵਾਨ ਗਣੇਸ਼ ਦੀ ਤਸਵੀਰ ਛਾਪੇ ਜਾਣ ਦੀਆਂ ਖ਼ਬਰਾਂ ਬਾਬਤ ਪੁੱਛੇ ਜਾਣ 'ਤੇ ਪੱਤਰਕਾਰਾਂ ਨੂੰ ਕਿਹਾ, 'ਮੈਂ ਤਾਂ ਕਹਿੰਦਾ ਹਾਂ ਕਿ ਭਾਰਤੀ ਨੋਟਾਂ 'ਤੇ ਲਕਸ਼ਮੀ ਦੀ ਤਸਵੀਰ ਹੋਣੀ ਚਾਹੀਦੀ ਹੈ। ਦੇਸ਼ ਦੀ ਕਰੰਸੀ ਨੂੰ ਸੁਧਾਰਨ ਲਈ ਲਕਸ਼ਮੀ ਦਾ ਚਿੱਤਰ ਹੋ ਸਕਦਾ ਹੈ ਅਤੇ ਕਿਸੇ ਨੂੰ ਇਸ 'ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ।'
File Photo
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਅਰਥਚਾਰੇ ਨੂੰ ਸੁਧਾਰਨ ਲਈ ਨੋਟਾਂ 'ਤੇ ਲਕਸ਼ਸਮੀ ਦੀ ਫ਼ੋਟੋ ਛਾਪਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇ ਸਕਦੇ ਹਨ। ਇਸ ਤੋਂ ਪਹਿਲਾਂ, ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਨਵੇਂ ਨਾਗਰਿਕਤਾ ਕਾਨੂੰਨ ਅਤੇ ਕੌਮੀ ਆਬਾਦੀ ਰਜਿਸਟਰ ਸਬੰਧੀ ਹੋਏ ਸਮਾਗਮ ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਵਧਦੀ ਆਬਾਦੀ ਕੋਈ ਸਮੱਸਿਆ ਨਹੀਂ ਸਗੋਂ ਆਬਾਦੀ ਨੂੰ ਉਤਪਾਦਕਤਾ ਵਜੋਂ ਵਰਤਣ ਪੱਖੋਂ ਪੜ੍ਹਾਉਣ ਦੇ ਤਰੀਕੇ ਲੱਭੇ ਜਾਣੇ ਚਾਹੀਦੇ ਹਨ।
File Photo
ਉਨ੍ਹਾਂ ਕਿਹਾ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀਐਨਏ ਇਕੋ ਹੀ ਹੈ। ਦੋਹਾਂ ਦੇ ਪੁਰਖੇ ਇਕੋ ਹੀ ਹਨ। ਇੰਡੋਨੇਸ਼ੀਆ ਦੇ ਮੁਸਲਮਾਨ ਮੰਨਦੇ ਹਨ ਕਿ ਸਾਡੇ ਪੁਰਖੇ ਇਕ ਹੀ ਹਨ।