
ਰਿਲਾਇੰਸ ਦੇ ਪੰਪਾਂ 'ਤੇ ਡੀਜ਼ਲ ਤੇ ਪਟਰੋਲ ਦੀ ਵਿਕਰੀ ਕ੍ਰਮਵਾਰ 11 ਤੇ 15 ਫ਼ੀ ਸਦੀ ਵਧੀ
ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਨੇ ਪਟਰੋਲ, ਡੀਜ਼ਲ ਵਿਕਰੀ 'ਚ ਵਾਧਾ ਹਾਸਲ ਕਰ ਸਮੂਚੇ ਉਦਯੋਗ ਨੂੰ ਪਿੱਛੇ ਛੱਡ ਦਿਤਾ ਹੈ। ਕੰਪਨੀ ਨੇ 1,400 ਪਟਰੋਲ ਪੰਪਾਂ ਦੀ ਵਿਕਰੀ 31 ਦਸੰਬਰ 2019 ਨੂੰ ਖ਼ਤਮ ਤੀਜੀ ਤਿਮਾਹੀ 'ਚ 10 ਫ਼ੀ ਸਦੀ ਤੋਂ ਜ਼ਿਆਦਾ ਵਧੀ ਹੈ। ਇਹ ਵਾਧਾ ਸਮੂਚੇ ਉਦਯੋਗ ਦੀ ਪਟਰੋਲ, ਡੀਜ਼ਲ ਵਿਕਰੀ ਦੇ ਵਾਧੇ 'ਚ ਜ਼ਿਆਦਾ ਹੈ।
Photo
ਅਕਤੂਬਰ ਦਸੰਬਰ 2019 ਦੇ ਤਿਮਾਹੀ ਨਤੀਜਿਆਂ ਦੇ ਬਾਅਦ ਨਿਵੇਸ਼ਕਾਂ ਦੇ ਸਾਹਮਣੇ ਪੇਸ਼ਕਾਰੀ 'ਚ ਰਿਲਾਇੰਸ ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਉਸ ਦੇ 1,394 ਪਟਰੋਲ ਪੰਪਾਂ ਤੋਂ ਉਸ ਦੀ ਡੀਜ਼ਲ ਵਿਕਰੀ 11 ਫ਼ੀ ਸਦੀ ਵਧੀ ਹੈ ਜਦੋਂਕਿ ਪਟਰੋਲ ਵਿਕਰੀ 'ਚ 15 ਫ਼ੀ ਸਦੀ ਦਾ ਵਾਧਾ ਹੋਇਆ ਹੈ।
Photo
ਉੱਧਰ ਇਸ ਦੌਰਾਨ ਉਦਯੋਗ ਦੀ ਡੀਜ਼ਲ ਵਿਕਰੀ 0.2 ਫ਼ੀ ਸਦੀ ਅਤੇ ਪਟਰੋਲ ਦੀ 7.1 ਫ਼ੀ ਸਦੀ ਵਧੀ। ਕੰਪਨੀ ਦੇ ਪਟਰੋਲ ਪੰਪਾਂ 'ਚ ਹਰ ਮਹੀਨੇ ਤਿੰਨ ਲੱਖ 42 ਲੀਟਰ ਪਟਰੋਲ, ਡੀਜ਼ਲ ਮੰਗਵਾਇਆ ਗਿਆ ਜੋ ਕਿ ਜਨਤਕ ਖੇਤਰ ਦੀ ਪਟਰੋਲੀਅਮ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਅਤੇ ਭਾਰਤ ਪਟਰੋਲੀਅਮ ਕਾਰਪੋਰੇਸ਼ਨ (ਬੀ.ਪੀ.ਸੀ.ਐੱਸ.) ਦੀ ਤੁਲਨਾ 'ਚ ਦੁੱਗਣਾ ਹੈ।
Photo
ਕੰਪਨੀ ਨੇ ਕਿਹਾ ਕਿ ਉਸ ਦੇ ਪਟਰੋਲ ਪੰਪਾਂ ਦੀ ਖੁਦਰਾ ਵਿਕਰੀ ਪੰਜ ਫ਼ੀ ਸਦੀ ਵਧ ਕੇ 3,725 ਕਰੋੜ ਰੁਪਏ ਰਹੀ। ਤਿਮਾਹੀ ਦੇ ਦੌਰਾਨ ਇੰਧਣ ਵਿਕਰੀ 53.8 ਕਰੋੜ ਲੀਟਰ ਰਹੀ। ਕੰਪਨੀ ਦੇ 1,394 ਪਟਰੋਲ ਪੰਪਾਂ 'ਚੋਂ 518 ਕੰਪਨੀ ਦੀ ਅਗਵਾਈ ਵਾਲੇ ਬਾਕੀ ਡੀਜ਼ਲਾਂ ਦੇ ਸੰਚਾਲਨ ਵਾਲੇ ਹਨ।