
ਭਾਜਪਾ ਆਗੂਆਂ ਦਾ ਰਾਹੁਲ ਤੇ ਨਿਸ਼ਾਨਾ, ‘ਖੂਨ’ ਸ਼ਬਦ ਇਕ-ਦੂਜੇ ਨਾਲ ਜੋੜਨ ਦੀ ਕੋਸ਼ਿਸ਼
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨ ਅੰਦੋਲਨ ਸਿਆਸਤਦਾਨਾਂ ਨੂੰ ਉਂਗਲੀਆਂ ‘ਤੇ ਨਚਾਉਣ ਲੱਗਾ ਹੈ। ਸਿਆਸੀ ਧਿਰਾਂ ਖੁਦ ਨੂੰ ਦੂਜੇ ਤੋਂ ਵੱਧ ਕਿਸਾਨ ਹਿਤੈਸ਼ੀ ਸਾਬਤ ਕਰਨ 'ਚ ਲੱਗੀਆਂ ਹੋਈਆਂ ਹਨ। ਕਿਸਾਨੀ ਮੁੱਦੇ 'ਤੇ ਦੇਸ਼ ਦੀਆਂ ਦੋ ਪ੍ਰਮੁੱਖ ਪਾਰਟੀਆਂ ਦੇ ਦਿਗਜ਼ ਆਗੂ ਇਕ-ਦੂਜੇ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਵਿਚ ਮਸ਼ਰੂਫ ਹਨ। ਰਾਹੁਲ ਗਾਂਧੀ ਨੇ ‘ਕਿਸਾਨੀ ਦੇ ਦੁੱਖ’ 'ਤੇ ‘ਖੇਤੀ ਕਾ ਖੂਨ’ ਸਿਰਲੇਖ ਵਾਲੀ ਇਕ ਕਿਤਾਬ ਲਾਂਚ ਕਰਦਿਆਂ ਮੋਦੀ ਸਰਕਾਰ ਦੇ ਨਿਸ਼ਾਨੇ ਸਾਧੇ ਸਨ।
rahul gandhi and modi
ਰਾਹੁਲ ਗਾਂਧੀ ਨੇ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਖੇਤੀਬਾੜੀ ਖੇਤਰ 'ਚ ਤਿੰਨ-ਚਾਰ ਪੂੰਜੀਪਤੀਆਂ ਵਲੋਂ ਏਕਾਅਧਿਕਾਰ ਬਣਾਇਆ ਜਾਵੇਗਾ, ਜਿਸ ਦਾ ਖਮਿਆਜਾ ਮੱਧ ਵਰਗ ਅਤੇ ਨੌਜਵਾਨਾਂ ਨੂੰ ਭੁਗਤਣਾ ਪਏਗਾ। ਰਾਹੁਲ ਨੇ ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਵਿਚ ਪਿੰਡ ਵਸਾ ਲੈਣ ਦੀਆਂ ਖਬਰਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਸੁਰੱਖਿਆ ਦੇ ਮੁੱਦੇ ‘ਤੇ ਘੇਰਿਆ।
JP Nadda-Rahul Gandhi
ਰਾਹੁਲ ਤੇ ਬਿਆਨ 'ਤੇ ਸਖਤ ਪ੍ਰਤੀਕਰਮ ਦਿੰਦਿਆਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਰਾਹੁਲ ਗਾਂਧੀ ਚੀਨ, ਖੇਤੀਬਾੜੀ ਕਾਨੂੰਨਾਂ ਅਤੇ ਕੋਵਿਡ -19 ਮੁੱਦਿਆਂ 'ਤੇ ਭੰਬਲਭੂਸਾ ਫੈਲਾਅ ਰਹੇ ਹਨ। ਨੱਡਾ ਨੇ ਟਵੀਟ ਜਾਰੀ ਕਰਦਿਆਂ ਕਿਹਾ "ਰਾਹੁਲ ਗਾਂਧੀ, ਉਨ੍ਹਾਂ ਦੇ ਪਰਿਵਾਰ ਅਤੇ ਕਾਂਗਰਸ ਚੀਨ 'ਤੇ ਝੂਠ ਬੋਲਣਾ ਕਦੋਂ ਬੰਦ ਕਰੇਗੀ?"
Jp nadda
ਉਨ੍ਹਾਂ ਸਵਾਲ ਕੀਤਾ ਕਿ ਕੀ ਉਹ ਇਸ ਗੱਲ ਤੋਂ ਇਨਕਾਰ ਕਰ ਸਕਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦੀ ਜਿਸ ਜ਼ਮੀਨ ਦਾ ਉਹ ਜ਼ਿਕਰ ਕਰ ਰਹੇ ਹਨ, ਸਮੇਤ ਹਜ਼ਾਰਾਂ ਕਿਲੋਮੀਟਰ ਜ਼ਮੀਨ ਚੀਨ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਪੰਡਤ ਨਹਿਰੂ ਨੇ ਭੇਟ ਕੀਤੀ ਸੀ? ਕਾਂਗਰਸ ਅਕਸਰ ਹੀ ਚੀਨ ਅੱਗੇ ਕਿਉਂ ਗੋਡੇ ਟੇਕਦਾ ਹੈ?” ਇਸੇ ਤਰ੍ਹਾਂ ਭਾਜਪਾ ਪ੍ਰਧਾਨ ਨੇ ਕਿਸਾਨੀ ਮੁੱਦੇ 'ਤੇ ਰਾਹੁਲ ਨੂੁੰ ਸਵਾਲ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵੇਲੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਅਤੇ ਘੱਟੋ ਘੱਟ ਸਮਰਥਨ ਮੁੱਲ ਕਿਉਂ ਨਹੀਂ ਵਧਾਇਆ?
Prakash Javedkar
ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਵੀ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖੂਨ ਦੇ ਸ਼ਬਦ ਨਾਲ ਕਾਂਗਰਸ ਨੂੰ ਬਹੁਤ ਪਿਆਰ ਹੈ, ਉਨ੍ਹਾਂ ਨੇ ਖੂਨ ਦੀ ਦਲਾਲੀ ਵਰਗੇ ਸ਼ਬਦ ਕਈ ਵਾਰ ਇਸਤੇਮਾਲ ਕੀਤੇ। ਜਾਵੇਡਕਰ ਨੇ ਕਿਹਾ, "ਉਹ ਖੇਤੀਬਾੜੀ ਦਾ ਲਹੂ ਕਹਿ ਰਹੇ ਹਨ, ਪਰ ਦੇਸ਼ ਦੀ ਵੰਡ ਵੇਲੇ ਮਾਰੇ ਗਏ ਲੱਖਾਂ ਲੋਕ ਖੂਨ ਦੀ ਖੇਡ ਨਹੀਂ ਸੀ, 1984 ਵਿਚ ਦਿੱਲੀ ਵਿਚ 3 ਹਜ਼ਾਰ ਸਿੱਖ ਜਿੰਦਾ ਸਾੜੇ ਗਏ ਸੀ, ਕੀ ਇਹ ਲਹੂ ਦੀ ਖੇਡ ਨਹੀਂ ਸੀ?"
rahul gandhi and modiJP Nadda-Rahul GandhiJp naddaPrakash Javedkar