
'ਮੌਜੂਦਾ ਤਾਨਾਸ਼ਾਹੀ ਸ਼ਾਸਨ' ਵਿਰੁਧ ਖੜੇ ਹੋਣ ਲਈ ਰਾਹੁਲ ਗਾਂਧੀ ਨੂੰ ਯਾਦ ਰਖੇਗਾ ਇਤਿਹਾਸ : ਮਹਿਬੂਬਾ
ਸ਼੍ਰੀਨਗਰ, 16 ਜਨਵਰੀ : ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਸਨਿਚਰਵਾਰ ਨੂੰ ਕਿਹਾ ਕਿ 'ਮੌਜੂਦਾ ਤਾਨਾਸ਼ਾਹੀ ਸ਼ਾਸਨ' ਵਿਰੁਧ ਖੜੇ ਰਹਿਣ ਲਈ ਇਤਿਹਾਸ ਰਾਹੁਲ ਗਾਂਧੀ ਨੂੰ ਯਾਦ ਰਖੇਗਾ | ਮੁਫਤੀ ਨੇ ਟਵਿਟਰ 'ਤੇ ਲਿਖਿਆ ਕਿ ਅਸਲ 'ਚ 'ਨਵਾਂ ਭਾਰਤ ਚੋਣਵੇਂ ਲੋਕਾਂ ਦੀ ਗਿ੍ਫ਼ਤ 'ਚ ਹੈ'' ਅਤੇ ਗਾਂਧੀ ਇਕੱਲੇ ਆਗੂ ਹਨ ਜੋ ਸੱਚ ਬੋਲਣ ਦੀ ਹਿੰਮਤ ਰਖਦੇ ਹਨ | ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਪ੍ਰਧਾਨ ਮੁਫਤੀ ਨੇ ਕਿਹਾ, ''ਤੁਸੀਂ ਰਾਹੁਲ ਗਾਂਧੀ ਦਾ ਜਿੰਨਾ ਵੀ ਮਖੌਲ ਬਣਾਉ, ਪਰ ਉਹ ਇਕਲੌਤੇ ਆਗੂ ਹਨ ਜੋ ਸੱਚ ਬੋਲਣ ਦੀ
ਹਿੰਮਤ ਰਖਦੇ ਹਨ | ਇਹ ਤੱਥ ਹੈ ਕਿ ਨਵਾਂ ਭਾਰਤ ਚੋਣਵੇਂ ਲੋਕਾਂ ਅਤੇ ਸਹਿਯੋਗੀ ਪੂੰਜੀਪਤੀਆਂ ਦੀ ਗਿ੍ਫ਼ਤ 'ਚ ਹੈ | ਮੌਜੂਦਾ ਤਾਨਾਸ਼ਾਹੀ ਸ਼ਾਸਨ ਵਿਰੁਧ ਖੜੇ ਰਹਿਣ ਲਈ ਇਤਿਹਾਸ ਉਨ੍ਹਾਂ ਨੂੰ ਯਾਦ ਰਖੇਗਾ |'' ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮੁਫਤੀ ਨੇ ਇਕ ਹੋਰ ਟਵੀਟ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਅਪਣੀ ''ਪਾਲਤੂ ਏਜੰਸੀ'' ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਤਿੰਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੀ ਕਿਸਾਨ ਜਥੇਬੰਦੀਆਂ ਦੇ 'ਪਿੱਛੇ' ਲਗਾ ਦਿਤਾ | ਉਨ੍ਹਾਂ ਲਿਖਿਆ, ''ਭਾਰਤ ਸਰਕਾਰ ਦੀ ਪਾਲਤੂ ਏਜੰਸੀ ਹੁਣ ਕਿਸਾਨ ਜਥੇਬੰਦੀਆਂ ਦੇ ਪਿੱਛੇ ਪਈ ਹੈ | ਭਾਰਤ ਦੀ ਮੁੱਖ ਅਤਿਵਾਦ ਜਾਂਚ ਏਜੰਸੀ ਦੇ ਪਾਖੰਡ ਨੂੰ ਕਸ਼ਮੀਰੀਆਂ, ਕਿਸਾਨ ਅਤੇ ਅਸਹਿਮimageਤੀ ਰਖਣ ਵਾਲਿਆਂ ਨੂੰ ਫਸਾਉਣ ਦੇ ਉਸ ਦੇ ਤਰੀਕੇ ਤੋਂ ਸਮਝਿਆ ਜਾ ਸਕਦਾ ਹੈ |'' (ਪੀਟੀਆਈ)