
15 ਦੀ ਮੌਤ
ਸੂਰਤ: ਗੁਜਰਾਤ ਦੇ ਵਿਚ ਸੋਮਵਾਰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਸੂਰਤ ਦੇ ਕਿਮ ਰੋਡ 'ਤੇ ਇਕ ਡੰਪਰ ਨੇ ਬੱਚੇ ਸਮੇਤ 22 ਲੋਕਾਂ ਨੂੰ ਕੁਚਲ ਦਿੱਤਾ, 15 ਲੋਕਾਂ ਦੀ ਮੌਕੇ' ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ 9 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੂਰਤ ਦੇ ਐਸਐਮਈਐਮਆਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਲਾਜ ਦੌਰਾਨ ਜ਼ਖਮੀਆਂ ਵਿਚੋਂ 2 ਦੀ ਹਸਪਤਾਲ ਵਿਚ ਮੌਤ ਹੋ ਗਈ।
photo
ਮਜ਼ਦੂਰ ਸੜਕ ਕਿਨਾਰੇ ਸੁੱਤੇ ਹੋਏ ਸਨ
ਸੂਰਤ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਡੰਪਰ ਚਾਲਕ ਸਟੀਰਿੰਗ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਸੂਰਤ ਵਿੱਚ ਕਿਮ ਰੋਡ ‘ਤੇ ਸੜਕ ਕਿਨਾਰੇ ਸੁੱਤੇ ਕਾਮਿਆਂ ਨੂੰ ਕੁਚਲ ਦਿੱਤਾ। ਪੁਲਿਸ ਅਨੁਸਾਰ ਜ਼ਖਮੀਆਂ ਵਿੱਚ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।