
ਕੁਝ ਹਿੱਸਿਆਂ ਵਿੱਚ ਬਾਰਸ਼ ਹੋਣ ਦੀ ਕੀਤੀ ਗਈ
ਨਵੀਂ ਦਿੱਲੀ: ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਉੱਤਰੀ ਭਾਰਤ ਵਿਚ ਕਈ ਥਾਵਾਂ 'ਤੇ ਧੁੰਦ ਦੀ ਸਥਿਤੀ ਬਣੀ ਰਹੀ। ਧੁੰਦ ਦੀ ਚਾਦਰ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਦੂਰ ਦੂਰ ਤੱਕ ਕੁੱਝ ਦਿਖਾਈ ਦੇਣਾ ਮੁਸ਼ਕਿਲ ਹੋ ਗਿਆ ਸੀ। ਇਸਦਾ ਅਸਰ ਰੇਲ ਟ੍ਰੈਫਿਕ ਅਤੇ ਸੜਕੀ ਆਵਾਜਾਈ 'ਤੇ ਵੀ ਪਿਆ।
FOG
ਇਨ੍ਹਾਂ ਖੇਤਰਾਂ ਵਿੱਚ ਔਰੇਜ਼ ਅਲਰਟ ਜਾਰੀ ਕੀਤੇ ਗਏ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਠੰਢ ਦੀ ਲਹਿਰ ਜਾਰੀ ਰਹਿਣ ਅਤੇ 24 ਘੰਟਿਆਂ ਵਿੱਚ ਦਿੱਲੀ ਅਤੇ ਕੁਝ ਹਿੱਸਿਆਂ ਵਿੱਚ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।
Dense fog
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ-ਐਨਸੀਆਰ ਵਿਚ ਪੂਰਬ ਵੱਲ ਚੱਲ ਰਹੀ ਹਵਾ ਇੰਨੀ ਠੰਢੀ ਨਹੀਂ ਹੈ ਜਿੰਨੀ ਪੱਛਮੀ ਹਿਮਾਲਿਆ ਤੋਂ ਆਉਣ ਵਾਲੀਆਂ ਹਵਾਵਾਂ ਹਨ। ਇਸ ਲਈ ਅਗਲੇ ਦੋ ਦਿਨਾਂ ਵਿਚ ਘੱਟੋ ਘੱਟ ਤਾਪਮਾਨ ਵਧੇਗਾ ਪਰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹੇਗਾ। ਇਸ ਲਈ ਇਹ ਠੰਡ 22 ਜਨਵਰੀ ਤੱਕ ਜਾਰੀ ਰਹੇਗੀ। ਅਗਲੇ ਦੋ ਦਿਨਾਂ ਤੱਕ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਰਹੇਗੀ।