
ਦੋ ਮਿੰਟ ਤੋਂ ਘੱਟ ਸਮੇਂ ਵਿਚ ਗਿਣਾਏ 196 ਦੇਸ਼ਾਂ ਦੇ ਨਾਮ
ਨਵੀਂ ਦਿੱਲੀ: ਇਕ ਮਿੰਟ 58 ਸੈਕਿੰਡ ਵਿਚ ਸੰਯੁਕਤ ਰਾਸ਼ਟਰ ਵਿਚ ਸੂਚੀਬੱਧ ਸਾਰੇ ਦੇਸ਼ਾਂ ਦੇ ਨਾਮ ਦੱਸਣ ਵਾਲੇ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਦੇ 15 ਸਾਲਾ ਅਭਿਸ਼ੇਕ ਚੰਦਰਾ ਦਾ ਨਾਮ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਰਾਮਪੁਰਾ ਦੇ ਵਾਰਡ 23 ਮਾਲਿਨ 'ਚ ਰਹਿਣ ਵਾਲੇ ਅਭਿਸ਼ੇਕ ਚੰਦਰ ਦਾ ਪਿਤਾ ਰਾਜਕੁਮਾਰ ਚੰਦਰ ਇਕ ਪਾਰਕ ਵਿਚ ਮੂੰਗਫਲੀ ਦਾ ਠੇਲਾ ਲਗਾਉਂਦੇ ਹਨ।
Abhishek
ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਉਹ ਸਵੇਰੇ ਅਖ਼ਬਾਰਾਂ ਵੰਡ ਕੇ ਟਿਊਸ਼ਨ ਖਰਚੇ ਵਾਸਤੇ ਪੈਸੇ ਇਕੱਠੇ ਕਰਦਾ ਹੈ। ਉਹ ਆਦਿਤਿਆਨਾਥ ਝਾਅ ਇੰਟਰ ਕਾਲਜ ਵਿੱਚ 11ਵੀਂ ਕਲਾਸ ਦਾ ਵਿਦਿਆਰਥੀ ਹੈ। ਅਭਿਸ਼ੇਕ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਉਸ ਨੇ ਦੁਨੀਆ ਦੇ ਦੇਸ਼ਾਂ ਦੇ ਨਾਮ ਯਾਦ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਉਸਨੇ ਇਸਨੂੰ ਬਹੁਤ ਥੋੜੇ ਸਮੇਂ ਵਿਚ ਯਾਦ ਕਰ ਲਿਆ ਸੀ। ਇਸ ਤੋਂ ਬਾਅਦ ਉਸਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿਚ ਆਪਣਾ ਰਿਕਾਰਡ ਦਾ ਦਾਅਵਾ ਕਰਨ ਲਈ ਫਾਰਮ ਭੇਜਿਆ ਅਤੇ ਵਟਸਐਪ ਦੇ ਜ਼ਰੀਏ ਵੀਡੀਓ ਭੇਜੀ ਸੀ।
Lockdown
ਇੰਟਰਨੈੱਟ ਦੀ ਸਹੀ ਵਰਤੋਂ ਨਾਲ ਮਿਲਦੀ ਹੈ ਤਰੱਕੀ ਦੀ ਰਾਹ ਚਾਰ ਪੜਾਵਾਂ ਵਿੱਚ ਚੋਣ ਹੋਣ ਤੋਂ ਬਾਅਦ ਉਸਨੇ ਵਰਲਡ ਰਿਕਾਰਡ ਆਫ ਐਕਸੀਲੈਂਸ ਦਾ ਖਿਤਾਬ ਨਾਲ ਨਿਭਾਜਿਆ ਗਿਆ ਹੈ। ਉਸ ਦੀ ਵੀਡੀਓ ਸੰਸਥਾ ਦੁਆਰਾ ਆਪਣੇ ਯੂਟਿਊਬ ਅਤੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਅਪਲੋਡ ਕੀਤੀ ਗਈ ਹੈ। ਉਸ ਨੂੰ ਇੱਕ ਸਰਟੀਫਿਕੇਟ ਅਤੇ ਮੈਡਲ ਵੀ ਭੇਜਿਆ ਗਿਆ ਹੈ।
Internet Service
ਸਾਰਾ ਦਿਨ ਮੋਬਾਈਲ ਵਿਚ ਆਨਲਾਈਨ ਗੇਮਿੰਗ ਅਤੇ ਸੋਸ਼ਲ ਮੀਡੀਆ ਵਿਚ ਰੁੱਝੇ ਹੋਏ ਨੌਜਵਾਨਾਂ ਲਈ, ਅਭਿਸ਼ੇਕ ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਸਹੀ ਵਰਤੋਂ ਤਰੱਕੀ ਦਾ ਰਾਹ ਹੈ। ਇੰਟਰਨੈੱਟ ਦੀ ਵਰਤੋਂ ਕਰਕੇ ਲੋਕ ਕੁਝ ਵੀ ਸਿੱਖ ਸਕਦੇ ਹਨ। ਅਭਿਸ਼ੇਕ ਨੇ ਹਾਈ ਸਕੂਲ ਵਿੱਚ 89.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ਉਹ ਭਵਿੱਖ ਵਿੱਚ ਇੱਕ ਇੰਜੀਨੀਅਰ ਬਣਨਾ ਚਾਹੁੰਦਾ ਹੈ।