ਮਹਿੰਗਾਈ ਦੀ ਮਾਰ : ਦਿੱਲੀ ’ਚ ਪਹਿਲੀ ਵਾਰ ਪਟਰੌਲ 85 ਰੁਪਏ ਦੇ ਪਾਰ, ਮੁੰਬਈ ’ਚ 92 ਰੁਪਏ ਦੇ ਲਾਗੇ
Published : Jan 19, 2021, 8:11 pm IST
Updated : Jan 19, 2021, 8:11 pm IST
SHARE ARTICLE
oil prices
oil prices

ਤੇਲ ਕੀਮਤਾਂ ’ਚ ਅਥਾਹ ਵਾਧੇ ਨਾਲ ਖਪਤਕਾਰਾਂ ’ਚ ਹਾਹਾਕਾਰ

ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਬੇਕਾਬੂ ਹਨ, ਦਿੱਲੀ ਵਿਚ ਵੀ ਪਹਿਲੀ ਵਾਰ ਪਟਰੌਲ ਦੀ ਦਰ 85 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਜਦੋਂ ਕਿ ਡੀਜ਼ਲ ਵੀ 75 ਰੁਪਏ ਨੂੰ ਪਾਰ ਕਰ ਗਿਆ ਹੈ। ਮੁੰਬਈ ’ਚ ਪੈਟਰੋਲ ਦੇ ਰੇਟ 92 ਰੁਪਏ ਹੋ ਗਏ ਹਨ।

oil pricesoil prices

ਅੱਜ ਡੀਜਲ ਦੀ ਕੀਮਤ 24 ਤੋਂ 25 ਪੈਸੇ ਵਧ ਗਈ ਹੈ, ਜਦੋਂ ਕਿ ਪਟਰੌਲ ਦੀ ਕੀਮਤ ਵੀ 22 ਤੋਂ 25 ਪੈਸੇ ਵਧ ਗਈ ਹੈ। ਇਸ ਮਹੀਨੇ ਪਟਰੌਲ ਦੀਆਂ ਕੀਮਤਾਂ ਵਿਚ 1.49 ਰੁਪਏ ਦਾ ਵਾਧਾ ਹੋਇਆ ਹੈ। 1 ਜਨਵਰੀ ਨੂੰ ਦਿੱਲੀ ਵਿਚ ਪਟਰੌਲ ਦੀ ਕੀਮਤ 83.71 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਅੱਜ ਇਹ 85.20 ਰੁਪਏ ਹੋ ਗਈ ਹੈ।

petrol diesel prices petrol diesel prices

ਇਸੇ ਤਰ੍ਹਾਂ ਜਨਵਰੀ ਵਿਚ ਦਿੱਲੀ ਵਿਚ ਡੀਜ਼ਲ 1.51 ਰੁਪਏ ਮਹਿੰਗਾ ਹੋ ਗਿਆ ਹੈ। 1 ਜਨਵਰੀ ਨੂੰ ਦਿੱਲੀ ਵਿਚ ਡੀਜ਼ਲ ਦੀ ਕੀਮਤ 73.87 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਅੱਜ ਇਹ ਰੇਟ 75.38 ਰੁਪਏ ਪ੍ਰਤੀ ਲੀਟਰ ਹੈ।

petrolpetrol

ਬਾਕੀ ਮੈਟਰੋ ਸਹਿਰਾਂ ਦੀ ਗੱਲ ਕਰੀਏ ਤਾਂ ਅੱਜ ਮੁੰਬਈ ਵਿਚ ਪਟਰੌਲ ਦੀ ਕੀਮਤ 91.80 ਰੁਪਏ ਹੈ, ਕੋਲਕਾਤਾ ਵਿਚ ਕੀਮਤ 86.63 ਰੁਪਏ ਅਤੇ ਚੇਨਈ ਵਿਚ ਪਟਰੌਲ 87.85 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਡੀਜਲ ਦੀ ਦਰ ਦਿੱਲੀ ਵਿਚ 75.38 ਰੁਪਏ, ਮੁੰਬਈ ਵਿਚ 82.13 ਰੁਪਏ, ਕੋਲਕਾਤਾ ਵਿਚ 78.97 ਰੁਪਏ ਅਤੇ ਚੇਨਈ ਵਿਚ 80.67 ਰੁਪਏ ਪ੍ਰਤੀ ਲੀਟਰ ਕੀਤੀ ਗਈ ਹੈ।        

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement