
ਜੋ ਕਿਸਾਨ ਮੀਟਿੰਗ ‘ਚ ਨਹੀਂ ਆ ਸਕਦੇ ਉਹਨਾਂ ਦੀ ਗੱਲ ਵੀਡੀਓ ਕਾਨਫਰੰਸ ਜ਼ਰੀਏ ਸੁਣੀ ਜਾਵੇਗੀ- ਕਮੇਟੀ ਮੈਂਬਰ
ਨਵੀਂ ਦਿੱਲੀ: ਕਿਸਾਨੀ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਅੱਜ ਅਪਣੀ ਪਹਿਲੀ ਬੈਠਕ ਕੀਤੀ। ਹਾਲਾਂਕਿ ਇਸ ਬੈਠਕ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਨਹੀਂ ਹੋਏ।
Anil Ghanwat
ਮੀਟਿੰਗ ਤੋਂ ਬਾਅਦ ਕਮੇਟੀ ਦੇ ਇਕ ਮੈਂਬਰ ਅਨਿਲ ਘਨਵਟ ਨੇ ਕਿਹਾ ਕਿ ਸਰਵਉੱਚ ਅਦਾਲਤ ਵੱਲੋਂ ਬਣਾਈ ਗਈ ਕਮੇਟੀ, ਨਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਅਤੇ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਹੋਰ ਪੱਖਾਂ ਦੇ ਵਿਚਾਰ ਜਾਣ ਕੇ ਰਿਪੋਰਟ ਤਿਆਰ ਕਰੇਗੀ। ਉਹਨਾਂ ਦਾ ਕਹਿਣਾ ਹੈ ਕਿ ਉਹ ਅਪਣੇ ਨਿੱਜੀ ਵਿਚਾਰਾਂ ਨੂੰ ਪਾਸੇ ਰੱਖ ਕੇ ਰਿਪੋਰਟ ਤਿਆਰ ਕਰਨਗੇ
Supreme court
ਉਹਨਾਂ ਕਿਹਾ ਕਮੇਟੀ ਅੱਗੇ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਨੂੰ ਗੱਲਬਾਤ ਲਈ ਰਾਜ਼ੀ ਕਰਨਾ ਹੈ ਤੇ ਇਸ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਕਮੇਟੀ ਮੈਂਬਰ ਨੇ ਕਿਹਾ, ‘ਸਾਨੂੰ ਸੁਪਰੀਮ ਕੋਰਟ ਦਾ ਨਿਰਦੇਸ਼ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ (ਜੋ ਕਾਨੂੰਨਾਂ ਦਾ ਸਮਰਥਨ ਕਰ ਰਹੇ ਹਨ ਤੇ ਜੋ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ) ਨੂੰ ਸੁਣਨਾ ਹੈ ਅਤੇ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ ਨੂੰ ਭੇਜਣੀ ਹੈ।
Supreme Court and Farmers
ਉਹਨਾਂ ਦੱਸਿਆ ਕਿ ਬੈਠਕ ਵਿਚ ਤੈਅ ਹੋਇਆ ਕਿ ਕਿਸਾਨਾਂ ਨਾਲ ਪਹਿਲੀ ਮੀਟਿੰਗ 21 ਜਨਵਰੀ ਸਵੇਰੇ 11 ਵਜੇ ਹੋਵੇਗੀ। ਉਹਨਾਂ ਕਿਹਾ ਜੋ ਕਿਸਾਨ ਜਥੇਬੰਦੀਆਂ ਬੈਠਕ ਵਿਚ ਨਹੀਂ ਆ ਸਕਦੀਆਂ, ਅਸੀਂ ਉਹਨਾਂ ਦਾ ਪੱਖ ਵੀਡੀਓ ਕਾਨਫਰੰਸ ਜ਼ਰੀਏ ਸੁਣਾਂਗੇ।
If the govt wants to come and speak with us, we welcome it. We will hear the Govt too. The biggest challenge is to convince the agitating farmers to come and speak with us, we will try our level best: Anil Ghanwat, member of SC-formed committee on #FarmLaws https://t.co/eh0mAU8se3
— ANI (@ANI) January 19, 2021
ਦੱਸ ਦਈਏ ਕਿ ਖੇਤੀ ਕਾਨੂੰਨਾਂ ਸਬੰਧੀ ਕਿਸਾਨੀ ਮੁੱਦੇ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਕਿਸਾਨ ਜਥੇਬੰਦੀਆਂ ਨੇ ਸਾਫ ਇਨਕਾਰ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਰਟ ਵੱਲ਼ੋ ਚੁਣੇ ਗਏ ਕਮੇਟੀ ਮੈਂਬਰ ਪਹਿਲਾਂ ਤੋਂ ਹੀ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਹਨ।