
ਆਗੂਆਂ ਨੇ ਦੱਸਿਆ ਕਿ 26 ਜਨਵਰੀ ਦੀ ਕਿਸਾਨ ਪਰੇਡ ਵਿਚ ਦੇਸ਼ ਦੇ ਲੱਖਾਂ ਕਿਸਾਨ ਸ਼ਾਮਿਲ ਹੋਣਗੇ ।
ਨਵੀਂ ਦਿੱਲੀ, (ਚਰਨਜੀਤ ਸਿੰਘ ਸੁਰਖਾਬ) : 26 ਜਨਵਰੀ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਸਬੰਧੀ ਅੱਜ ਕਿਸਾਨ ਆਗੂਆਂ ਤੇ ਪੁਲਿਸ ਅਧਿਕਾਰੀਆਂ ਵਿਚਾਲੇ ਅਹਿਮ ਬੈਠਕ ਹੋਈ। ਇਸ ਬੈਠਕ ਦੌਰਾਨ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਨੂੰ ਅਪਣਾ 26 ਜਨਵਰੀ ਦਾ ਪੂਰਾ ਰੋਡਮੈਪ ਦੱਸਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਯੋਜਨਾ ਤੈਅ ਹੈ ਅਤੇ ਪ੍ਰੋਗਰਾਮ ਵਿਚ ਬਦਲਾਅ ਨਹੀਂ ਹੋਵੇਗਾ।
Farmer protestਦਿੱਲੀ ਦੇ ਰਿੰਗ ਰੋਡ 'ਤੇ ਟਰੈਕਟਰ ਪਰੇਡ ਹੋਵੇਗੀ। ਕਿਹਾ ਕਿ ਕਿਸਾਨ 26 ਜਨਵਰੀ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਵਿਚ ਜਾਣਗੇ ਤੇ ਟਰੈਕਟਰ ਪਰੇਡ ਕਰਨਗੇ । ਇਸ ਮੀਟਿੰਗ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਡੱਲੇਵਾਲ, ਰਜਿੰਦਰਦੀਪ ਸਿੰਘ ਸਮੇਤ ਕਈ ਆਗੂ ਸ਼ਾਮਲ ਸਨ । ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੱਲ ਫਿਰ ਤੋਂ ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ। ਆਗੂਆਂ ਨੇ ਦੱਸਿਆ ਕਿ 26 ਜਨਵਰੀ ਦੀ ਕਿਸਾਨ ਪਰੇਡ ਵਿਚ ਦੇਸ਼ ਦੇ ਲੱਖਾਂ ਕਿਸਾਨ ਸ਼ਾਮਿਲ ਹੋਣਗੇ ।
Pm Modiਦਰਅਸਲ ਦਿੱਲੀ ਪੁਲਿਸ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਸਬੰਧੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨਾਲ ਕਾਨੂੰਨ ਤੇ ਵਿਵਸਥਾ ਖ਼ਰਾਬ ਹੋ ਜਾਵੇਗੀ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ ਵਿਚ ਕਿਸ ਨੂੰ ਐਂਟਰੀ ਦੇਣੀ ਹੈ ਤੇ ਕਿਸ ਨੂੰ ਨਹੀਂ ਇਹ ਤੈਅ ਕਰਨਾ ਦਿੱਲੀ ਪੁਲਿਸ ਦਾ ਕੰਮ ਹੈ।
farmerਕਿਸਾਨ ਆਗੂਆਂ ਕਿਹਾ ਕਿ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇਹ ਤੈਅ ਕਰ ਚੁੱਕੀਆਂ ਹਨ ਕਿ ਕਿਸਾਨ ਪਰੇਡ ਦਿੱਲੀ ਵਿੱਚ ਹੀ ਹੋਈ ਹੋਵੇਗੀ ਇਸ ਫੈਸਲੇ ਨੂੰ ਬਦਲਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਪਿਛਲੀ ਚਾਰ ਜੂਨ ਤੋਂ ਲੈ ਕੇ ਹੁਣ ਤੱਕ ਪੰਜਾਬ ਦੀਆਂ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਸਾਰੇ ਐਕਸ਼ਨ ਸਿਰੇ ਚੜ੍ਹੇ ਹਨ । ਇੱਕ ਵੀ ਐਕਸ਼ਨ ਵਿੱਚ ਅਸੀਂ ਬਦਲਾਅ ਨਹੀਂ ਕੀਤਾ , ਇਸ ਲਈ ਜੋ ਅਸੀਂ ਕਿਸਾਨ ਪਰੇਡ ਦਾ ਐਕਸ਼ਨ ਦੇ ਚੁੱਕੇ ਹਾਂ ਹਰ ਹਾਲ ਵਿਚ ਦਿੱਲੀ ਵਿਚ ਹੀ ਹੋਵੇਗਾ ।
farmer protestਕਿਸਾਨ ਆਗੂਆਂ ਕਿਹਾ ਕਿ ਸਾਡੇ ਵੱਲੋਂ ਮਾਰਚ ਸ਼ਾਂਤਮਈ ਰਹੇਗਾ ਜੇਕਰ ਸਰਕਾਰ ਚਾਹੁੰਦੀ ਹੈ ਕਿ ਮਾਰਚ ਸ਼ਾਂਤਮਈ ਰਹੇ ਤਾਂ ਪੁਲੀਸ ਮਾਰਚ ਵਿਚ ਕੋਈ ਅੜਿੱਕਾ ਨਾ ਪਵੇ । ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣ ਦੀ ਜ਼ਿੰਮੇਵਾਰੀ ਇਕੱਲੀ ਸਾਡੀ ਹੀ ਨਹੀਂ ਪੁਲਸ ਅਤੇ ਸਰਕਾਰ ਦੀ ਵੀ ਬਰਾਬਰ ਜ਼ਿੰਮੇਵਾਰੀ ਹੈ ।