
Bilkis Bano case: ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਉਜਲ ਭੁਈਆਂ ਦੇ ਬੈਂਚ ਨੇ ਕਿਹਾ ਕਿ ਦੋਸ਼ੀਆਂ ਵਲੋਂ ਦੱਸੇ ਗਏ ਕਾਰਨਾਂ ’ਚ ਕੋਈ ਦਮ ਨਹੀਂ ਹੈ।
The Supreme Court dismissed the plea to extend the surrender period of the accused Bilkis Bano case news in punjabi : ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਕ ਜਬਰ ਜਨਾਹ ਅਤੇ ਉਨ੍ਹਾਂ ਦੇ ਪਰਵਾਰ ਦੇ ਸੱਤ ਜੀਆਂ ਦਾ ਕਤਲ ਕਰਨ ਦੇ ਮਾਮਲੇ ’ਚ ਆਤਮਸਮਰਪਣ ਲਈ ਸਮਾਂ ਵਧਾਉਣ ਦੀ ਅਪੀਲ ਸਬੰਧੀ 11 ਮੁਲਜ਼ਮਾਂ ਦੀ ਅਪੀਲ ਸ਼ੁਕਰਵਾਰ ਨੂੰ ਖ਼ਾਰਜ ਕਰ ਦਿਤੀ।
ਇਹ ਵੀ ਪੜ੍ਹੋ: Haryana News: ਅਧਿਆਪਕ ਦੀ ਬੇਰਹਿਮੀ, ਥੱਪੜ ਮਾਰ ਕੇ ਵਿਦਿਆਰਥੀ ਦੇ ਕੰਨ ਦਾ ਪਾੜਿਆ ਪਰਦਾ
ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਉਜਲ ਭੁਈਆਂ ਦੇ ਬੈਂਚ ਨੇ ਕਿਹਾ ਕਿ ਦੋਸ਼ੀਆਂ ਵਲੋਂ ਦੱਸੇ ਗਏ ਕਾਰਨਾਂ ’ਚ ਕੋਈ ਦਮ ਨਹੀਂ ਹੈ। ਬੈਂਚ ਨੇ ਕਿਹਾ, ‘‘ਅਸੀਂ ਬਿਨੈਕਾਰਾਂ ਦੇ ਸੀਨੀਅਰ ਐਡਵੋਕੇਟ ਅਤੇ ਵਕੀਲ ਤੇ ਗੈਰ-ਬਿਨੈਕਾਰਾਂ ਦੇ ਵਕੀਲ ਦੀਆਂ ਦਲੀਲਾਂ ਵੀ ਸੁਣੀਆਂ ਹਨ। ਬਿਨੈਕਾਰਾਂ ਵਲੋਂ ਆਤਮਸਮਰਪਣ ਕਰਨ ਲਈ ਵਧੇਰੇ ਸਮਾਂ ਦੇਣ ਲਈ ਦਿਤੇ ਗਏ ਕਾਰਨਾਂ ’ਚ ਕੋਈ ਦਮ ਨਹੀਂ ਹੈ ਕਿਉਂਕਿ ਇਹ ਕਾਰਨ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਸਾਡੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਨਹੀਂ ਰੋਕਦੇ। ਇਸ ਲਈ ਇਨ੍ਹਾਂ ਪਟੀਸ਼ਨਾਂ ਨੂੰ ਖਾਰਜ ਕੀਤਾ ਜਾਂਦਾ ਹੈ।’’
ਇਹ ਵੀ ਪੜ੍ਹੋ: Dasuya News : ਦਸੂਹਾ ਪੁਲਿਸ ਨੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਖ਼ਿਲਾਫ ਮਾਮਲਾ ਕੀਤਾ ਦਰਜ, ਜਾਣੋ ਕਿਉਂ
ਸੁਪਰੀਮ ਕੋਰਟ ਨੇ 8 ਜਨਵਰੀ ਨੂੰ ਇਸ ਮਾਮਲੇ ’ਚ 11 ਦੋਸ਼ੀਆਂ ਦੀ ਸਜ਼ਾ ਮੁਆਫ ਕਰਨ ਦੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿਤਾ ਸੀ। ਅਦਾਲਤ ਨੇ ਦੋਸ਼ੀਆਂ ਨੂੰ 21 ਜਨਵਰੀ ਤਕ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਆਤਮਸਮਰਪਣ ਕਰਨ ਲਈ ਕਿਹਾ ਸੀ। (ਪੀਟੀਆਈ)
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from The Supreme Court dismissed the plea to extend the surrender period of the accused Bilkis Bano case news in punjabi , stay tuned to Rozana Spokesman