
ਪੰਜਾਬ ਦੇ ਸੀ.ਐਮ. ਅਮਰਿੰਦਰ ਸਿੰਘ ਨੇ ਪੁਲਵਾਮਾ ਅਤਿਵਾਦੀ ਹਮਲੇ ਤੇ ਸਬੂਤ ਮੰਗਣ ਤੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲੇ ਦਾ ਵੀ ਪ੍ਰਮਾਣ ਦਿੱਤਾ ਗਿਆ....
ਚੰਡੀਗੜ :ਪੰਜਾਬ ਦੇ ਸੀ.ਐਮ. ਅਮਰਿੰਦਰ ਸਿੰਘ ਨੇ ਪੁਲਵਾਮਾ ਅਤਿਵਾਦੀ ਹਮਲੇ ਤੇ ਸਬੂਤ ਮੰਗਣ ਤੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲੇ ਦਾ ਵੀ ਪ੍ਰਮਾਣ ਦਿੱਤਾ ਗਿਆ ਸੀ । ਅਮਰਿੰਦਰ ਨੇ ਕਿਹਾ ਕਿ ਇਮਰਾਨ ਪਹਿਲਾਂ ਅਤਿਵਾਦੀ ਮਸੂਦ ਅਜਹਰ ਨੂੰ ਤਾਂ ਫੜ੍ਹੋ । ਪਾਕਿਸਤਾਨੀ ਪੀਐੇਮ ਇਮਰਾਨ ਖਾਨ ਦੇ ਪੁਲਵਾਮਾ ਅਤਿਵਾਦੀ ਹਮਲੇ ਵਿਚ ਸਬੂਤ ਮੰਗਣ ਤੇ ਪੰਜਾਬ ਦੇ ਸੀ.ਐਮ. ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ।
ਅਮਰਿੰਦਰ ਨੇ ਇਮਰਾਨ ਦੇ ਬਿਆਨ ਤੋਂ ਕੁੱਝ ਸਮੇਂ ਬਾਅਦ ਹੀ ਟਵੀਟ ਕਰ ਕਿਹਾ ਕਿ ਅਤਿਵਾਦੀ ਮਸੂਦ ਅਜਹਰ ਪਾਕਿਸਤਾਨ ਵਿਚ ਹੀ ਹੈ ਤੇ ਇਮਰਾਨ ਉਸ ਨੂੰ ਫੜ ਕੇ ਦਿਖਾਵੇ। ਅਮਰਿੰਦਰ ਨੇ ਕਿਹਾ ਕਿ ਮੁਂਬਈ ਵਿਚ ਹੋਏ 26 / 11 ਅਤਿਵਾਦੀ ਹਮਲੇ ਦਾ ਵੀ ਸਬੂਤ ਦਿੱਤਾ ਗਿਆ ਸੀ । ਅਮਰਿੰਦਰ ਨੇ ਟਵੀਟ ਕਰ ਕਿਹਾ, ‘ਤੁਹਾਡੇ ਕੋਲ ਜੈਸ਼ ਚੀਫ ਮਸੂਦ ਅਜਹਰ ਹੈੈ ਤੇ ਉਹ ਬਹਾਵਲਪੁਰ ਵਿਚ ਹੈੈ।
Capt. Amrinder singh
ਉਹ ਐਸ.ਆਈ.ਐਸ (ਪਾਕਿਸਤਾਨ ਦੀ ਖੁਫੀਆ ਏਜੰਸੀ ) ਦੀ ਮਦਦ ਨਾਲ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਜਾੳ ਉਸ ਨੂੰ ਉੱਥੋਂ ਫੜੋ । ਜੇਕਰ ਤੁਸੀ ਨਹੀਂ ਕਰ ਸਕਦੇ ਹੋ , ਤਾਂ ਸਾਨੂੰ ਦੱਸੋ । ਅਸੀ ਤੁਹਾਦੇੇ ਲਈ ਅਜਿਹਾ ਕਰਾਂਗੇ ।ਤੇ ਮੁੰਬਈ ਵਿਚ 26 / 11 ਹਮਲੇ ਦੇ ਸਬੂਤਾਂ ਦਾ ਕੀ ਹੋਇਆ। ਜੋ ਬੋਲਦੇ ਹੋ ਕਰਕੇ ਦਿਖਾਓ।
ਦੱਸ ਦਈਏ ਕਿ ਪਾਕਿਸਤਾਨ ਦੇ ਪੀ ਐੇਮ ਇਮਰਾਨ ਖਾਨ ਨੇ ਅੱਜ ਇਕ ਸੁਨੇਹਾ ਜਾਰੀ ਕਰਕੇ ਪੁਲਵਾਮਾ ਅਤਿਵਾਦੀ ਹਮਲੇ ਵਿਚ ਆਪਣੇ ਦੇਸ਼ ਕਾ ਹੱਥ ਹੋਣਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਮਰਾਨ ਨੇ ਉਲਟਾ ਕਸ਼ਮੀਰ ਰਾਗ ਅਲਾਪਿਆ ।
Imran Khan
ਇਮਰਾਨ ਨੇ ਕਿਹਾ ਕਿ ਭਾਰਤ ਨੇ ਬਿਨਾਂ ਕਿਸੇ ਸਬੂਤ ਤੋਂ ਇਸਲਾਮਾਬਾਦ ਤੇ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਤੇ ਫੌਜੀ ਕਾਰਵਾਈ ਕਰੇਗਾ ਤਾਂ ਉਹ ਵੀ ਹਮਲਾ ਕਰੇਗਾ। ਇਮਰਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਵਿਚ ਚੋਣਾਂ ਦਾ ਸਾਲ ਹੈ ਤੇ ਉੱਥੇ ਨੇਤਾ ਪਾਕਿਸਤਾਨ ਨੂੰ ਸਬਕ ਸਿਖਾੳਣ ਦੀ ਗੱਲ ਕਰ ਰਹੇ ਹਨ ।ਉਨ੍ਹਾਂ ਨੇ ਕਿਹਾ’ ‘ਦੁਨੀਆ ‘ਚ ਕਿਹੜਾ ਕਨੂੰਨ ਹੈ ਜੋ ਕਿਸੇ ਵੀ ਇੱਕ ਸ਼ਖਸ ਜਾਂ ਮੁਲਕ ਨੂੰ ਜੱਜ ਕਰੇ ਜਾ ਸਜ਼ਾ ਦੀ ਸ਼ਕਤੀ ਦੇਵੇ । ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਸੀ ਪਾਕਿਸਤਾਨ ਤੇ ਹਮਲਾ ਕਰੋਗੇ ਤਾਂ ਅਸੀਂ ਵੀ ਪਲਟਵਾਰ ਕਰਾਂਗੇ । ਉਸ ਤੋਂ ਬਾਅਦ ਗੱਲ ਕਿੱਧਰ ਜਾਵੇਗੀ , ਕਿਸੇ ਨੂੰ ਨਹੀਂ ਪਤਾ ਨਹੀਂ’ ।