
ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਅਤਿਵਾਦੀ ਹਮਲੇ ਮਗਰੋ ਦੇਸ਼ ਧ੍ਰੋਹ ਦੇ ਮਾਮਲੇ ਵਿਚ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ......
ਸ਼ਿਮਲਾ/ਹੈਦਰਾਬਾਦ/ਉਮਰੀਆ/ਸ਼ਾਹਜਹਾਂਪੁਰ/ਭਦੋਹੀ : ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਅਤਿਵਾਦੀ ਹਮਲੇ ਮਗਰੋ ਦੇਸ਼ ਧ੍ਰੋਹ ਦੇ ਮਾਮਲੇ ਵਿਚ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਵਾਸੀ ਪੀਰਜਾਦਾ ਤਾਬਿਸ਼ ਫ਼ੈਈਜ ਨੇ ਅਪਣੇ ਫ਼ੇਸਬੁੱਕ ਪੇਜ਼ ''ਰਾਸ਼ਟਰ ਵਿਰੋਧੀ'' ਟਿੱਪਣੀਆਂ ਕੀਤੀਆਂ ਅਤੇ ਆਕਿਬ ਰਸੂਲ ਦੇ ਵੀ ਇਸ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਅਧੀਨ ਤੇਲੰਗਾਨਾ ਦੇ ਨਿਜਾਮਾਬਾਦ ਜ਼ਿਲ੍ਹੇ 'ਚ ਸੋਮਵਾਰ ਨੂੰ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮਾਂ ਵਿਚੋਂ ਦੋ ਉਤਰ ਪ੍ਰਦੇਸ਼ ਅਤੇ ਇਕ ਤੇਲੰਗਾਨਾ ਦਾ ਰਹਿਣ ਵਾਲਾ ਹੈ। ਸ਼ਹੀਦ ਹੋਏ ਜਵਾਨਾਂ ਸਬੰਧੀ ਫ਼ੇਸਬੁੱਕ 'ਤੇ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ 'ਤੇ ਉਮਰੀਆ, ਮੱਧ ਪ੍ਰਦੇਸ਼ ਦੇ ਇਕ ਨੌਜੁਆਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਯੂ.ਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਫ਼ਰਹਾਨ ਨਾਂ ਦੇ ਨੌਜੁਆਨ ਨੇ ਸੋਸ਼ਲ ਮੀਡੀਆ 'ਤੇ ''ਹਿੰਦੂਸਾਤਨ ਮੁਰਦਾਬਾਦ'' ਅਤੇ ਕੌਮੀ ਝੰਡੇ ਨੂੰ ਅੱਗ ਲਗਾਉਣ ਦੀ ਪੋਸਟ ਪਾਈ। ਇਸ ਤਰ੍ਹਾਂ ਭਦੋਹੀ ਦੇ ਜੀਸ਼ਾਨ ਖ਼ਾਨ ਵਲੋਂ ''ਇਹ ਨਹੀਂ ਭੁਲਣਾ ਚਾਹੀਦਾ ਕਿ ਪਾਕਿਸਤਾਨ ਕੋਲ ਵੀ ਪਰਮਾਣੂ ਹਥਿਆਰ ਹਨ
ਅਤੇ ਉਹ ਵੀ ਭਾਰਤ ਤੋਂ ਜ਼ਿਆਦਾ'' ਉਕਤ ਪੋਸਟ ਪਾਉਣ 'ਤੇ ਦੇਸ਼ ਧ੍ਰੋਹ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਜਾਂਚ ਅਧਿਕਾਰੀ ਨੇ ਦਸਿਆ ਕਿ ਵੀਡੀਉ ਵਿਚ ਤਿੰਨੇ ਡਾਂਸ ਕਰਦੇ ਦੇਖੇ ਜਾ ਰਹੇ ਹਨ ਅਤੇ ਪਿਛੋਂ ''ਭਾਰਤ ਵਿਰੋਧੀ'' ਅਤੇ ''ਪਾਕਿਸਤਾਨ ਸਮੱਰਥਕ'' ਨਾਹਰਿਆਂ ਦੀ ਆਵਾਜ਼ ਆ ਰਹੀ ਹੈ। ਮੁਲਜ਼ਮਾਂ ਵਿਰੁਧ ਆਈਪੀਸੀ ਦੀ ਧਾਰਾ 153-ਏ ਅਤੇ 505 (2) ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (ਪੀਟੀਆਈ)