ਅਤਿਵਾਦੀਆਂ ਦੇ ਸਮਰਥਕਾਂ ਵਿਰੁਧ ਕਾਰਵਾਈ ਤੋਂ ਹਿਚਕਿਚਾਉਣਾ ਅਤਿਵਾਦ ਨੂੰ ਸ਼ਹਿ ਦੇਣਾ ਹੈ: ਮੋਦੀ
Published : Feb 19, 2019, 10:59 am IST
Updated : Feb 19, 2019, 10:59 am IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅਤਿਵਾਦ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਗੰਭੀਰ ਖ਼ਤਰਾ ਹੈ.........

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅਤਿਵਾਦ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਗੰਭੀਰ ਖ਼ਤਰਾ ਹੈ ਅਤੇ ਅਤਿਵਾਦੀਆਂ ਅਤੇ ਉਨ੍ਹਾਂ ਦੇ ਮਨੁੱਖ ਵਿਰੋਧੀ ਸਮੱਰਥਕਾਂ ਵਿਰੁਧ ਕਾਰਵਾਈ ਤੋਂ ਹਿਚਕਿਚਾਉਣਾਂ ਵੀ ਅਤਿਵਾਦ ਨੂੰ ਸ਼ੈਅ ਦੇਣਾ ਹੈ। ਭਾਰਤ ਦੀ ਯਾਤਰਾ 'ਤੇ ਆਏ ਅਰਜਨਟੀਨਾ ਦੇ ਰਾਸ਼ਟਰਪਤੀ ਮਾਰੀਸੀਉ ਮੈਕਰੀ ਲਾਲ ਚਰਚਾ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਪੁਲਵਾਮਾ ਵਿਚ ਹੋਂਿਲਹ ਕਰੂਰ ਅਤਿਵਾਦੀ ਹਮਲਾ ਇਹ ਦਿਖਾਂਉਦਾ ਹੈ ਕਿ ਹੁਣ ਗੱਲਾਂ ਦਾ ਸਮਾਂ ਨਿਕਲ ਚੁੱਕਾ ਹੈ।

ਹੁਣ ਪੂਰੀ ਦੁਨੀਆਂ ਨੂੰ ਅਤਿਵਾਦ ਅਤੇ ਉਸ ਦੇ ਸਮੱਰਥਕਾਂ ਵਿਰੁਧ ਇਕ ਜੁੱਟ ਹੋ ਕੇ ਠੋਸ ਕਦਮ ਚੁੱਕਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਉਹ ਅਤੇ ਰਾਸ਼ਟਰਪਤੀ ਮੈਕਰੀ ਇਸ ਗੱਲ 'ਤੇ ਸਹਿਮਤ ਹਨ ਕਿ ਅਤਿਵਾਦ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਗੰਭੀਰ ਖ਼ਤਰਾ ਹੈ। ਦੋਹਾਂ ਦੇਸ਼ਾਂ ਨੇ ਸੂਚਨਾ ਤਕਨੀਕ, ਸੰਚਾਰ ਤਕਨੀਕ, ਪਰਮਾਣੂ ਊਰਜਾ ਅਤੇ ਖੇਤੀਬਾੜੀ ਸਣੇ ਕਈ ਹੋਰ ਖੇਤਰਾਂ ਵਿਚ ਸਹਿਯੋਗ ਨੂੰ ਮਜਬੂਤ ਬਣਾਉਣ ਲਈ 10 ਸਹਿਮਤੀ ਪੱਤਰਾਂ ਨੂੰ ਆਖ਼ਰੀ ਰੂਪ ਵੀ ਦਿਤਾ। (ਪੀ.ਟੀ.ਆਈ)

Location: India, Delhi, New Delhi

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement