
ਕਾਂਗਰਸ ਨੇ ਇਸ ਦੇ ਨਾਲ ਹੀ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਕਿ ਉਸ ਵਿਚ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਵਾਗਤ ਲਈ ਭਾਰਤ ਵਿਚ ਤਿਆਰੀਆਂ ਚਲ ਰਹੀਆਂ ਹਨ। ਅਹਿਮਦਾਬਾਦ ਨੂੰ ਪੂਰੀ ਤਰ੍ਹਾਂ ਸਜਾਇਆ ਜਾ ਰਿਹਾ ਹੈ ਪਰ ਇਸ ਦੇ ਚਲਦੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਲਗਾਇਆ ਹੈ। ਕਾਂਗਰਸ ਨੇ ਟਵੀਟ ਕਰ ਕਿਹਾ ਹੈ ਕਿ ਇੰਨਾ ਖਰਚ ਹੋਣ ਤੋਂ ਬਾਅਦ ਵੀ ਡੋਨਾਲਡ ਟਰੰਪ ਨੇ ਭਾਰਤ ਨਾਲ ਤੁਰੰਤ ਟ੍ਰੇਡ ਡੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
PM Narendra Modi and Donald Trump
ਬੁੱਧਵਾਰ ਨੂੰ ਕਾਂਗਰਸ ਨੇ ਟਵੀਟ ਲਿਖਿਆ ਕਿ ਅਜਿਹਾ ਲਗਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੁਆਰਾ ਕੀਤੇ ਜਾ ਰਹੇ ਸਵਾਗਤ ਤੋਂ ਖੁਸ਼ ਨਹੀਂ ਹਨ। ਉਹ ਇੰਨਾ ਨਾਰਾਜ਼ ਹਨ ਕਿ ਉਹਨਾਂ ਨੇ ਭਾਰਤ ਨਾਲ ਹੋਣ ਵਾਲੀ ਟ੍ਰੇਡ ਡੀਲ ਨੂੰ ਰੋਕ ਦਿੱਤਾ ਹੈ। ਲਗਦਾ ਹੈ ਕਿ ਮੋਦੀ ਨੂੰ ਟਰੰਪ ਦੀ ਗੁੱਡ ਬੁਕਸ ਵਿਚ ਆਉਣ ਲਈ PR ਐਕਸਰਸਾਈਜ਼ ਤੇ ਧਿਆਨ ਦੇਣਾ ਪਵੇਗਾ।
PM Narendra Modi and Donald Trump
ਕਾਂਗਰਸ ਨੇ ਇਸ ਦੇ ਨਾਲ ਹੀ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਕਿ ਉਸ ਵਿਚ ਦਾਅਵਾ ਕੀਤਾ ਹੈ ਕਿ ਇਸ ਸਵਾਗਤ ਲਈ 100 ਕਰੋੜ ਰੁਪਏ ਖਰਚ ਹੋਏ 45 ਪਰਵਾਰਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ। ਦਸ ਦਈਏ ਕਿ ਬੁੱਧਵਾਰ ਨੂੰ ਹੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਭਾਰਤ ਦੌਰੇ ਨੂੰ ਲੈ ਕੇ ਬਿਆਨ ਦਿੱਤਾ ਸੀ। ਡੋਨਾਲਡ ਟਰੰਪ ਨੇ ਦਸਿਆ ਕਿ ਭਾਰਤ ਨੇ ਅਮਰੀਕਾ ਨਾਲ ਚੰਗਾ ਵਰਤਾਓ ਨਹੀਂ ਕੀਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਦੋਸਤ ਹਨ।
PM Narendra Modi and Donald Trump
ਭਾਰਤ ਨਾਲ ਹੋਣ ਵਾਲੀ ਟ੍ਰੇਡ ਡੀਲ ਤੇ ਕਿਹਾ ਕਿ ਹੁਣ ਟ੍ਰੇਡ ਡੀਲ ਨਹੀਂ ਕਰਨਗੇ ਪਰ ਚੋਣਾਂ ਦੇ ਆਸਪਾਸ ਇਹ ਡੀਲ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਪਹੁੰਚਣ ਤੇ ਉਹਨਾਂ ਦਾ 70 ਲੱਖ ਲੋਕ ਏਅਰਪੋਰਟ ਤੇ ਉਹਨਾਂ ਦਾ ਸਵਾਗਤ ਕਰਨਗੇ। ਜਿਸ ਲਈ ਉਹ ਕਾਫੀ ਉਤਸ਼ਾਹਿਤ ਹਨ।
PM Narendra Modi and Donald Trump
ਡੋਨਾਲਡ ਟਰੰਪ ਅਗਲੇ ਹਫ਼ਤੇ ਸੋਮਵਾਰ ਨੂੰ ਅਹਿਮਦਾਬਾਦ ਪਹੁੰਚਣਗੇ ਜਿੱਥੇ ਏਅਰਪੋਰਟ ਤੋਂ ਲੈ ਕੇ ਸਾਬਰਮਤੀ ਆਸ਼ਰਮ ਤਕ ਰੋਡ ਸ਼ੋਅ ਕਰਨਗੇ। ਇਸ ਰੋਡ ਸ਼ੋ ਲਈ ਏਅਰਪੋਰਟ ਦੇ ਰਾਸਤੇ ਵਿਚ ਦੀਵਾਰ ਬਣਾਈ ਗਈ ਹੈ ਜਿਸ ਦੁਆਰਾ ਉੱਥੇ ਬਣੀਆਂ ਝੁੱਗੀਆਂ ਨੂੰ ਲੁਕਾਇਆ ਗਿਆ ਹੈ। ਇੰਨਾ ਹੀ ਨਹੀਂ ਕਰੀਬ 45 ਝੁੱਗੀਆਂ ਵਾਲਿਆਂ ਖੇਤਰਾਂ ਨੂੰ ਖਾਲੀ ਕਰਨ ਦਾ ਨੋਟਿਸ ਵੀ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।