
ਫੌਜ ਦੇ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ
ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਕੱਲ੍ਹ ਸਵੇਰੇ 10 ਵਜੇ ਮੋਲਦੋ ਵਿਚ 10ਵੀਂ ਕੋਰਪਸ ਕਮਾਂਡਰ ਪੱਧਰੀ ਗੱਲਬਾਤ ਹੋਵੇਗੀ। ਫ਼ੌਜ ਦੇ ਸੂਤਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਦੌਰਾਨ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਤੱਟਾਂ ਤੋਂ ਛੁਟਕਾਰਾ ਪਾਉਣ ਤੋਂ ਬਾਅਦ, ਭਾਰਤ ਅਤੇ ਚੀਨ ਬਾਕੀ ਫ੍ਰਿਕਸ਼ਨ ਪੁਆਇੰਟ ਤੋਂ ਛੁਟਕਾਰੇ ਬਾਰੇ ਗੱਲਬਾਤ ਕਰਨਗੇ।
China Army
ਦੱਸ ਦਈਏ ਕਿ ਪੂਰਬੀ ਲਦਾਖ ਦੇ ਪੈਂਗੋਂਗ ਝੀਲ ਖੇਤਰ ਵਿਚ ਪਿੱਛੇ ਹਟਣ ਦੀ ਪ੍ਰਕਿਰਿਆ ਜਾਰੀ ਹੈ। ਫ਼ੌਜ ਵੱਲੋਂ ਜਾਰੀ ਵੀਡੀਓ ਵਿਚ ਸਾਫ਼ ਦਿਖ ਰਿਹਾ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਨਾ ਸਿਰਫ਼ ਅਪਣੇ ਟੈਂਟ ਉਖਾੜ ਰਹੇ ਹਨ ਸਗੋਂ ਆਪਣੇ ਟੈਂਕ ਵੀ ਪਿੱਛੇ ਲੈ ਕੇ ਜਾ ਰਹੇ ਹਨ। ਇਹੀ ਨਹੀਂ, ਫਿੰਗਰ 8 ਤੋਂ ਅੱਗੇ ਵਧਕੇ ਚੀਨੀ ਫੌਜ ਨੇ ਜੋ ਅਸਥਾਈ ਉਸਾਰੀ ਕਰ ਲਿਆ ਸੀ, ਉਸਨੂੰ ਵੀ ਉਹ ਸੁੱਟ ਰਹੇ ਹਨ।
India-China
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦੇ ਫੌਜ ਦੇ ‘ਚ ਡਿਸਏਂਗੇਜਨੇਂਟ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਸਮਝੌਤੇ ਦੇ ਮੁਤਾਬਕ ਚੀਨ ਦੀ ਫੌਜ ਪੈਂਗੋਂਗ ਝੀਲ ਦੇ ਫਿੰਗਰ 8 ਦੇ ਪਿੱਛੇ ਆਪਣੀ ਪੁਰਾਣੀ ਜਗ੍ਹਾ ਉੱਤੇ ਵਾਪਸ ਜਾਵੇਗੀ ਅਤੇ ਭਾਰਤ ਦੀ ਫੌਜ ਵੀ ਫਿੰਗਰ 3 ਦੇ ਕੋਲ ਆਪਣੀ ਧਨ ਸਿੰਘ ਪੋਸਟ ਉੱਤੇ ਵਾਪਸ ਜਾਵੇਗੀ।