
ਪੂਰਬੀ ਲਦਾਖ ਦੇ ਪੈਂਗੋਂਗ ਝੀਲ ਖੇਤਰ ਵਿਚ ਪਿੱਛੇ ਹਟਣ ਦੀ ਪ੍ਰਕਿਰਿਆ ਜਾਰੀ ਹੈ...
ਨਵੀਂ ਦਿੱਲੀ: ਪੂਰਬੀ ਲਦਾਖ ਦੇ ਪੈਂਗੋਂਗ ਝੀਲ ਖੇਤਰ ਵਿਚ ਪਿੱਛੇ ਹਟਣ ਦੀ ਪ੍ਰਕਿਰਿਆ ਜਾਰੀ ਹੈ। ਫ਼ੌਜ ਵੱਲੋਂ ਜਾਰੀ ਵੀਡੀਓ ਵਿਚ ਸਾਫ਼ ਦਿਖ ਰਿਹਾ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਨਾ ਸਿਰਫ਼ ਅਪਣੇ ਟੈਂਟ ਉਖਾੜ ਰਹੇ ਹਨ ਸਗੋਂ ਆਪਣੇ ਟੈਂਕ ਵੀ ਪਿੱਛੇ ਲੈ ਕੇ ਜਾ ਰਹੇ ਹਨ। ਇਹੀ ਨਹੀਂ, ਫਿੰਗਰ 8 ਤੋਂ ਅੱਗੇ ਵਧਕੇ ਚੀਨੀ ਫੌਜ ਨੇ ਜੋ ਅਸਥਾਈ ਉਸਾਰੀ ਕਰ ਲਿਆ ਸੀ, ਉਸਨੂੰ ਵੀ ਉਹ ਸੁੱਟ ਰਹੇ ਹਨ।
china
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦੇ ਫੌਜ ਦੇ ‘ਚ ਡਿਸਏਂਗੇਜਨੇਂਟ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਸਮਝੌਤੇ ਦੇ ਮੁਤਾਬਕ ਚੀਨ ਦੀ ਫੌਜ ਪੇਂਗੋਂਗ ਝੀਲ ਦੇ ਫਿੰਗਰ 8 ਦੇ ਪਿੱਛੇ ਆਪਣੀ ਪੁਰਾਣੀ ਜਗ੍ਹਾ ਉੱਤੇ ਵਾਪਸ ਜਾਵੇਗੀ ਅਤੇ ਭਾਰਤ ਦੀ ਫੌਜ ਵੀ ਫਿੰਗਰ 3 ਦੇ ਕੋਲ ਆਪਣੀ ਧਨ ਸਿੰਘ ਪੋਸਟ ਉੱਤੇ ਵਾਪਸ ਜਾਵੇਗੀ।
China Army
ਇਹ ਡਿਸਏਂਗੇਜਨੇਂਟ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੋਨੋਂ ਸੇਨਾਵਾਂ ‘ਚ ਗੋਗਰਾ, ਹਾਟ ਸਪ੍ਰਿੰਗ, ਗਲਵਾਨ ਅਤੇ ਦੇਪਸਾਂਗ ਨੂੰ ਲੈ ਕੇ ਗੱਲ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਸੀ ਕਿ ਪੈਂਗੋਂਗ ਝੀਲ ਖੇਤਰ ਵਿੱਚ ਚੀਨ ਦੇ ਨਾਲ ਸੇਨਾਵਾਂ ਨੂੰ ਪਿੱਛੇ ਹਟਾਉਣ ਦਾ ਜੋ ਸਮਝੌਤਾ ਹੋਇਆ ਹੈ ਉਸਦੇ ਅਨੁਸਾਰ ਦੋਨੋਂ ਪੱਖ ਪਹਿਲੀ ਤੈਨਾਤੀ ਨੂੰ ਪੜਾਅਬੱਧ, ਸੰਜੋਗ ਅਤੇ ਤਾਲਮੇਲ ਦੇ ਤਰੀਕੇ ਨਾਲ ਹਟਾਉਣਗੇ।
Indian Army
ਰਾਜ ਸਭਾ ਵਿੱਚ ਦਿੱਤੇ ਇੱਕ ਬਿਆਨ ਵਿੱਚ ਰੱਖਿਆ ਮੰਤਰੀ ਨੇ ਇਹ ਭਰੋਸਾ ਵੀ ਦਿੱਤਾ ਕਿ ਇਸ ਪ੍ਰਕਿਰਿਆ ਦੇ ਦੌਰਾਨ ਭਾਰਤ ਨੇ ‘ਕੁੱਝ ਵੀ ਗਵਾਇਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲੀ ਕੰਟਰੋਲ ਲਾਈਨ (ਐਲਏਸੀ) ਦੇ ਹੋਰ ਖੇਤਰਾਂ ਵਿੱਚ ਨਿਯੁਕਤੀ ਅਤੇ ਨਿਗਰਾਨੀ ਦੇ ਬਾਰੇ ‘ਕੁਝ ਬਾਕੀ ਮੁੱਦੇ ਬਚੇ ਹਨ’।