
ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ‘ਤੇ ਅੜੇ ਕਿਸਾਨਾਂ ਦਾ ਧਰਨਾ...
ਨਵੀਂ ਦਿੱਲੀ: ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ‘ਤੇ ਅੜੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 86ਵੇਂ ਦਿਨ ਵੀ ਜਾਰੀ ਹੈ। ਦਿੱਲੀ-ਐਨਸੀਆਰ ਦੇ ਚਾਰਾਂ ਬਾਰਡਰਾਂ ਉਤੇ ਕਿਸਾਨ ਵੱਡੀ ਤਾਦਾਦ ਵਿਚ ਇਕੱਠੇ ਹੋਏ ਹਨ ਅਤੇ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ‘ਤੇ ਅੜੇ ਹੋਏ ਹਨ।
Wheat
ਬੁੱਧਵਾਰ ਨੂੰ ਕਿਸਾਨਾਂ ਵੱਲੋਂ ਰੇਲ ਰੋਕੋ ਅੰਦਲਨ ਦਾ ਐਲਾਨ ਕੀਤਾ ਗਿਆ ਸੀ। ਕਿਹਾ ਜਾ ਰਿਹੈ ਕਿ ਮਾਰਚ ਅਪ੍ਰੈਲ ਵਿਚ ਕਣਕ ਦੀ ਕਟਾਈ ਦੇ ਦੌਰਾਨ ਕਿਸਾਨਾਂ ਦੀ ਗਿਣਤੀ ਵਿਚ ਵੱਡੀ ਕਮੀ ਆਵੇਗੀ ਕਿਉਂਕਿ ਕੋਈ ਵੀ ਕਿਸਾਨ ਅਪਣਾ ਆਰਥਿਕ ਨੁਕਸਾਨ ਝੱਲਣ ਦੀ ਸਥਿਤੀ ਵਿਚ ਨਹੀਂ ਹੈ। ਉਥੇ ਹੀ ਹਰਿਆਣਾ ਦੇ ਕਈਂ ਇਲਾਕਿਆਂ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਮਹਾਂ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਐਮਐਸਪੀ ਨੂੰ ਲੈ ਕੇ ਕਾਨੂੰਨ ਨਹੀਂ ਬਣਾਇਆ ਜਾਂਦਾ ਅਤੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਨਹੀਂ ਹੁੰਦੀ, ਉਦੋਂ ਤੱਕ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਵੇਗੀ।
Kissan
ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਗਲਤਫਹਿਮੀ ਹੈ ਕਿ ਦੋ ਮਹੀਨੇ ਵਿਚ ਕਿਸਾਨ ਅੰਦੋਲਨ ਆਪਣੇ ਆਪ ਖਤਮ ਹੋ ਜਾਵੇਗਾ ਕਿਉਂਕਿ ਕਿਸਾਨ ਫਸਲ ਦੀ ਕਟਾਈ ਲਈ ਪਿੰਡ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਅਪਣੀ ਗਲਤਫਿਹਮੀ ਵਿਚ ਨਾ ਰਹੇ ਜੇ ਚਾਹਿਆ ਤਾਂ ਅਪਣੀ ਖੜ੍ਹੀ ਫਸਲ ਨੂੰ ਵੀ ਅੱਗ ਲਗਾ ਸਕਦੇ ਹਨ। ਇਕ ਫਸਲ ਦੀ ਕੁਰਬਾਨੀ ਦੇਣੀ ਵੀ ਪਈ ਤਾਂ ਵੀ ਅੰਦੋਲਨ ਖਤਮ ਨਹੀਂ ਹੋਵੇਗਾ।
Kissan Andolan
ਇਸਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਕਿਸਾਨ 70 ਸਾਲਾਂ ਤੋਂ ਘਾਟੇ ਦੀ ਖੇਤੀ ਕਰ ਰਹੇ ਹਨ। ਕਿਸਾਨ ਨੂੰ ਇਕ ਫਸਲ ਦੀ ਕੁਰਬਾਨੀ ਦੇਣੀ ਪਵੇਗੀ ਅਤੇ ਇਸਦੇ ਲਈ ਕਿਸਾਨ ਤਿਆਰ ਹਨ। ਜੇਕਰ ਫਸਲ ਨੂੰ ਜ਼ਿਆਦਾ ਮਜਦੂਰ ਲਗਾ ਕੇ ਕੱਟਣੀ ਪਈ ਤਾਂ ਕੱਟਣਗੇ। ਫਸਲ ਦੀ ਵਜ੍ਹਾਂ ਨਾਲ ਅੰਦੋਲਨ ਕਮਜੋਰ ਨਹੀਂ ਹੋਵੇਗੀ।