ਧੁੰਦ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਟਰੱਕ ਡਰਾਈਵਰ ਦੇ ਹੈਲਪਰ ਦੀ ਮੌਤ 

By : KOMALJEET

Published : Feb 19, 2023, 1:14 pm IST
Updated : Feb 19, 2023, 1:14 pm IST
SHARE ARTICLE
Haryana accident
Haryana accident

ਕਾਰ ਵਿਚ ਸਵਾਰ ਪੰਜਾਬ ਦੇ 5 ਨੌਜਵਾਨ ਜ਼ਖਮੀ 

ਨਰਵਾਣਾ:  ਹਰਿਆਣਾ ਦੇ ਜੀਂਦ 'ਚ ਨੈਸ਼ਨਲ ਹਾਈਵੇਅ 152-ਡੀ 'ਤੇ ਧੁੰਦ ਕਾਰਨ ਇਕ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਸੜਕ 'ਤੇ ਖੜ੍ਹੇ ਟਰੱਕ ਡਰਾਈਵਰ ਦੇ ਸਾਥੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ 'ਚ ਸਵਾਰ 5 ਲੋਕ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ 2 ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਤਾਮਿਲ ਦੇ ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦਾ ਦਿਹਾਂਤ

ਮ੍ਰਿਤਕ ਦੀ ਪਛਾਣ ਨਰਵਾਣਾ ਦੇ ਖਾਨਪੁਰ ਪਿੰਡ ਦੇ ਰਹਿਣ ਵਾਲੇ ਸ਼ੇਖਰ (19) ਵਜੋਂ ਹੋਈ ਹੈ। ਦੂਜੇ ਪਾਸੇ ਕਾਰ ਵਿੱਚ ਸਵਾਰ 5 ਵਿਅਕਤੀ ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਵਾਪਸ ਪੰਜਾਬ ਪਰਤ ਰਹੇ ਸਨ। ਇਹ ਹਾਦਸਾ ਪਿੰਡ ਭੈਰੋਖੇੜਾ ਨੇੜੇ ਵਾਪਰਿਆ।ਜਾਣਕਾਰੀ ਮੁਤਾਬਕ ਸ਼ੇਖਰ ਟਰੱਕ ਡਰਾਈਵਰ ਲਾਭ ਸਿੰਘ ਕੋਲ ਹੈਲਪਰ ਵਜੋਂ ਕੰਮ ਕਰਦਾ ਸੀ। 

ਐਤਵਾਰ ਯਾਨੀ ਅੱਜ ਸਵੇਰੇ ਸ਼ੇਖਰ ਆਪਣੇ ਬੌਸ ਨਾਲ ਜੈਪੁਰ ਤੋਂ ਗੱਡੀ ਲੋਡ ਕਰ ਕੇ ਰਿਸ਼ੀਕੇਸ਼ ਜਾ ਰਿਹਾ ਸੀ। ਭੈਰੋਖੇੜਾ ਨੇੜੇ ਕਾਫੀ ਧੁੰਦ ਸੀ ਅਤੇ ਗੱਡੀ 'ਚੋਂ ਆਵਾਜ਼ ਆ ਰਹੀ ਸੀ ਤਾਂ ਸਾਈਡ 'ਤੇ ਟਰੱਕ ਨੂੰ ਰੋਕ ਕੇ ਸ਼ੇਖਰ ਨੇ ਹੇਠਾਂ ਉਤਰ ਕੇ ਜਾਂਚ ਸ਼ੁਰੂ ਕੀਤੀ ਕਿ ਗੱਡੀ 'ਚ ਕਿੱਥੋਂ ਆਵਾਜ਼ ਆ ਰਹੀ ਸੀ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ 12 ਚੀਤਿਆਂ ਦੇ ਆਉਣ ਨਾਲ ਭਾਰਤ ਦੀ ਜੰਗਲੀ ਜੀਵ ਵਿਭਿੰਨਤਾ ਵਿੱਚ ਵਾਧਾ ਹੋਇਆ : ਪ੍ਰਧਾਨ ਮੰਤਰੀ ਮੋਦੀ

ਸ਼ੇਖਰ ਟਾਇਰ ਕੋਲ ਖੜ੍ਹਾ ਸੀ ਕਿ ਇੰਨੇ ਨੂੰ ਪਿੱਛੇ ਤੋਂ ਆ ਰਹੀ ਕਾਰ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ 'ਚ ਸ਼ੇਖਰ ਦੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਸਾਰੇ ਪੰਜ ਲੋਕ ਜ਼ਖਮੀ ਹੋ ਗਏ।

ਜ਼ਖ਼ਮੀਆਂ ਦੀ ਪਛਾਣ ਨਿਤਿਨ ਕਪੂਰ, ਲਲਿਤ ਵਾਸੀ ਭਟਾਣਾ, ਜ਼ੀਰਕਪੁਰ, ਨਿਕੇਸ਼ ਅਤੇ ਅਮਨ ਵਾਸੀ ਪਿੰਡ ਢੱਡਵਾ, ਪੰਜਾਬ ਵਜੋਂ ਹੋਈ ਹੈ। ਜ਼ਖਮੀਆਂ ਨੂੰ ਜੀਂਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਅਮਨ ਅਤੇ ਨਿਕੇਸ਼ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement