
ਪੰਜ ਮਹੀਨੇ ਪਹਿਲਾਂ ਨਾਮੀਬੀਆ ਤੋਂ ਲਿਆਂਦੇ ਗਏ ਸਨ ਅੱਠ ਚੀਤੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਵਿੱਚ 12 ਚੀਤਿਆਂ ਦੇ ਆਉਣ ਨਾਲ ਭਾਰਤ ਦੀ ਜੰਗਲੀ ਜੀਵ ਵਿਭਿੰਨਤਾ ਵਿੱਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ 12 ਚੀਤੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਪਹੁੰਚੇ ਅਤੇ ਸ਼ਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ (ਕੇਐਨਪੀ) ਵਿਚ ਵੱਖਰੇ ਘੇਰੇ ਵਿਚ ਛੱਡੇ ਗਏ। ਪੰਜ ਮਹੀਨੇ ਪਹਿਲਾਂ ਇੱਕ ਹੋਰ ਅਫਰੀਕੀ ਦੇਸ਼ ਨਾਮੀਬੀਆ ਤੋਂ ਅੱਠ ਚੀਤੇ ਲਿਆਂਦੇ ਗਏ ਸਨ।
ਇਹ ਵੀ ਪੜ੍ਹੋ : ਅੰਟਾਰਕਟਿਕ ਸਾਗਰ ਵਿਚ ਬਰਫ਼ ਲਗਾਤਾਰ ਦੂਜੇ ਸਾਲ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ : NSIDC
ਮੱਧ ਪ੍ਰਦੇਸ਼ ਵਿੱਚ ਚੀਤਿਆਂ ਦੀ ਆਮਦ ਨੂੰ ਲੈ ਕੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਦੇ ਇੱਕ ਟਵੀਟ ਨੂੰ ਟੈਗ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਲਿਖਿਆ, "ਇਸ ਵਿਕਾਸ ਨੇ ਭਾਰਤ ਦੀ ਜੰਗਲੀ ਜੀਵ ਵਿਭਿੰਨਤਾ ਨੂੰ ਹੁਲਾਰਾ ਦਿੱਤਾ ਹੈ।"
ਇਹ ਵੀ ਪੜ੍ਹੋ : ਵਿਗਿਆਨਕ ਖੋਜਾਂ ਜਦ ਮਨੁੱਖੀ ਦਿਮਾਗ਼ ਨੂੰ ਬਹੁਤ ਛੋਟਾ ਤੇ ਬੇਕਾਰ ਜਿਹਾ ਅੰਗ ਬਣਾ ਦੇਂਦੀਆਂ ਹਨ...
ਯਾਦਵ ਨੇ ਸ਼ਨੀਵਾਰ ਨੂੰ ਟਵੀਟ ਕੀਤਾ, “ਜੀ ਆਇਆਂ ਨੂੰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਪ੍ਰੋਜੈਕਟ ਚੀਤਾ ਅੱਜ ਕੁਨੋ ਨੈਸ਼ਨਲ ਪਾਰਕ ਵਿੱਚ ਇੱਕ ਹੋਰ ਮੀਲ ਪੱਥਰ ਤੱਕ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਮੌਜੂਦਗੀ ਵਿੱਚ 12 ਚੀਤਿਆਂ ਨੂੰ ਪਾਰਕ ਵਿੱਚ ਛੱਡਿਆ ਗਿਆ।