ਬ੍ਰਿਟੇਨ ਪੁਲਿਸ ਨੇ ਗ਼ਲਤਫ਼ਹਿਮੀ ਕਾਰਨ ਸਿੱਖ ਨੂੰ ਹੱਥਕੜੀਆਂ ਲਾਈਆਂ
Published : Aug 27, 2017, 5:16 pm IST
Updated : Mar 19, 2018, 5:38 pm IST
SHARE ARTICLE
arrest
arrest

ਬ੍ਰਿਟਿਸ਼ ਪੁਲਿਸ ਨੇ ਦਖਣੀ ਇੰਗਲੈਂਡ 'ਚ ਗੋਲੀ ਚਲਣ ਦੀ ਆਵਾਜ਼ ਸੁਣੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਇਕ 47 ਸਾਲਾ ਸਿੱਖ ਅਤੇ ਉਸ ਦੇ ਮੁੰਡੇ ਨੂੰ ਹੱਥਕੜੀਆਂ ਲਾ ਦਿਤੀਆਂ..

ਲੰਡਨ, 27 ਅਗੱਸਤ : ਬ੍ਰਿਟਿਸ਼ ਪੁਲਿਸ ਨੇ ਦਖਣੀ ਇੰਗਲੈਂਡ 'ਚ ਗੋਲੀ ਚਲਣ ਦੀ ਆਵਾਜ਼ ਸੁਣੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਇਕ 47 ਸਾਲਾ ਸਿੱਖ ਅਤੇ ਉਸ ਦੇ ਮੁੰਡੇ ਨੂੰ ਹੱਥਕੜੀਆਂ ਲਾ ਦਿਤੀਆਂ ਹਾਲਾਂਕਿ ਬਾਅਦ ਵਿਚ ਪਤਾ ਲਗਾ ਹੈ ਕਿ ਇਹ ਅਸਲ ਵਿਚ ਗੱਡੀ ਦੇ ਟਾਇਰ ਦੇ ਫਟਣ ਦੀ ਆਵਾਜ਼ ਸੀ।
ਸੁੱਖੀ ਰਿਆਤ ਨਾਂ ਦੇ ਸਿੱਖ ਨੇ ਹਾਟਰਫ਼ੋਰਡਸ਼ਾਇਰ ਦੇ ਹਿਚਿਨ ਵਿਚ ਅਪਣੇ ਘਰ ਦੇ ਵਿਹੜੇ ਵਿਚ ਗੱਡੀ ਪਾਰਕ ਕੀਤੀ ਸੀ। ਇਸ ਦੇ ਕੁੱਝ ਦੇਰ ਬਾਅਦ ਹੀ 10-12 ਹਥਿਆਰਬੰਦ ਪੁਲਿਸ ਕਰਮਚਾਰੀ ਕੁੱਤਿਆਂ ਸਮੇਤ ਉਨ੍ਹਾਂ ਦੇ ਬਗ਼ੀਚੇ ਵਿਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੂੰ ਹੱਥਕੜੀਆਂ ਲਗਾ ਦਿਤੀਆਂ।
1979 ਤੋਂ ਉਥੇ ਰਹਿ ਰਹੇ ਰਿਆਤ ਨੇ ਦਸਿਆ ਕਿ ਇਹ ਸੱਭ ਦੇਖ ਕੇ ਅਸੀਂ ਘਬਰਾ ਗਏ ਅਤੇ ਮੈਨੂੰ ਹੱਥ ਉਪਰ ਕਰਨ ਲਈ ਕਿਹਾ ਗਿਆ। ਉਹ ਮੈਨੂੰ ਮੁੱਖ ਸੜਕ 'ਤੇ ਲੈ ਗਏ ਅਤੇ ਮੇਰੀ ਤਲਾਸ਼ੀ ਲਈ ਅਤੇ ਬਾਅਦ ਵਿਚ ਘਰ ਦੀ ਤਲਾਸ਼ੀ ਵੀ ਲਈ ਗਈ। ਰਿਆਤ ਨੇ ਇਸ ਮਾਮਲੇ ਦੇ ਸਬੰਧ ਵਿਚ ਪੂਰੀ ਗੱਲ ਪੁਲਿਸ ਨੂੰ ਦੱਸੀ।
ਰਿਆਤ ਦੀ 20 ਸਾਲਾ ਬੇਟੀ ਮਨਮੀਤ ਕੌਰ ਨੇ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਕਮਰੇ ਵਿਚ ਬੂਟ ਉਤਾਰ ਕੇ ਜਾਣ ਜਿਥੇ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਰੱਖੇ ਸਨ ਪਰ ਉਨ੍ਹਾਂ ਨੇ ਉਸ ਦੀ ਗੱਲ ਨੂੰ ਅਣਦੇਖਾ ਕਰ ਦਿਤਾ। ਮਨਮੀਤ ਨੇ ਪੁਲਿਸ ਦੇ ਇਸ ਰਵਈਏ ਦੀ ਬਹੁਤ ਆਲੋਚਨਾ ਕੀਤੀ। ਉਹ ਦਸਦੀ ਹੈ ਕਿ ਇਹ ਸੱਭ ਕੁੱਝ ਬਹੁਤ ਡਰਾਉਣ ਵਾਲਾ ਸੀ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੇ ਰਿਆਤ ਦੀ ਗੱਡੀ ਤੋਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਇਹ ਛਾਪਾ ਮਾਰਿਆ ਗਿਆ। ਉਧਰ ਹਾਟਰਫ਼ੋਰਡਸ਼ਾਇਰ ਦੀ ਮਹਿਲਾ ਪੁਲਿਸ ਬੁਲਾਰਾ ਨੇ ਕਿਹਾ ਕਿ ਅਧਿਕਾਰੀਆਂ ਦਾ ਫ਼ਰਜ਼ ਹੈ ਕਿ ਉਹ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਨ। ਉਨ੍ਹਾਂ ਨੇ ਤਲਾਸ਼ੀ ਦੌਰਾਨ ਕੀਤੀ ਗਈ ਬਦਸਲੂਕੀ ਲਈ ਮੁਆਫ਼ੀ ਮੰਗੀ ਹੈ। (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement