
ਮਹਾਰਾਸ਼ਟਰ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਹੋ ਰਹੇ ਵਾਧੇ...
ਮੁੰਬਈ: ਮਹਾਰਾਸ਼ਟਰ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਰਾਜ ਸਰਕਾਰ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਵਿਚ ਸਾਰੇ ਸਿਨੇਮਾ, ਆਡਿਟੋਰੀਅਮ ਅਤੇ ਦਫ਼ਤਰਾਂ ਨੂੰ 31 ਮਾਰਚ ਤੱਕ 50 ਫ਼ੀਸਦੀ ਨਾਲ ਚਲਾਉਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਵੀਰਵਾਰ ਨੂੰ 24 ਘੰਟਿਆਂ ਵਿਚ ਕੋਰੋਨਾ ਦੇ 25,833 ਨਵੇਂ ਕੇਸ ਰਿਕਾਰਡ ਹੋਏ ਹਨ।
Coronavirus
ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਦਿਨ ਵਿਚ ਇਹ ਕੇਸਾਂ ਦੀ ਗਿਣਤੀ ਹੈ। ਸਿਨੇਮਾ ਘਰਾਂ ਅਤੇ ਦਫ਼ਤਰਾਂ ਵਿਚ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਸ਼ੁਕਰਵਾਰ ਦਾ ਹੁਕਮ ਸੀਐਮ ਉਧਵ ਠਾਕਰੇ ਵੱਲੋਂ ਸਖਤ ਲਾਕਡਾਉਨ ਲਾਗੂ ਕੀਤੇ ਜਾਣ ਦੀ ਚਿਤਾਵਨੀ ਦੇ ਕੁਝ ਦਿਨ ਬਾਅਦ ਸਾਹਮਣੇ ਆਇਆ ਸੀ। ਸੀਐਮ ਨੇ ਕਿਹਾ ਸੀ ਕਿ ਲੋਕ ਮਾਸਕ ਪਾਉਣ ਅਤੇ ਸੋਸ਼ਲ ਡਿਸਟੇਂਸਿੰਗ ਦਾ ਪਾਲਨ ਨਹੀਂ ਕਰ ਰਹੇ, ਇਸ ਨੂੰ ਲੈ ਕੇ ਸਰਕਾਰ ਨੂੰ ਸਖਤ ਲਾਕਡਾਉਨ ਲਾਗੂ ਕਰਨਾ ਪੈ ਸਕਦਾ ਹੈ।
corona
ਹੁਕਮ ਵਿਚ ਕਿਹਾ ਗਿਆ ਹੈ, ਸਿਹਤ ਅਤੇ ਹੋਰ ਜਰੂਰੀ ਸੇਵਾਵਾਂ ਨੂੰ ਛੱਡਕੇ ਹੋਰ ਸਾਰੇ ਪ੍ਰਾਈਵੇਟ ਦਫ਼ਤਰ 50 ਫੀਸਦੀ ਨਾਲ ਹੀ ਕੰਮ ਕਰਨਗੇ। ਹੁਕਮ ਵਿਚ ਸਰਕਾਰੀ ਅਤੇ ਅਰਧਸਰਕਾਰੀ ਦਫ਼ਤਰਾਂ ਨੂੰ ਵੀ ਸਟਾਫ਼ ਅਟੇਂਡੈਂਸ ਦੇ ਮਾਮਲੇ ਵਿਚ ਫੈਸਲਾ ਲੈਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਮੈਨੁਫੈਕਚਰਿੰਗ ਸੈਂਟਰ ਨਾਲ ਜੁੜੇ ਦਫ਼ਤਰ ਹਾਲੇ ਵੀ ਘੱਟ ਸਟਾਫ ਦੇ ਨਾਲ ਕੰਮ ਕਰਨਗੇ।
Coronavirus
ਮਹਾਰਾਸ਼ਟਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜ ਦੇ ਔਰੰਗਾਬਾਦ, ਪਰਭਨੀ, ਓਸਮਾਨਾਬਾਦ, ਪੁਣੇ, ਨਾਂਦੇੜ, ਠਾਣੇ, ਪਾਲਘਰ, ਜਲਗਾਓਂ, ਨਾਗਪੁਰ, ਲਾਤੂਰ, ਧੁਲੇ, ਵਰਧਾ, ਨਾਸ਼ਿਕ ਵਰਗੇ ਜ਼ਿਲ੍ਹਿਆਂ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ।