ਅਸਾਮ ਦੌਰੇ ਦੌਰਾਨ ਬੋਲੇ ਰਾਹੁਲ ਗਾਂਧੀ, ਇਕ-ਦੂਜੇ ਨਾਲ ਲੜਾ ਕੇ ਸਭ ਵੇਚਿਆ ਜਾ ਰਿਹਾ ਹੈ    
Published : Mar 19, 2021, 1:02 pm IST
Updated : Mar 19, 2021, 1:02 pm IST
SHARE ARTICLE
 Rahul Gandhi rally in Dibrugarh, Assam
Rahul Gandhi rally in Dibrugarh, Assam

ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ ਅਤੇ ਰਾਜਨੀਤੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ - ਰਾਹੁਲ ਗਾਂਧੀ

ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਅਸਾਮ ਦੇ ਦੌਰੇ 'ਤੇ ਹਨ ਤੇ ਉਹ ਅਸਾਮ ਦੀ ਚੁਣਾਵੀ ਰੈਲੀ ਵਿਚ ਉਤਰ ਗਏ ਹਨ। ਦਿਬਰੂਗੜ ਦੇ ਲਾਹੋਵਲ ਵਿਚ ਰਾਹੁਲ ਗਾਂਧੀ ਨੇ ਉੱਥੋਂ ਦੇ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਬੱਚਿਆਂ ਨੂੰ ਪੁੱਛਿਆ ਕਿ ਜਿਵੇਂ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਿੰਦਾ ਹਾਂ ਕੀ ਇੱਥੋਂ ਦੇ ਮੁੱਖ ਮੰਤਰੀ ਵੀ ਇਸ ਤਰ੍ਹਾਂ ਹੀ ਜਵਾਬ ਦਿੰਦੇ ਹਨ? ਬੱਚਿਆਂ ਨੇ ਆਪਣੇ ਜਵਾਬ ਵਿਚ ਨਾ ਕਿਹਾ।

Rahul GandhiRahul Gandhi

ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ ਅਤੇ ਰਾਜਨੀਤੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਪਣੇ ਅਸਾਮ ਦੇ ਲਈ ਪਿਆਰ ਅਤੇ ਨਿਮਰਤਾ ਨਾਲ ਲੜਨਾ ਚਾਹੀਦਾ ਹੈ। ਭਾਰਤ ਵਿਚ ਲੋਕਤੰਤਰ ਦੀ ਸਥਿਤੀ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਲੋਕ ਦਿਲ ਖੋਲ੍ਹ ਕੇ ਗੱਲ ਨਹੀਂ ਕਰ ਸਕਦੇ ਤਾਂ ਕੋਈ ਨਾ ਕੋਈ ਕਮੀ ਤਾਂ ਜ਼ਰੂਰ ਹੋਵੇਗੀ।

Rahul GandhiRahul Gandhi

ਹਰ ਭਾਸ਼ਾ, ਧਰਮਾਂ ਦੇ ਵਿਚਕਾਰ ਜੋ ਖੁੱਲ੍ਹ ਕੇ ਗੱਲਬਾਤ ਹੁੰਦੀ ਹੈ ਉਸ ਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ ਪਰ ਜੇ ਤੁਸੀਂ ਦਿੱਲੀ ਜਾਓਗੇ ਤਾਂ ਆਪਣੀ ਭਾਸ਼ਾ ਨਹੀਂ ਬੋਲ ਪਾਓਗੇ। ਨਾਗਪੁਰ ਵਿਚ ਇਕ ਸ਼ਕਤੀ ਪੈਂਦਾ ਹੋਈ ਜੋ ਪੂਰੇ ਹਿੰਦੁਸਤਾਨ ਨੂੰ ਕੰਟਰੋਲ ਕਰਨ ਵਿਚ ਲੱਗੀ ਹੋਈ ਹੈ ਉਹ ਹਿੰਦੁਸਤਾਨ ਦਾ ਧਨ ਚਾਹੁੰਦੇ ਹਨ।

 

ਕੇਂਦਰ ਸਰਕਾਰ 'ਤੇ ਵਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਇਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਅਤੇ ਉਸ ਤੋਂ ਬਾਅਦ ਜੋ ਕੁੱਝ ਵੀ ਉਹਨਾਂ ਕੋਲ ਹੈ ਏਅਰਪੋਰਟ ਜਾਂ ਟੀ-ਗਾਰਡਨ ਉਹਨਾਂ ਸਭ ਨੂੰ ਵੇਚ ਕੇ ਆਪਣੇ ਸਾਥੀਆਂ ਨੂੰ ਦਿੱਤਾ ਜਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement