ਸਚਿਨ ਵਾਜੇ ਤੇ ਸਨਮੁੱਖ ਹਿਰੇਨ ਦੀ ਹੋਈ ਸੀ ਮੁਲਾਕਾਤ, ਸੀਸੀਟੀਵੀ ਫੁਟੇਜ ‘ਚ 10 ਮਿੰਟ ਦਿਖੇ ਇਕੱਠੇ
Published : Mar 19, 2021, 2:19 pm IST
Updated : Mar 19, 2021, 2:19 pm IST
SHARE ARTICLE
Sachin Vaje and
Sachin Vaje and

ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਏਂਟੀਲਿਆ ਤੋਂ ਬਾਹਰ ਸ਼ੱਕੀ ਗੱਡੀ ਪਾਰਕਿੰਗ...

ਮੁੰਬਈ: ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਏਂਟੀਲਿਆ ਤੋਂ ਬਾਹਰ ਸ਼ੱਕੀ ਗੱਡੀ ਪਾਰਕਿੰਗ ਅਤੇ ਸਨਮੁੱਖ ਹਿਰੇਨ ਹੱਤਿਆ ਕਾਂਡ ਨਾਲ ਜੁੜੇ ਮਾਮਲੇ ਵਿਚ ਸਚਿਨ ਵਾਜੇ ਦੀ ਅਗਾਉਂ ਜਮਾਨਤ ਪਟੀਸ਼ਨ ਉਤੇ ਅੱਜ ਠਾਣੇ ਕੋਰਟ ਨੇ ਸੁਣਵਾਈ ਹੋਣੀ ਹੈ। ਇਸ ਵਿਚਾਲੇ, ਮਾਮਲੇ ਵਿਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਨਆਈਏ ਅਤੇ ਏਟੀਐਸ ਨੂੰ 17 ਫਰਵਰੀ ਦਾ ਸੀਸੀਟੀਵੀ ਫੁਟੇਜ ਹੱਥ ਲੱਗਿਆ ਹੋਇਆ ਹੈ।

NIANIA

ਜਿਸ ਵਿਚ ਮਨਸੁੱਖ ਹਿਰੇਨ ਅਤੇ ਸਚਿਨ ਵਾਜੇ ਇਕੱਠੇ ਦਿਖਾਈ ਦੇ ਰਹੇ ਹਨ। ਦੋਨਾਂ ਦੇ ਵਿਚਾਲੇ ਮੁੰਬਈ ਦੇ ਫੋਰਟ ਇਲਾਕੇ ਵਿਚ ਮਰਸੀਡੀਜ ਵਿਚ 10 ਮਿੰਟ ਵੀ ਹੋਈ ਹੈ ਜਦਕਿ ਮਨਸੁੱਖ ਹਿਰੇਨ ਨੇ ਬਿਆਨ ਦਿੱਤਾ ਸੀ ਕਿ 17 ਫਰਵਰੀ ਨੂੰ ਉਨ੍ਹਾਂ ਨੇ ਅਪਣੀ ਸਕਾਰਪੀਓ ਕਾਰ ਵਿਕ੍ਰੋਲੀ ਹਾਈ ਵੇਅ ਉਤੇ ਛੱਡ ਦਿੱਤਾ ਸੀ ਅਤੇ ਟੈਕਸੀ ਤੋਂ ਕ੍ਰਾਫਰਡ ਮਾਰਕਿਟ ਗਏ ਸਨ। ਦੂਜੇ ਦਿਨ ਪਤਾ ਲੱਗਿਆ ਕਿ ਸਕਾਰਪੀਓ ਕਾਰ ਚੋਰੀ ਹੋ ਗਈ ਹੈ।

Explosive carExplosive car

ਖਾਸ ਗੱਲ ਹੈ ਕਿ ਮਨਸੁੱਖ ਦਾ ਉਹ ਬਿਆਨ ਖੁਦ ਸਚਿਨ ਵਾਜੇ ਨੇ ਲਿਆ ਸੀ ਅਤੇ ਉਸ ਵਿਚ 17 ਫਰਵਰੀ ਨੂੰ ਖੁਦ ਮਿਲਣ ਦਾ ਉਲੇਖ ਨਹੀਂ ਕੀਤਾ ਸੀ। 25 ਫਰਵਰੀ ਨੂੰ ਉਹੀ ਸਕਾਰਪੀਓ ਕਾਰ ਮੁਕੇਸ਼ ਅੰਬਾਨੀ ਦੇ ਘਰ ਨੇੜੇ ਪਾਰਕ ਵਿਚ ਮਿਲੀ ਸੀ ਅਤੇ ਉਸ ਵਿਚ ਧਮਕੀ ਵਾਲੇ ਪੱਤਰ ਦੇ ਨਾਲ ਜਿਲੇਟੀਨ ਵੀ ਮਿਲਿਆ ਸੀ। ਏਟੀਐਸ ਅੱਜ ਅਦਾਲਤ ਦੇ ਸਾਹਮਣੇ ਹੁਣ ਤੱਕ ਮਿਲੇ ਸਬੂਤਾਂ ਨੂੰ ਰੱਖ ਸਚਿਨ ਵਾਜੇ ਦਾ ਪ੍ਰੋਡਕਸ਼ਨ ਵਾਰੰਟ ਮੰਗ ਸਕਦੀ ਹੈ। ਫਿਲਹਾਲ ਸਚਿਨ ਵਾਜੇ ਐਨਆਈਏ ਦੀ ਕਸਟਡੀ ਵਿਚ ਹੈ ਇਸ ਲਈ ਐਨਆਈਏ ਦੀ ਕਸਟਡੀ ਖਤਮ ਹੋਣ ਤੋਂ ਬਾਅਦ ਹੀ ਏਟੀਐਸ ਨੂੰ ਸਚਿਨ ਵਾਜੇ ਦੀ ਕਸਟਡੀ ਮਿਲ ਸਕਦੀ ਹੈ।

Ambani HourseAmbani Hourse

ਖਾਸ ਗੱਲ ਇਹ ਹੈ ਕਿ ਠਾਣੇ ਦੀ ਅਦਾਲਤ ਨੇ ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਮਨਸੁੱਖ ਦੀ ਹੱਤਿਆ ਨੂੰ ਗੰਭੀਰ ਮਾਮਲਾ ਬਣਾਉਂਦੇ ਹੋਏ ਕਸਟੋਡੀਅਲ ਇੰਟੇਟੋਗੇਸ਼ਨ ਦੀ ਜਰੂਰਤ ਬਣਾਉਂਦੇ ਹੋਏ ਵਾਜੇ ਨੂੰ ਇੰਟਰਿਮ ਪ੍ਰੋਟੇਕਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸਤੋਂ ਦੂਜੇ ਦਿਨ ਹੀ ਐਨਆਈਏ ਨੇ ਵਾਜੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement