
ਕਮਾਲ ਰਾਸ਼ਿਦ ਖਾਨ ਨੇ ਕਿਹਾ ਹੁਣ ਸਰਕਾਰ ਦੀ ਕਿਸੇ ਮਾਮਲੇ ਵਿਚ ਕੋਈ ਜਵਾਬਦੇਹੀ ਨਹੀਂ ਰਹੀ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕਮਾਲ ਰਾਸ਼ਿਦ ਖਾਨ ਨੇ ਟਵੀਟ ਜ਼ਰੀਏ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਹੈ। ਅਦਾਕਾਰ ਨੇ ਦੋਸ਼ ਲਗਾਇਆ ਹੈ ਕਿ ਹੁਣ ਸਰਕਾਰ ਦੀ ਕਿਸੇ ਮਾਮਲੇ ਵਿਚ ਕੋਈ ਜਵਾਬਦੇਹੀ ਨਹੀਂ ਰਹੀ ਹੈ। ਕਮਾਲ ਰਾਸ਼ਿਦ ਖਾਨ ਨੇ ਲਗਾਤਾਰ ਕਈ ਟਵੀਟ ਕੀਤੇ।
Pm modi
ਅਦਾਕਾਰ ਨੇ ਪਹਿਲੇ ਟਵੀਟ ਵਿਚ ਲਿਖਿਆ, ‘ਇਕ ਸਮਾਂ ਸੀ ਜਦੋਂ ਦੇਸ਼ ਵਿਚ ਸਰਕਾਰ ਹੁੰਦੀ ਸੀ। ਲੋਕ ਸਰਕਾਰ ਨੂੰ ਸਵਾਲ ਕਰਦੇ ਸੀ ਅਤੇ ਸਰਕਾਰ ਹਰ ਗੱਲ ਲਈ ਜਵਾਬਦੇਹ ਹੁੰਦੀ ਸੀ। ਲੋਕ ਜੰਤਰ ਮੰਤਰ ਅਤੇ ਇੰਡੀਆ ਗੇਟ ‘ਤੇ ਪ੍ਰਦਰਸ਼ਨ ਕਰਦੇ ਸੀ। ਹੁਣ ਦਿੱਲੀ ਦੂਰ ਹੈ। ਦੇਸ਼ ਪ੍ਰਾਈਵੇਟ ਹੋ ਚੁੱਕਾ ਹੈ। ਹੁਣ ਜਿਸ ਨੇ ਜੋ ਵੀ ਪੁੱਛਣਾ ਹੈ ਉਹ ਅੰਬਾਨੀ-ਅਡਾਨੀ ਨੂੰ ਪੁੱਛੋ, ਪ੍ਰਧਾਨ ਮੰਤਰੀ ਨੂੰ ਨਹੀਂ’।
Mukesh Ambani and Gautam Adani
ਇਕ ਹੋਰ ਟਵੀਟ ਵਿਚ ਉਹਨਾਂ ਨੇ ਲਿਖਿਆ, ‘ਹੁਣ ਤਾਂ ਕਈ ਐਂਟੀ ਨੈਸ਼ਨਲ ਬੈਂਕ ਕਰਮਚਾਰੀ, ਬੀਮਾ ਕਰਮਚਾਰੀ ਅਤੇ ਵਿਦਿਆਰਥੀ ਹਰ ਦਿਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਾਡੀ ਪਿਆਰੇ ਮੋਦੀ ਜੀ ਅਤੇ ਸਰਕਾਰ ਖਿਲਾਫ਼ ਨਾਅਰੇ ਲਗਾ ਰਹੇ ਹਨ। ਕੁਝ ਟੀਵੀ ਚੈਨਲ ਤਾਂ ਉਹਨਾਂ ਦਾ ਸਮਰਥਨ ਵੀ ਕਰ ਰਹੇ ਹਨ’।
Kamaal Rashid Khan
ਕਮਾਲ ਰਾਸ਼ਿਦ ਖਾਨ ਨੇ ਅੱਗੇ ਲਿਖਿਆ, ‘ਜੇਕਰ ਭਗਤਾਂ ਦੀ ਮੰਨੀਏ ਤਾਂ ਹੁਣ ਵਿਦਿਆਰਥੀਆਂ, ਕਿਸਾਨਾਂ, ਬੈਂਕ ਕਰਮਚਾਰੀਆਂ, ਸਿੱਖ, ਮੁਸਲਿਮ, ਦਲਿਤਾਂ ਦੀ ਤਰ੍ਹਾਂ 80% ਭਾਰਤੀ ਐਂਟੀ ਨੈਸ਼ਨਲ ਹੋ ਚੁੱਕੇ ਹਨ। ਅਜਿਹੇ ਵਿਚ ਤਾਂ ਹੁਣ ਭਗਤਾਂ ਨੂੰ ਭੂਟਾਨ ਨਿਕਲ ਜਾਣਾ ਚਾਹੀਦਾ ਹੈ’। ਦੱਸ ਦਈਏ ਕਿ ਅਦਾਕਾਰ ਦੇ ਇਹ ਟਵੀਟ ਕਾਫੀ ਵਾਇਰਲ ਹੋ ਰਹੇ ਹਨ। ਯੂਜ਼ਰ ਲਗਾਤਾਰ ਕਮਾਲ ਰਾਸ਼ਿਦ ਖਾਨ ਦੇ ਟਵੀਟ ’ਤੇ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ।