
ਘਟਨਾ ਦੀ ਵੀਡੀਓ ਹੋਈ ਵਾਇਰਲ
ਇੰਦੌਰ: ਕਈ ਵਾਰ ਇਨਸਾਨ ਸਟੰਟ ਦਿਖਾਉਣ ਦੇ ਚੱਕਰ ਵਿੱਚ ਕੋਈ ਅਜਿਹਾ ਕੰਮ ਕਰ ਬੈਠਦਾ ਹੈ ਜਿਸ ਨਾਲ ਉਸ ਦੀ ਜਾਨ ਚਲੀ ਜਾਂਦੀ ਹੈ। ਹਾਲ ਹੀ 'ਚ ਅਜਿਹੀ ਹੀ ਇਕ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਬਾਂਗੰਗਾ ਥਾਣਾ ਖੇਤਰ ਤੋਂ ਸਾਹਮਣੇ ਆਈ ਹੈ, ਜਿਥੇ ਹੋਲੀ ਦੇ ਪ੍ਰੋਗਰਾਮ 'ਚ ਇਕ ਸ਼ਰਾਬੀ ਵਿਅਕਤੀ ਚਾਕੂ ਨਾਲ ਨੱਚ ਰਿਹਾ ਸੀ। ਡਾਂਸ ਕਰਦੇ ਹੋਏ ਵਿਅਕਤੀ ਨੇ ਛਾਤੀ 'ਤੇ ਛੁਰਾ ਮਾਰਨ ਦਾ ਸਟੰਟ ਦਿਖਾਇਆ। ਜਿਸ ਕਾਰਨ ਸ਼ਰਾਬੀ ਵਿਅਕਤੀ ਨੇ ਖ਼ੁਦ ਨੂੰ ਜ਼ਖਮੀ ਕਰ ਲਿਆ, ਜਿਸ ਨੂੰ ਬਾਅਦ 'ਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
PHOTO
ਬਾਂਗੰਗਾ ਪੁਲਿਸ ਮੁਤਾਬਕ ਕੁਸ਼ਵਾਹਾ ਨਗਰ ਨਿਵਾਸੀ 38 ਸਾਲਾ ਗੋਪਾਲ ਨਸ਼ੇ 'ਚ ਧੁੱਤ ਸੀ, ਜੋ ਵੀਰਵਾਰ ਦੁਪਹਿਰ 3 ਵਜੇ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਡੀਜੇ 'ਤੇ ਡਾਂਸ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਚਾਕੂ ਕੱਢ ਲਿਆ ਅਤੇ ਛਾਤੀ 'ਤੇ ਵਾਰ ਕਰਨ ਦੇ ਸਟੰਟ ਮਾਰਨ ਲੱਗਾ। 3, 4 ਵਾਰ ਛਾਤੀ 'ਤੇ ਵਾਰ ਕਰਨ ਦੌਰਾਨ ਚਾਕੂ ਗੋਪਾਲ ਦੀ ਛਾਤੀ 'ਚ ਡੂੰਘਾ ਜਾ ਲੱਗਾ, ਜਿਸ ਕਾਰਨ ਉਸ ਦੀ ਛਾਤੀ 'ਚੋਂ ਖੂਨ ਵਹਿਣ ਲੱਗਾ।
PHOTO
ਹਾਲਾਂਕਿ ਇਸ ਤੋਂ ਤੁਰੰਤ ਬਾਅਦ ਉਸਦੇ ਦੋਸਤ ਉਸਨੂੰ ਔਰਬਿੰਦੋ ਹਸਪਤਾਲ ਲੈ ਗਏ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਪਰਿਵਾਰਕ ਮੈਂਬਰ ਵੀਡੀਓ ਬਣਾ ਰਹੇ ਸਨ ਜਿਸ ਵਿੱਚ ਘਟਨਾ ਪੂਰੀ ਤਰ੍ਹਾਂ ਕੈਦ ਹੋ ਗਈ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵਿਅਕਤੀ ਨੇ ਨਸ਼ਾ ਕਰਕੇ ਆਪਣੀ ਜਾਨ ਗਵਾਈ ਹੋਵੇ। ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ 'ਚ ਕੋਈ ਵਿਅਕਤੀ ਨਸ਼ੇ 'ਚ ਅਜਿਹਾ ਕੁਝ ਕਰ ਜਾਂਦਾ ਹੈ, ਜਿਸ ਕਾਰਨ ਉਸ ਦੀ ਜਾਨ ਚਲੀ ਜਾਂਦੀ ਹੈ।
PHOTO
A man succumbed to injuries in Indore, he was dancing with a knife in his hand during holi celebrations stabbed himself, he was taken to a hospital where the doctors declared him dead @ndtv @ndtvindia pic.twitter.com/7tbGC9T9BB
— Anurag Dwary (@Anurag_Dwary) March 19, 2022