ਪਾਈ-ਪਾਈ ਨੂੰ ਮੁਹਤਾਜ ਹੋਏ ਨੀਰਵ ਮੋਦੀ, ਖਾਤੇ 'ਚ ਸਿਰਫ 236 ਰੁਪਏ!
Published : Mar 19, 2023, 3:52 pm IST
Updated : Mar 19, 2023, 3:55 pm IST
SHARE ARTICLE
Nirav Modi
Nirav Modi

ਨੀਰਵ ਮੋਦੀ ਕਰੀਬ 14,000 ਕਰੋੜ ਦੀ ਧੋਖਾਧੜੀ ਕਰਕੇ ਵਿਦੇਸ਼ ਭੱਜ ਗਿਆ ਸੀ

ਨਵੀਂ ਦਿੱਲੀ : ਭਗੌੜੇ ਨੀਰਵ ਮੋਦੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਹ ਹੁਣ ਬਹੁਤ ਗਰੀਬ ਹੋ ਗਿਆ ਹੈ ਚੇ ਉਸ ਕੋਲ ਹੁਣ ਇਕ ਪੀਜ਼ਾ ਖਰੀਦਣ ਤੱਕ ਦੇ ਵੀ ਪੈਸੇ ਨਹੀਂ ਹਨ। ਨੀਰਵ ਮੋਦੀ ਕਰੀਬ 14,000 ਕਰੋੜ ਦੀ ਧੋਖਾਧੜੀ ਕਰਕੇ ਵਿਦੇਸ਼ ਭੱਜ ਗਿਆ ਸੀ ਪਰ ਹੁਣ ਉਹ ਇਕ ਪੈਸੇ ਨੂੰ ਵੀ ਤਰਸ ਰਿਹਾ ਹੈ। 
ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ 13,540 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਸਮੇਂ ਉਹ ਯੂਕੇ ਦੀ ਜੇਲ੍ਹ ਵਿਚ ਹੈ। ਜੇਲ੍ਹ ਵਿਚ ਵੀ ਉਹ ਕਰਜ਼ਾ ਚੁੱਕ ਕੇ ਆਪਣੇ ਖਰਚੇ ਚਲਾ ਰਿਹਾ ਹੈ। ਫਿਲਹਾਲ ਉਹ ਬ੍ਰਿਟੇਨ ਦੀ ਜੇਲ੍ਹ 'ਚ ਬੰਦ ਹੈ।

ਦੱਸਿਆ ਜਾ ਰਿਹਾ ਹੈ ਕਿ ਨੀਰਵ ਨੂੰ 150,247 ਪੌਂਡ (ਕਰੀਬ 1.47 ਕਰੋੜ ਰੁਪਏ) ਦਾ ਜੁਰਮਾਨਾ ਭਰਨ ਲਈ ਪੈਸੇ ਉਧਾਰ ਲੈਣੇ ਪਏ। ਕਰੋੜਾਂ ਰੁਪਏ ਦਾ ਘੁਟਾਲਾ ਕਰਨ ਵਾਲੇ ਨੀਰਵ ਮੋਦੀ ਦੇ ਅਜਿਹੇ ਬੁਰੇ ਦਿਨ ਚੱਲ ਰਹੇ ਹਨ ਕਿ ਉਸ ਦੇ ਇਕ ਖਾਤੇ 'ਚ ਸਿਰਫ਼ 236 ਰੁਪਏ ਹੀ ਹਨ। ਨੀਰਵ ਮੋਦੀ ਦੇ ਫਾਇਰਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ (FIDPL) ਦੇ ਬੈਂਕ ਖਾਤੇ ਵਿੱਚ ਕਥਿਤ ਤੌਰ 'ਤੇ ਸਿਰਫ਼ 236 ਰੁਪਏ ਬਚੇ ਹਨ। 

Nirav ModiNirav Modi

ਕੋਟਕ ਮਹਿੰਦਰਾ ਬੈਂਕ ਨੇ ਇਸ ਖਾਤੇ ਤੋਂ 2.46 ਕਰੋੜ ਰੁਪਏ ਦੀ ਰਕਮ ਬਕਾਇਆ ਆਮਦਨ ਟੈਕਸ ਵਜੋਂ SBI ਨੂੰ ਟ੍ਰਾਂਸਫਰ ਕੀਤੀ ਹੈ। ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਬੈਂਕ ਆਫ਼ ਮਹਾਰਾਸ਼ਟਰ ਨੂੰ ਕੁੱਲ ਬਕਾਏ ਦਾ ਇੱਕ ਹਿੱਸਾ ਵੀ ਅਦਾ ਕੀਤਾ ਹੈ। ਇਨ੍ਹਾਂ ਅਦਾਇਗੀਆਂ ਤੋਂ ਬਾਅਦ ਕੰਪਨੀ ਦੇ ਖਾਤੇ ਵਿਚ ਸਿਰਫ਼ 236 ਰੁਪਏ ਹੀ ਬਚੇ ਹਨ।

ਹੁਣ FIDPL ਲਈ ਨਿਯੁਕਤ ਲਿਕਵੀਡੇਟਰ ਨੇ ਇਕ ਵਾਰ ਫਿਰ ਵਿਸ਼ੇਸ਼ ਅਦਾਲਤ ਤੋਂ ਪੈਸੇ ਦੀ ਰਿਹਾਈ ਦੀ ਮੰਗ ਕੀਤੀ ਹੈ। ਅਗਸਤ 2021 ਵਿੱਚ, ਭਗੌੜੇ ਆਰਥਿਕ ਅਪਰਾਧੀ ਕਾਨੂੰਨ ਦੇ ਤਹਿਤ ਕਾਰਵਾਈ ਕਰਦਿਆਂ, ਅਦਾਲਤ ਨੇ ਦਾਅਵੇਦਾਰ ਪੰਜਾਬ ਨੈਸ਼ਨਲ ਬੈਂਕ ਨੂੰ ਨਿਯੁਕਤ ਲਿਕਵੀਡੇਟਰ ਰਾਹੀਂ FIDPL ਨੂੰ ਪੈਸਾ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ।

ਅਦਾਲਤ ਨੇ ਕਿਹਾ ਇਹ ਸਪੱਸ਼ਟ ਹੈ ਕਿ ਯੂਨੀਅਨ ਬੈਂਕ ਅਤੇ ਬੈਂਕ ਆਫ਼ ਮਹਾਰਾਸ਼ਟਰ ਨੇ ਆਪਣੀ ਮਨਮਰਜ਼ੀ ਕੀਤੀ ਅਤੇ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਅਦਾਲਤ ਨੇ ਕਿਹਾ , 'ਈਡੀ ਨੇ ਵੀ ਇਸ ਅਰਜ਼ੀ ਨੂੰ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਅਸਲ ਵਿਚ ਇਹ ਆਦੇਸ਼ ਸਾਰੇ ਬਚਾਅ ਪੱਖ 'ਤੇ ਪਾਬੰਦ ਸੀ। ਇਸ ਲਈ, ਉੱਤਰਦਾਤਾ ਨੂੰ ਨਿਰਦੇਸ਼ ਜਾਰੀ ਕਰਨ ਲਈ ਇਹ ਅਰਜ਼ੀ ਦਾਇਰ ਕਰਨ ਦੀ ਕੋਈ ਲੋੜ ਨਹੀਂ ਸੀ। ਕੋਰਟ ਨੇ ਕੋਟਕ ਮਹਿੰਦਰਾ ਬੈਂਕ ਨੂੰ ਨਿਰਦੇਸ਼ ਜਾਰੀ ਨਹੀਂ ਕੀਤੇ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement