ਚੋਣ ਗੱਠਜੋੜ ਦੇ ਚਰਚੇ ਦਰਮਿਆਨ ਐਮ.ਐਨ.ਐਸ. ਆਗੂ ਰਾਜ ਠਾਕਰੇ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ 
Published : Mar 19, 2024, 9:55 pm IST
Updated : Mar 19, 2024, 9:55 pm IST
SHARE ARTICLE
Raj Thakrey with Amit Shah
Raj Thakrey with Amit Shah

ਕਾਂਗਰਸ ਨੇ ਭਾਜਪਾ ’ਤੇ  ਉੱਤਰ ਭਾਰਤੀਆਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ/ਮੁੰਬਈ: ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੇ ਨੇਤਾ ਰਾਜ ਠਾਕਰੇ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਸੰਕੇਤ ਦਿਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਪਛਮੀ  ਸੂਬੇ ’ਚ ਅਪਣੇ  ਗੱਠਜੋੜ ਨੂੰ ਮਜ਼ਬੂਤ ਕਰਨ ਲਈ ਲੋਕ ਸਭਾ ਚੋਣਾਂ ’ਚ ਉਨ੍ਹਾਂ ਨਾਲ ਗੱਠਜੋੜ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ। 

ਐਮ.ਐਨ.ਐਸ. ਦੇ ਸੀਨੀਅਰ ਨੇਤਾ ਬਾਲਾ ਨੰਦਗਾਓਂਕਰ ਨੇ ਮੁੰਬਈ ’ਚ ਕਿਹਾ ਕਿ ਲੋਕ ਸਭਾ ਚੋਣਾਂ ਬਾਰੇ ਦੋਹਾਂ  ਨੇਤਾਵਾਂ ਦਰਮਿਆਨ ਵਿਚਾਰ ਵਟਾਂਦਰੇ ‘ਸਕਾਰਾਤਮਕ’ ਰਹੇ ਅਤੇ ਵੇਰਵੇ ਇਕ  ਜਾਂ ਦੋ ਦਿਨਾਂ ’ਚ ਸਾਂਝੇ ਕੀਤੇ ਜਾਣਗੇ। ਇਸ ਬੈਠਕ ’ਤੇ  ਮਹਾ ਵਿਕਾਸ ਅਘਾੜੀ (ਐੱਮ.ਵੀ.ਏ.) ਧੜੇ ਨੇ ਤਿੱਖੀ ਪ੍ਰਤੀਕਿਰਿਆ ਦਿਤੀ  ਅਤੇ ਕਾਂਗਰਸ ਨੇ ਭਾਜਪਾ ’ਤੇ  ਉੱਤਰ ਭਾਰਤੀਆਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਸ਼ਿਵ ਸੈਨਾ ਨੇਤਾ ਊਧਵ ਠਾਕਰੇ ਨੇ ਭਾਜਪਾ ’ਤੇ  ਚੋਣ ਜਿੱਤਣ ਲਈ ਠਾਕਰੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। 

ਐਨ.ਸੀ.ਪੀ. ਦੇ ਸੀਨੀਅਰ ਨੇਤਾ ਅਤੇ ਰਾਜ ਮੰਤਰੀ ਛਗਨ ਭੁਜਬਲ, ਜੋ ਅਜੀਤ ਪਵਾਰ ਧੜੇ ਨਾਲ ਸਬੰਧਤ ਹਨ, ਨੇ ਕਿਹਾ ਕਿ ਜੇ ਐਮ.ਐਨ.ਐਸ. ਭਾਜਪਾ ਦੀ ਅਗਵਾਈ ਵਾਲੀ ‘ਮਹਾਯੁਤੀ’ ’ਚ ਸ਼ਾਮਲ ਹੁੰਦੀ ਹੈ, ਤਾਂ ਇਸ ਨਾਲ ਸੱਤਾਧਾਰੀ ਗੱਠਜੋੜ ਦੀ ਤਾਕਤ ਵਧੇਗੀ। 

ਸੋਮਵਾਰ ਦੇਰ ਰਾਤ ਦਿੱਲੀ ਪਹੁੰਚੇ ਰਾਜ ਠਾਕਰੇ ਦੇ ਨਾਲ ਭਾਜਪਾ ਦੇ ਕੌਮੀ  ਜਨਰਲ ਸਕੱਤਰ ਵਿਨੋਦ ਤਾਵੜੇ ਵੀ ਸਨ ਅਤੇ ਜਦੋਂ ਠਾਕਰੇ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਤਾਂ ਵੀ ਉਹ ਮੌਜੂਦ ਸਨ। 

ਜੇਕਰ ਮਹਾਗਠਜੋੜ ਬਣਦਾ ਹੈ ਤਾਂ ਐਮ.ਐਨ.ਐਸ. ਨੂੰ ਮੁੰਬਈ ਤੋਂ ਚੋਣ ਲੜਨ ਲਈ ਸੀਟ ਦਿਤੀ  ਜਾ ਸਕਦੀ ਹੈ, ਜਿੱਥੋਂ ਉਨ੍ਹਾਂ ਦੇ ਚਚੇਰੇ ਭਰਾ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ.ਬੀ.ਟੀ.) ਦਾ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਹੈ। ਰਾਜ ਠਾਕਰੇ ਨੇ ਅਪਣੇ  ਚਚੇਰੇ ਭਰਾ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੋਂ ਵੱਖ ਹੋਣ ਤੋਂ ਬਾਅਦ 2006 ’ਚ ਐਮ.ਐਨ.ਐਸ. ਦੀ ਸਥਾਪਨਾ ਕੀਤੀ ਸੀ। 

ਹਾਲਾਂਕਿ ਰਾਜ ਨੂੰ ਇਕ  ਸ਼ਕਤੀਸ਼ਾਲੀ ਬੁਲਾਰੇ ਵਜੋਂ ਵੇਖਿਆ  ਜਾਂਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਾ ਆਧਾਰ ਹੈ, ਪਰ ਐਮ.ਐਨ.ਐਸ. ਹੁਣ ਤਕ  ਚੋਣਾਂ ’ਚ ਜ਼ਿਆਦਾ ਪ੍ਰਭਾਵ ਨਹੀਂ ਪਾ ਸਕੀ ਹੈ। 

ਪਿਛਲੇ ਦਿਨੀਂ ਉੱਤਰ ਭਾਰਤੀਆਂ ਵਿਰੁਧ  ਉਨ੍ਹਾਂ ਦੀ ਵਿਵਾਦਪੂਰਨ ਟਿਪਣੀ  ਦੀ ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਤਿੱਖੀ ਆਲੋਚਨਾ ਕੀਤੀ ਸੀ। ਐਮ.ਐਨ.ਐਸ. ਨੇ ਮਰਾਠੀ ਮਾਨੂਸ ਦੇ ਮੁੱਦੇ ਨੂੰ ਅੱਗੇ ਰੱਖ ਕੇ 2009 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ। ਹਾਲਾਂਕਿ, ਪਾਰਟੀ ਨੇ ਕੁੱਝ  ਹਲਕਿਆਂ, ਖਾਸ ਕਰ ਕੇ  ਮੁੰਬਈ ’ਚ ਸ਼ਿਵ ਸੈਨਾ ਅਤੇ ਭਾਜਪਾ ਦੇ ਕਈ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ। 

ਉਸੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ, ਐਮ.ਐਨ.ਐਸ. ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ 13 ਸੀਟਾਂ ਜਿੱਤੀਆਂ। ਹਾਲਾਂਕਿ, ਬਾਅਦ ’ਚ ਪਾਰਟੀ ਨੇ ਵੋਟਰਾਂ ’ਚ ਅਪਣੀ ਖਿੱਚ ਗੁਆ ਦਿਤੀ  ਅਤੇ ਇਸਦੀ ਸਥਿਤੀ ਕਮਜ਼ੋਰ ਹੋ ਗਈ, ਜਿਸ ਨਾਲ ਇਹ ਰਾਜ ਦੀ ਰਾਜਨੀਤੀ ’ਚ ਹਾਸ਼ੀਏ ’ਤੇ  ਰਹਿ ਗਈ। 

2009 ਨੂੰ ਛੱਡ ਕੇ ਐਮ.ਐਨ.ਐਸ. ਉਨ੍ਹਾਂ 13 ਸੀਟਾਂ ਦੇ ਨੇੜੇ ਨਹੀਂ ਪਹੁੰਚ ਸਕੀ ਹੈ, ਜਿਨ੍ਹਾਂ ’ਤੇ  ਉਸ ਨੇ ਜਿੱਤ ਹਾਸਲ ਕੀਤੀ ਸੀ। 2019 ਦੀਆਂ ਚੋਣਾਂ ’ਚ ਪਾਰਟੀ ਨੇ 288 ਮੈਂਬਰੀ ਵਿਧਾਨ ਸਭਾ ’ਚ ਸਿਰਫ ਇਕ ਸੀਟ ਜਿੱਤੀ ਸੀ। 

Tags: amit shah, bjp

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement