...ਅਤੇ ਰਾਜਪਾਲ ਨੂੰ ਮੰਗਣੀ ਪਈ ਮਹਿਲਾ ਪੱਤਰਕਾਰ ਕੋਲੋਂ ਮਾਫ਼ੀ
Published : Apr 19, 2018, 2:12 am IST
Updated : Apr 19, 2018, 9:43 am IST
SHARE ARTICLE
Rajpal banwari
Rajpal banwari

ਮਹਿਲਾ ਪੱਤਰਕਾਰ ਦੀ ਗੱਲ੍ਹ ਨੂੰ ਥਪਥਪਾਉਣ ਲਈ ਆਲੋਚਨਾਵਾਂ ਦੇ ਕੇਂਦਰ 'ਚ ਆਏ ਤਾਮਿਲਨਾਡੂ ਦੇ ਰਾਜਪਾਲ

ਚੇਨਈ, 18 ਅਪ੍ਰੈਲ: ਇਕ ਔਰਤ ਪੱਤਰਕਾਰ ਦੇ ਗੱਲ੍ਹਾਂ ਨੂੰ ਥਪਥਪਾਉਣ ਲਈ ਆਲੋਚਨਾਵਾਂ ਦੇ ਘੇਰੇ 'ਚ ਆਏ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਉਸ ਪੱਤਰਕਾਰ ਤੋਂ ਮਾਫ਼ੀ ਮੰਗ ਲਈ ਹੈ। 78 ਸਾਲਾਂ ਦੇ ਪੁਰੋਹਿਤ ਨੇ ਪ੍ਰੈੱਸ ਕਾਨਫ਼ਰੰਸ ਤੋਂ ਬਾਹਰ ਆਉਂਦਿਆਂ ਇਕ ਅੰਗਰੇਜ਼ੀ ਹਫ਼ਤਾਵਾਰ ਨਾਲ ਜੁੜੀ ਪੱਤਰਕਾਰ ਲਕਸ਼ਮੀ ਸੁਬਰਾਮਨੀਅਮ ਦੇ ਗੱਲ੍ਹਾਂ ਨੂੰ ਥਪਥਪਾਇਆ ਸੀ। ਇਸ ਪੱਤਰਕਾਰ ਨੇ ਉਨ੍ਹਾਂ ਤੋਂ ਜਿਨਸੀ ਅਪਰਾਧਾਂ ਬਾਰੇ ਸਵਾਲ ਪੁਛਿਆ ਸੀ। ਇਸ ਨੂੰ ਲੈ ਕੇ ਮੀਡੀਆ ਅਤੇ ਡੀ.ਐਮ.ਕੇ. ਸਮੇਤ ਵਿਰੋਧੀ ਪਾਰਟੀਆਂ ਨੇ ਪੁਰਹਿਤ ਦੀ ਕਰੜੀ ਆਲੋਚਨਾ ਕੀਤੀ। ਲਕਸ਼ਮੀ ਨੂੰ ਲਿਖੀ ਚਿੱਠੀ 'ਚ ਰਾਜਪਾਲ ਨੇ ਕਿਹਾ ਕਿ ਉਨ੍ਹਾਂ 'ਪਿਆਰ ਨਾਲ' ਅਤੇ ਹਿਕ ਪੱਤਰਕਾਰ ਵਜੋਂ ਲਕਸ਼ਮੀ ਦੇ ਕੰਮ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦੇ ਗੱਲ੍ਹ ਥਪਥਪਾਏ ਸਨ। ਹਾਲਾਂਕਿ ਪੱਤਰਕਾਰ ਨੇ ਜਵਾਬ 'ਚ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਰਾਜਪਾਲ ਨੇ ਸਿਰਫ਼ ਤਾਰੀਫ਼ ਕਰਨ ਲਈ ਉਨ੍ਹਾਂ ਦੀਆਂ ਗੱਲ੍ਹਾਂ ਨੂੰ ਥਪਥਪਾਇਆ ਸੀ। 

RajpalRajpal banwari

ਉਨ੍ਹਾਂ ਪੱਤਰਕਾਰਾਂ ਨੂੰ ਮਾਫ਼ੀ ਮੰਗਣ ਲਈ ਚਿੱਠੀ 'ਚ ਕਿਹਾ, ''ਮੈਂ ਇਸ ਅਹਿਸਾਸ ਨਾਲ ਤੁਹਾਡੇ ਗੱਲ੍ਹ ਥਪਥਪਾਏ ਸਨ ਕਿ ਤੁਸੀਂ ਮੇਰੀ ਪੋਤੀ ਵਾਂਗ ਹੋ। ਮੈਂ ਪਿਆਰ ਨਾਲ ਅਤੇ ਇਕ ਪੱਤਰਕਾਰ ਵਜੀ ਤੁਹਾਡੇ ਕੰਮ ਦੀ ਤਾਰੀਫ ਕਰਦਿਆਂ ਅਜਿਹਾ ਕੀਤਾ ਸੀ।''ਪੱਤਰਕਾਰ ਵਲੋਂ ਭੇਜੀ ਚਿੱਠੀ ਦਾ ਹਵਾਲਾ ਦਿੰਦਿਆਂ ਪੁਰੋਹਿਤ ਨੇ ਕਿਹਾ, ''ਤੁਹਾਡੀ ਚਿੱਠੀ ਤੋਂ ਮੈਂ ਸਮਝ ਗਿਆ ਕਿ ਤੁਸੀਂ ਘਟਨਾ ਨੂੰ ਲੈ ਕੇ ਦੁਖੀ ਮਹਿਸੂਸ ਕਰ ਰਹੇ ਹੋ। ਮੈਂ ਇਸ ਲਈ ਮਾਫ਼ੀ ਮੰਗਦਾ ਹਾਂ ਕਿਉਂਕਿ ਤੁਹਾਡੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ।''  (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement