
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਿਖਰਲ ਆਗੂ ਅਤੇ ਮੱਧ ਪ੍ਰਦੇਸ਼ ਦੇ ਸਿਹਤ ਵਰਕਫ਼ੋਰਸ ਦੇ ਕਨਵੀਨਰ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਕੋਰੋਨਾ ਵਾਇਰਸ
ਨਵੀਂ ਦਿੱਲੀ, 18 ਅਪ੍ਰੈਲ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਿਖਰਲ ਆਗੂ ਅਤੇ ਮੱਧ ਪ੍ਰਦੇਸ਼ ਦੇ ਸਿਹਤ ਵਰਕਫ਼ੋਰਸ ਦੇ ਕਨਵੀਨਰ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਇਸ ਲਈ ਵਧੇ ਹਨ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਨੇ ਤਬਲੀਗੀ ਜਮਾਤ ਦੇ ਮੈਂਬਰਾਂ ਦੀ ਜਾਂਚ ਨਹੀਂ ਕਰਵਾਈ ਅਤੇ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ’ਚ ਉਹ ਫ਼ਿਲਮ ਪੁਰਸਕਾਰ ਪ੍ਰੋਗਰਾਮ ਕਰਵਾਉਣ ’ਚ ਰੁੱਝੀ ਰਹੀ।
File photo
ਮੱਧ ਪ੍ਰਦੇਸ਼ ਭਾਜਪਾ ਪ੍ਰਧਨ ਵੀ.ਡੀ. ਸ਼ਰਮਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਤੁਰਤ ਹੀ ਅਪਣੀ ਮੰਤਰੀ ਕੌਂਸਲ ਦਾ ਵਿਸਤਾਰ ਇਸ ਲਈ ਨਹੀਂ ਕੀਤਾ ਕਿ ਪ੍ਰਸ਼ਾਸਨ ਦੀ ਪਹਿਲ ਮਹਾਂਮਾਰੀ ਨਾਲ ਨਜਿਠਣਾ ਅਤੇ ਕਿਸੇ ਹੋਰ ਮੁੱਦੇ ’ਤੇ ਸਮਾਂ ਬਰਬਾਦ ਨਾ ਕਰਨਾ ਸੀ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਇਸ ਮੁੱਦੇ ’ਤੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਸੀ ਕਿ ਉਹ ਸੂਬੇ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੀ ਹੈ, ਜਿੱਥੇ ਮਹਮਾਰੀ ਦੌਰਾਨ ਨਾ ਤਾਂ ਮੰਤਰੀ ਮੰਡਲ ਹੈ ਅਤੇ ਨਾ ਹੀ ਸਿਹਤ ਮੰਤਰੀ। (ਪੀਟੀਆਈ)