ਦੇਸ਼ 'ਚ ਕੋਰੋਨਾ ਵਾਇਰਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ 488 ਹੋਈ
Published : Apr 19, 2020, 6:55 am IST
Updated : Apr 19, 2020, 6:55 am IST
SHARE ARTICLE
file photo
file photo

14,792 ਲੋਕ ਆਏ ਕੋਰੋਨਾ ਵਾਇਰਸ ਪਾਜ਼ੇਟਿਵ, 1,991

ਨਵੀਂ ਦਿੱਲੀ, 18 ਅਪ੍ਰੈਲ: ਦੇਸ਼ ਅੰਦਰ ਕੋਰੋਨਾ ਵਾਇਰਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਸਨਿਚਰਵਾਰ ਸ਼ਾਮ ਤਕ ਵੱਧ ਕੇ 488 ਹੋ ਗਈ ਜਦਕਿ ਲਾਗ ਦੇ ਮਾਮਲੇ ਵੱਧ ਕੇ 14,792 ਹੋ ਗਏ। ਕੇਂਦਰੀ ਸਿਹਤ ਮੰਤਰਾਲਾ ਨੇ ਦਸਿਆ ਕਿ ਅਜੇ ਦੇਸ਼ ਅੰਦਰ ਕੋਰੋਨਾ ਵਾਇਰਸ ਨਾਲ 11,906 ਲੋਕ ਪੀੜਤ ਹਨ ਜਦਕਿ 1,991 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿਤੀ ਜਾ ਚੁੱਕੀ ਹੈ। ਇਕ ਵਿਅਕਤੀ ਵਿਦੇਸ਼ ਚਲਾ ਗਿਆ ਹੈ। ਇਨ੍ਹਾਂ ਮਾਮਲਿਆਂ 'ਚ 76 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਦੇਸ਼ 'ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਰੋਜ਼ਾਨਾ ਹੋਣ ਵਾਲੀ ਪ੍ਰੈੱਸ ਕਾਨਫ਼ਰੰਸ 'ਚ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸ਼ੁਕਰਵਾਰ ਤੋਂ ਲੈ ਕੇ ਹੁਣ ਤਕ 28 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚ ਮੱਧ ਪ੍ਰਦੇਸ਼ ਦੇ 12, ਮਹਾਰਾਸ਼ਟਰ ਦੇ 7, ਦਿੱਲੀ ਦੇ ਚਾਰ, ਗੁਜਰਾਤ ਦੇ ਤਿੰਨ ਅਤੇ ਜੰਮੂ-ਕਸ਼ਮੀਰ ਅਤੇ ਬਿਹਾਰ ਦਾ ਇਕ-ਇਕ ਵਿਅਕਤੀ ਸ਼ਾਮਲ ਹੈ।

File photoFile photo

ਲਾਗ ਕਰ ਕੇ ਦੇਸ਼ 'ਚ ਹੋਈਆਂ ਕੁਲ 480 ਮੌਤਾਂ 'ਚ ਮਹਾਰਾਸ਼ਟਰ ਅੰਦਰ ਸੱਭ ਤੋਂ ਜ਼ਿਆਦਾ 201 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ 'ਚ 69, ਦਿੱਲੀ 'ਚ 42, ਗੁਜਰਾਤ 'ਚ 4 ਅਤੇ ਤੇਲੰਗਾਨਾ 'ਚ 18 ਜਣਿਆਂ ਦੀ ਜਾਨ ਚਲੀ ਗਈ। ਇਸ ਮਹਾਮਾਰੀ ਕਰ ਕੇ ਪੰਜਾਬ 'ਚ 16, ਤਾਮਿਲਨਾਡੂ 'ਚ 15 ਮੌਤਾਂ ਹੋਈਆਂ ਜਦਕਿ ਆਂਧਰ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ 14-14 ਜਣਿਆਂ ਦੀ ਮੌਤ ਹੋਈ।
ਕਰਨਾਟਕ 'ਚ 13 ਲੋਕਾਂ ਦੀ, ਰਾਜਸਥਾਨ 'ਚ 11 ਅਤੇ ਪਛਮੀ ਬੰਗਾਲ 'ਚ 10 ਲੋਕਾਂ ਦੀ ਮੌਤ ਹੋ ਗਈ। ਜੰਮੂ-ਕਸ਼ਮੀਰ 'ਚ ਪੰਜ ਜਣਿਆਂ ਦੀ ਜਾਨ ਚਲੀ ਗਈ ਜਦਕਿ ਕੇਰਲ ਅਤੇ ਹਰਿਆਣਾ 'ਚ ਤਿੰਨ-ਤਿੰਨ ਮੌਤਾਂ ਹੋਈਆਂ। ਝਾਰਖੰਡ ਅਤੇ ਬਿਹਾਰ 'ਚ ਦੋ-ਦੋ ਮੌਤਾਂ ਹੋਈਆਂ ਹਨ।  (ਪੀਟੀਆਈ)

4291 ਮਾਮਲੇ ਮਰਕਜ਼ ਨਾਲ ਜੁੜੇ
ਨਵੀਂ ਦਿੱਲੀ, 18 ਅਪ੍ਰੈਲ: ਦੇਸ਼ ਦੇ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ 'ਚ ਹੁਣ ਤਕ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ 'ਚੋਂ 4291 ਮਾਮਲੇ ਦਿੱਲੀ ਦੇ ਨਿਜ਼ਾਮੂਦੀਨ ਖੇਤਰ 'ਚ ਮਾਰਚ 'ਚ ਹੋਏ ਤਬਲੀਗੀ ਜਮਾਤ ਦੇ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਇਹ ਜਾਣਕਾਰੀ ਸਨਿਚਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦਿਤੀ। ਦੇਸ਼ 'ਚ ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਇਕ ਪ੍ਰੈੱਸ ਕਾਨਫ਼ਰੰਸ 'ਚ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਮਰਕਜ਼ 'ਚ ਹੋਏ ਪ੍ਰੋਗਰਾਮ ਨਾਲ ਜੁੜੇ ਜ਼ਿਆਦਾਤਰ ਮਾਮਲੇ ਸੂਬਿਆਂ ਨਾਲ ਜੁੜੇ ਹੋਏ ਹਨ। ਤਾਮਿਲਨਾਡੂ 'ਚ 84 ਫ਼ੀ ਸਦੀ, ਤੇਲੰਗਾਨਾ 'ਚ 79 ਫ਼ੀ ਸੀਦ, ਦਿੱਲੀ 'ਚ  63 ਫ਼ੀ ਸਦੀ, ਉੱਤਰ ਪ੍ਰਦੇਸ਼ 'ਚ 59 ਫ਼ੀ ਸਦੀ ਅਤੇ ਆਂਧਰ ਪ੍ਰਦੇਸ਼ 'ਚ 61 ਫ਼ੀ ਸਦੀ ਹਨ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement