
ਦੇਸ਼ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵ 14,792 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਅਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੇ ਵੱਲ਼ੋਂ ਵਿਸ਼ੇਸ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਹੁਣ ਕਰੋਨਾ ਵਾਇਰਸ ਦੇ ਮਰੀਜ਼ਾਂ ਤੇ ਨਜ਼ਰ ਰੱਖਣ ਲਈ ਦੇਸ਼ ਦੇ ਚਾਰ ਰਾਜ ਤੇਲਗਾਂਨਾ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੀਆਂ ਸਰਕਾਰਾਂ ਨੇ ਸਾਰੇ ਮੈਡੀਕਲਾਂ ਨੂੰ ਇਹ ਆਦੇਸ਼ ਜ਼ਾਰੀ ਕੀਤੇ ਹਨ ਕਿ ਉਹ ਖੰਘ, ਜੁਖਾਮ ਅਤੇ ਬੁਖਾਰ ਦੀ ਦਵਾਈ ਲੈਣ ਆਉਂਦੇ ਮਰੀਜ਼ ਦੀ ਸਾਰੀ ਜਾਣਕਾਰੀ ਨੋਟ ਕਰਕੇ ਰੱਖਣ। ਜਿਸ ਵਿਚ ਗ੍ਰਾਹਕ ਦਾ ਨਾਮ, ਪਤਾ ਫੋਨ ਨੰਬਰ ਆਦਿ ਸ਼ਾਮਿਲ ਹੈ।
Coronavirus
ਆਂਧਰਾ ਅਤੇ ਤੇਂਲਗਾਨਾ ਸਰਕਾਰ ਨੇ ਕਿਹਾ ਕਿ ਲਿਸਟ ਦੇਖ ਕੇ ਦਵਾਈ ਖ੍ਰੀਦਣ ਵਾਲੇ ਨੂੰ ਟ੍ਰੈਕ ਕੀਤਾ ਜਾਵੇਗਾ ਤਾਂ ਜੋ ਉਸ ਦਾ ਕਰੋਨਾ ਟੈਸਟ ਕੀਤਾ ਜਾ ਸਕੇ। ਕਿਹਾ ਜਾ ਰਿਹਾ ਹੈ ਕਿ ਕਈ ਕਰੋਨਾ ਦੇ ਮਰੀਜ਼ ਇਸ ਦੇ ਲੱਛਣਾ ਨੂੰ ਘੱਟ ਕਰਨ ਦੇ ਲਈ ਇਨ੍ਹਾਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਸ਼ਾਇਦ ਇਹ ਲੋਕ ਕਰੋਨਾ ਵਾਇਰਸ ਦੇ ਟੈਸਟ ਕਰਵਾਉਂਣ ਤੋਂ ਡਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪੌਜਟਿਵ ਪਾਏ ਜਾਣ ਤੋਂ ਬਾਅਦ ਘੱਟ ਤੋਂ ਘੱਟ 2 ਹਫਤੇ ਦੇ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਰਹਿਣਾ ਪਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਵੀ ਕੀਤਾ ਜਾ ਸਕਦਾ ਹੈ
Coronavirus
ਇਸ ਲਈ ਬਹੁਤ ਸਾਰੇ ਲੋਕ ਪੈਰਾਸੀਟਾਮੋਲ ਅਤੇ ਬੁਖਾਰ, ਜੁਖਾਮ ਦੀਆਂ ਹੋਰ ਦਵਾਈਆਂ ਦੀ ਵਰਤੋਂ ਕਰਦੇ ਹਨ। ਦੱਸ ਦੱਈਏ ਕਿ ਇਕ ਰਿਪੋਰਟ ਅਨੁਸਾਰ ਤੇਂਲਗਾਨਾਂ ਵਿਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਲੋਕ ਆਪਣੇ ਘਰ ਵਿਚ ਹੀ ਦਵਾਈ ਲੈ ਕੇ ਰਹਿ ਰਹੇ ਸਨ ਪਰ ਜਦੋਂ ਉਨ੍ਹਾਂ ਦਾ ਟੈਸਟ ਕੀਤਾ ਗਿਆ ਤਾਂ ਉਹ ਉਸ ਵਿਚ ਕਰੋਨਾ ਪੌਜਟਿਵ ਪਾਏ ਗਏ। ਜਿਸ ਤੋਂ ਬਾਅਦ ਇੱਥੇ ਦੀ ਸਰਕਾਰ ਨੇ ਤੁਰੰਤ ਮੈਡੀਕਲ ਦੁਕਾਨਾਂ ਵਾਲਿਆਂ ਨਾਲ ਇਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਗ੍ਰਾਹਕਾਂ ਦੀ ਜਾਣਕਾਰੀ ਨੋਟ ਕਰਨ ਦੇ ਆਦੇਸ਼ ਦਿੱਤੇ।
photo
ਉਧਰ ਮਹਾਂਰਾਸਟਰ ਵਿਚ ਵੀ ਇਸ ਤਰ੍ਹਾਂ ਮੈਡੀਕਲਾਂ ਨੂੰ ਲੋਕਾਂ ਦੇ ਰਿਕਾਰਡ ਰੱਖਣ ਲਈ ਕਿਹਾ ਹੈ ਅਤੇ ਨਾਲ ਹੀ ਇਹ ਵੀ ਆਦੇਸ਼ ਜਾਰੀ ਕੀਤਾ ਹੈ ਕਿ ਬਿਨਾ ਕਿਸੇ ਡਾਕਟਰ ਦੀ ਪਰਚੀ ਦੇ ਲੋਕਾਂ ਨੂੰ ਇਸ ਨਾਲ ਸਬੰਧਿਤ ਦਵਾਈ ਨਾਂ ਦਿੱਤੀ ਜਾਵੇ। ਇਸ ਤਹਿਤ ਇਨ੍ਹਾਂ ਮੈਡੀਕਲ ਸਟੋਰਾਂ ਨੂੰ ਰਾਤ 8 ਵਜੇ ਤੱਕ ਰਿਪੋਰਟ ਭੇਜਣ ਨੂੰ ਕਿਹਾ ਗਿਆ ਹੈ। ਦੱਸ ਦੱਈਏ ਕਿ ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵ 14,792 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।