
ਖ਼ਰਾਬ ਮੌਸਮ ਅਤੇ ਰਾਮਬਨ ਜ਼ਿਲ੍ਹੇ ’ਚ ਕੁੱਝ ਸਥਾਨਾਂ ’ਤੇ ਜ਼ਮੀਨ ਖਿਸਕਨ ਦੇ ਕਾਰਨ 270 ਕਿਲੋਮੀਟਰ ਲੰਮਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਸਨਿਚਰਵਾਰ
ਜੰਮੂ, 18 ਅਪ੍ਰੈਲ : ਖ਼ਰਾਬ ਮੌਸਮ ਅਤੇ ਰਾਮਬਨ ਜ਼ਿਲ੍ਹੇ ’ਚ ਕੁੱਝ ਸਥਾਨਾਂ ’ਤੇ ਜ਼ਮੀਨ ਖਿਸਕਨ ਦੇ ਕਾਰਨ 270 ਕਿਲੋਮੀਟਰ ਲੰਮਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਸਨਿਚਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ। ਆਵਾਜਾਈ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਕਸ਼ਮੀਰ ਨੂੰ ਸਾਰੇ ਮੌਸਮਾਂ ’ਚ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ ਇਸ ਰਾਜਮਾਰਗ ’ਤੇ ਆਵਾਜਾਈ ਸ਼ੁਕਰਵਾਰ ਨੂੰ ਰੋਕੀ ਗਈ ਸੀ, ਜਿਸ ਨਾਲ ਘਾਟੀ ’ਚ ਜ਼ਰੂਰੀ ਚੀਜ਼ਾਂ ਲਿਜਾਉਣ ਵਾਲੇ ਸੈਂਕੜੇ ਟਰੱਕ ਫਸ ਗਏ ਸਨ। ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ,‘‘ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਥਿਯਾਲ ਅਤੇ ਰਾਮਸੁ ਦੇ ਵਿਚਕਾਰ ਕੁੱਝ ਥਾਵਾਂ ’ਤੇ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਰਸਤਾ ਖੋਲ੍ਹਣ ਦੇ ਕੰਮ ਵਿਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਥਿਯਾਲ ’ਚ ਪਹਾੜੀ ਤੋਂ ਪੱਥਰ ਟੁੱਟ ਕੇ ਡਿਗਣ ਦਾ ਸਿਲਸਿਲਾ ਵੀ ਜਾਰੀ ਹੈ। (ਪੀਟੀਆਈ)