ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹੇ ਹੋਏ ਕੋਰੋਨਾ ਮੁਕਤ : ਵਧੀਕ ਮੁੱਖ ਸਕੱਤਰ
Published : Apr 19, 2020, 12:01 pm IST
Updated : Apr 19, 2020, 12:01 pm IST
SHARE ARTICLE
File Photo
File Photo

ਉਤਰ ਪ੍ਰਦੇਸ਼ ਸਰਕਾਰ ਨੇ ਸਲਿਚਰਵਾਰ ਨੂੰ ਕਿਹਾ ਕਿ ਰਾਜ ਦੇ ਕਈ ਜ਼ਿਲ੍ਹੇ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ

ਲਖਨਉ, 18 ਅਪ੍ਰੈਲ : ਉਤਰ ਪ੍ਰਦੇਸ਼ ਸਰਕਾਰ ਨੇ ਸਲਿਚਰਵਾਰ ਨੂੰ ਕਿਹਾ ਕਿ ਰਾਜ ਦੇ ਕਈ ਜ਼ਿਲ੍ਹੇ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਕਈ ਪ੍ਰਦੇਸ਼ਾਂ ਦੇ ਜ਼ਿਲ੍ਹੇ ਕੋਰੋਨਾ ਮੁਕਤ ਹੋ ਚੁੱਕੇ ਹਨ। ਪੂਰੇ ਪ੍ਰਦੇਸ਼ ਦੇ ਲਈ ਇਹ ਖ਼ੁਸ਼ਖਬਰੀ ਹੈ ਕਿ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਸਫ਼ਾਈ ਕਰਚਾਰੀਆਂ ਨੇ ਮਿਲ ਕੇ ਇੱਕਜੁੱਟ ਹੋ ਕੇ ਕੰਮ ਕੀਤਾ ਹੈ ਅਤੇ ਕਈ ਜ਼ਿਲ੍ਹੇ ਇਕ ਤਰਫੋਂ ਕੋਰੋਨਾ ਮੁਕਤ ਹੁੰਦੇ ਜਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਪ੍ਰਸ਼ਾਸਨ ਨੂੰ ਜਨਤਾ ਦਾ ਬੁਹਤ ਸਹਿਯੋਗ ਮਿਲ ਰਿਹਾ ਹੈ।

File photoFile photo

ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦਾ ਜੋ ਔਸਤ ਹੈ, ਉਸ ਵਿਚ ਵੀ ਬਿਹਤਰ ਹਾਲਾਤ ਉਤਰ ਪ੍ਰਦੇਸ਼ ਦੇ ਹਨ। ਜਿਹੜੇ ਲੋਕ ਠੀਕ ਹੋ ਕੇ ਜਾ ਰਹੇ ਹਨ, ਉਨ੍ਹਾਂ ਦੀ ਗਿਣਤੀ ਵੀ ਵੱਧ ਰਹੀ ਹੈ।’’ ਅਵਸਥੀ ਨੇ ਦਸਿਆ ਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਰ ਬੇਘਰ ਵਿਅਕਤੀ ਲਈ ਇਕ ਹਜ਼ਾਰ ਰੁਪਏ ਦੀ ਰਕਮ ਦੀ ਵਿਵਸਥਾ ਕਰਾਈ ਹੈ।     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement