ਡਾਕਘਰ 'ਚ ਔਰਤਾਂ ਨੂੰ ਮਿਲੇਗਾ 7.5 ਫ਼ੀ ਸਦੀ ਵਿਆਜ, ਇਕ ਹਜ਼ਾਰ ਨਾਲ ਖੋਲ੍ਹਿਆ ਜਾ ਸਕੇਗਾ ਖਾਤਾ

By : KOMALJEET

Published : Apr 19, 2023, 2:09 pm IST
Updated : Apr 19, 2023, 6:04 pm IST
SHARE ARTICLE
Representational Image
Representational Image

ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ ਦਾ ਇਸ ਤਰ੍ਹਾਂ ਲੈ ਸਕਦੇ ਹੋ ਲਾਭ 

ਧੌਲਪੁਰ:  ਔਰਤਾਂ ਦੀ ਖੁਸ਼ਹਾਲੀ ਲਈ ਕੇਂਦਰ ਸਰਕਾਰ ਨੇ 3 ਅਪ੍ਰੈਲ ਤੋਂ ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਸ਼ੁਰੂ ਕੀਤੀ ਹੈ। ਇਸ 'ਚ ਔਰਤਾਂ ਨੂੰ ਡਾਕਘਰ 'ਚ ਖਾਤਾ ਖੋਲ੍ਹਣਾ ਹੋਵੇਗਾ। ਇਸ ਸਕੀਮ ਵਿੱਚ ਜਮ੍ਹਾ ਰਾਸ਼ੀ 'ਤੇ 7. 5 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਇਸ 'ਚ ਹਰ ਸਾਲ ਘੱਟੋ-ਘੱਟ ਇਕ ਹਜ਼ਾਰ ਤੋਂ ਦੋ ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।

ਜਾਣਕਾਰੀ ਅਨੁਸਾਰ ਇਸ 'ਚ ਤੁਹਾਨੂੰ ਸਰਕਾਰੀ ਬੈਂਕ ਜਾਂ ਡਾਕਘਰ ਐੱਫ.ਡੀ. ਤੋਂ ਜ਼ਿਆਦਾ ਵਿਆਜ ਮਿਲੇਗਾ। ਇਹ ਰਕਮ ਦੋ ਸਾਲਾਂ ਲਈ ਜਮ੍ਹਾ ਕਰਵਾਉਣੀ ਹੋਵੇਗੀ। ਸਕੀਮ ਨੂੰ ਲੈ ਕੇ ਧੌਲਪੁਰ ਵਿੱਚ ਪ੍ਰਚਾਰ ਸ਼ੁਰੂ ਹੋ ਗਿਆ ਹੈ। ਇਸ ਸਕੀਮ ਤਹਿਤ ਔਰਤਾਂ ਅਤੇ 18 ਸਾਲ ਦੀ ਉਮਰ ਦੀਆਂ ਲੜਕੀਆਂ ਡਾਕਘਰਾਂ ਵਿੱਚ ਖਾਤੇ ਖੁਲ੍ਹਵਾ ਸਕਦੀਆਂ ਹਨ। 

ਇਸ ਸਕੀਮ ਤਹਿਤ ਵੱਧ ਤੋਂ ਵੱਧ ਔਰਤਾਂ ਜਾਂ ਲੜਕੀਆਂ ਇੱਕ ਖਾਤੇ ਵਿੱਚ 2 ਲੱਖ ਰੁਪਏ ਜਮ੍ਹਾ ਕਰਵਾ ਸਕਦੀਆਂ ਹਨ। ਉਨ੍ਹਾਂ ਨੂੰ ਇਹ ਰਕਮ ਦੋ ਸਾਲ ਬਾਅਦ 2 ਲੱਖ ਰੁਪਏ ਸਾਢੇ ਸੱਤ ਫ਼ੀਸਦੀ ਦੀ ਦਰ ਨਾਲ ਮਿਲੇਗੀ। ਡਾਕਘਰ ਵਿੱਚ ਘੱਟੋ-ਘੱਟ ਇੱਕ ਹਜ਼ਾਰ ਰੁਪਏ ਨਾਲ ਖਾਤਾ ਖੋਲ੍ਹਿਆ ਜਾ ਸਕਦਾ ਹੈ। ਹੈੱਡ ਪੋਸਟ ਆਫਿਸ ਦੇ ਸੁਪਰਡੈਂਟ ਰਾਮਵੀਰ ਸ਼ਰਮਾ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਤਹਿਤ ਕੇਂਦਰ ਸਰਕਾਰ ਨੇ ਇਸ ਮਹੀਨੇ ਤੋਂ ਇਹ ਸਕੀਮ ਸ਼ੁਰੂ ਕੀਤੀ ਹੈ। 

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ! ਪੇਸ਼ਕਾਰੀ ਦੌਰਾਨ ਵੀਡੀਓ 'ਚ ਨਜ਼ਰ ਆ ਰਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ 

ਇਸ ਤਹਿਤ ਜ਼ਿਲ੍ਹੇ ਦੇ 28 ਵਿਭਾਗੀ ਡਾਕਘਰਾਂ ਅਤੇ 256 ਸ਼ਾਖਾ ਦਫ਼ਤਰਾਂ ਵਿੱਚ ਜਾ ਕੇ ਔਰਤਾਂ, ਲੜਕੀਆਂ ਅਤੇ ਵਿਦਿਆਰਥਣਾਂ ਖਾਤੇ ਖੁਲ੍ਹਵਾ ਸਕਦੀਆਂ ਹਨ। ਇਸ ਸਕੀਮ ਦਾ ਲਾਭ ਲੈਣ ਲਈ ਪੈਨ ਕਾਰਡ, ਆਧਾਰ ਕਾਰਡ, ਫੋਟੋ, ਮੋਬਾਈਲ ਨੰਬਰ ਅਤੇ ਇੱਕ ਹਜ਼ਾਰ ਰੁਪਏ ਨਾਲ ਕਿਸੇ ਵੀ ਡਾਕਘਰ ਵਿੱਚ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੱਧ ਤੋਂ ਵੱਧ ਦੋ ਲੱਖ ਰੁਪਏ ਜਮ੍ਹਾ ਕਰਵਾਏ ਜਾ ਸਕਦੇ ਹਨ। ਵਿਆਜ ਦਾ ਭੁਗਤਾਨ ਤਿਮਾਹੀ ਆਧਾਰ 'ਤੇ ਕੀਤਾ ਜਾਵੇਗਾ।

40% ਰਕਮ ਇੱਕ ਸਾਲ ਬਾਅਦ ਕਢਵਾਈ ਜਾ ਸਕਦੀ ਹੈ
ਪੋਸਟ ਮਾਸਟਰ ਅਨੇਗ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਕੋਈ ਵੀ ਔਰਤ ਅਤੇ ਲੜਕੀ ਇਕਮੁਸ਼ਤ ਰਾਸ਼ੀ ਜਮ੍ਹਾ ਕਰਵਾਉਣਗੇ। ਜੇਕਰ ਉਸ ਨੂੰ ਲੋੜ ਹੋਵੇ ਤਾਂ ਉਹ ਘੱਟੋ-ਘੱਟ ਇੱਕ ਸਾਲ ਬਾਅਦ 40 ਫ਼ੀਸਦੀ ਰਕਮ ਕਢਵਾ ਸਕਦੀ ਹੈ। ਜਿਸ 'ਤੇ ਉਸ ਨੂੰ ਵਿਆਜ ਵੀ ਮਿਲੇਗਾ। ਇਸ ਦੇ ਨਾਲ ਹੀ ਇਸ ਖਾਤੇ ਨੂੰ ਛੇ ਮਹੀਨੇ ਬਾਅਦ ਬੰਦ ਕੀਤਾ ਜਾ ਸਕਦਾ ਹੈ। ਜਿਸ 'ਤੇ ਲਾਭਪਾਤਰੀਆਂ ਨੂੰ ਸਾਢੇ ਪੰਜ ਫ਼ੀਸਦੀ ਵਿਆਜ ਮਿਲੇਗਾ।

ਯੋਜਨਾ 'ਤੇ ਸੰਖੇਪ ਵਿਚ ਇੱਕ ਨਜ਼ਰ 
- ਸਕੀਮ 'ਚ ਮਿਲੇਗਾ 7.5 ਫ਼ੀਸਦੀ ਸਲਾਨਾ ਵਿਆਜ
- ਘੱਟੋ-ਘੱਟ ਇੱਕ ਹਜ਼ਾਰ ਰੁਪਏ ਦੀ ਰਕਮ ਨਾਲ ਖੋਲ੍ਹਿਆ ਜਾਵੇਗਾ ਖਾਤਾ
- ਤੁਸੀਂ ਸਾਲ ਵਿੱਚ ਵੱਧ ਤੋਂ ਵੱਧ ਦੋ ਲੱਖ ਰੁਪਏ ਜਮ੍ਹਾ ਕਰ ਸਕਦੇ ਹੋ
- ਖਾਤੇ ਦੀ ਮਿਆਦ ਦੋ ਸਾਲ ਹੋਵੇਗੀ
- ਇਹ ਸਕੀਮ ਸਿਰਫ਼ ਔਰਤਾਂ ਅਤੇ ਲੜਕੀਆਂ ਲਈ ਹੈ
- ਖਾਤਾ ਧਾਰਕ ਦੀ ਉਮਰ ਸੀਮਾ 18 ਸਾਲ ਹੋਣੀ ਚਾਹੀਦੀ ਹੈ
- ਖਾਤਾ ਖੋਲ੍ਹਣ ਦੀ ਆਖਰੀ ਮਿਤੀ 31 ਮਾਰਚ, 2025 ਹੈ

SHARE ARTICLE

ਏਜੰਸੀ

Advertisement
Advertisement

ਮੁੰਡੇ ਦੇ ਸਿਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ, ਦੇ

21 Feb 2024 6:13 PM

Delhi Chalo ਤੋ ਪਹਿਲਾ 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜਿਆ Shambu Border, ਬਾਬਿਆਂ ਨੇ ਵੀ ਕਰ ਲਈ ਫੁਲ ਤਿਆਰੀ

21 Feb 2024 5:50 PM

Khanauri border Latest Update: ਮੁੰਡੇ ਦੇ ਸਿ*ਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ

21 Feb 2024 5:45 PM

Khanauri Border Update | ਬਣਿਆ ਜੰਗ ਦਾ ਮੈਦਾਨ, ਪੂਰੀ ਤਾਕਤ ਨਾਲ ਹਰਿਆਣਾ ਪੁਲਿਸ ਸੁੱਟ ਰਹੀ ਧੜਾਧੜ ਗੋ*ਲੇ

21 Feb 2024 5:32 PM

Shambhu Border LIVE | ਹਰਿਆਣਾ ਪੁਲਿਸ ਨੇ 50 ਕਿਸਾਨਾਂ ਨੂੰ ਹਿਰਾਸਤ 'ਚ ਲਿਆ, ਸ਼ੰਭੂ ਬਾਰਡਰ 'ਤੇ ਝੜਪ 'ਚ ਜ਼ਖਮੀ ਹੋਏ

21 Feb 2024 3:50 PM
Advertisement