Sanjay Singh News: ਅਰਵਿੰਦ ਕੇਜਰੀਵਾਲ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ, ਜੇਲ੍ਹ 'ਚ ਕੁੱਝ ਵੀ ਹੋ ਸਕਦਾ ਹੈ: ਸੰਜੇ ਸਿੰਘ
Published : Apr 19, 2024, 3:18 pm IST
Updated : Apr 19, 2024, 3:18 pm IST
SHARE ARTICLE
Conspiracy being hatched against Arvind Kejriwal: Sanjay Singh
Conspiracy being hatched against Arvind Kejriwal: Sanjay Singh

ਸੰਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ "ਪ੍ਰਣਾਲੀ" ਕਿਸੇ ਨੂੰ ਮਾਰਨ ਦੇ ਪੱਧਰ ਤਕ ਡਿੱਗ ਸਕਦੀ ਹੈ।

Sanjay Singh News: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਅਪਣੀ ਪਾਰਟੀ ਦੇ ਇਲਜ਼ਾਮਾਂ ਨੂੰ ਦੁਹਰਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਡੂੰਘੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਜੇਲ 'ਚ ਉਨ੍ਹਾਂ ਨਾਲ ਕੁੱਝ ਵੀ ਹੋ ਸਕਦਾ ਹੈ।

ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ "ਪ੍ਰਣਾਲੀ" ਕਿਸੇ ਨੂੰ ਮਾਰਨ ਦੇ ਪੱਧਰ ਤਕ ਡਿੱਗ ਸਕਦੀ ਹੈ। ਭਾਜਪਾ ਨੇ ਸੰਜੇ ਸਿੰਘ ਦੇ ਇਲਜ਼ਾਮਾਂ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ।

ਰਾਜ ਸਭਾ ਮੈਂਬਰ ਨੇ ਕੇਜਰੀਵਾਲ ਦੀ ਬਿਮਾਰੀ ਦਾ ‘ਮਜ਼ਾਕ ਉਡਾਉਣ’ ਲਈ ਭਾਜਪਾ ਆਗੂਆਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਬਾਰੇ ਮੀਡੀਆ ਰਾਹੀਂ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ, “ਜੇ ਜੇਲ ਨਿਯਮਾਂ ਅਨੁਸਾਰ ਕਿਸੇ ਕੈਦੀ ਦੀ ਸਿਹਤ ਦਾ ਵੇਰਵਾ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਹੈ ਤਾਂ ਈਡੀ ਨੇ ਵੀਰਵਾਰ ਨੂੰ ਕੇਜਰੀਵਾਲ ਦਾ ਜਾਅਲੀ ਖੁਰਾਕ ਚਾਰਟ ਮੀਡੀਆ ਨਾਲ ਕਿਉਂ ਸਾਂਝਾ ਕੀਤਾ?”

ਸੰਜੇ ਸਿੰਘ ਦੇ ਇਲਜ਼ਾਮਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ। ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਨਾ ਤਾਂ ਟੁੱਟਣਗੇ ਅਤੇ ਨਾ ਹੀ ਝੁਕਣਗੇ। ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਇਲਜ਼ਾਮ ਲਾਇਆ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ 'ਚ ਘਰ ਦਾ ਪਕਾਇਆ ਭੋਜਨ ਅਤੇ ਇੰਸੁਲਿਨ ਤੋਂ ਵਾਂਝਾ ਰੱਖ ਕੇ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਪਰ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿਤਾ।

ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਆਤਿਸ਼ੀ ਦੇ ਇਲਜ਼ਾਮ ਈਡੀ ਵਲੋਂ ਅਦਾਲਤ ਵਿਚ ਦਾਅਵਾ ਕੀਤੇ ਜਾਣ ਦੇ ਕੁੱਝ ਘੰਟਿਆਂ ਬਾਅਦ ਆਏ ਹਨ। ਈਡੀ ਨੇ ਕਿਹਾ ਸੀ ਕਿ ਕੇਜਰੀਵਾਲ ਡਾਕਟਰੀ ਜ਼ਮਾਨਤ ਲੈਣ ਜਾਂ ਹਸਪਤਾਲ ਸ਼ਿਫਟ ਹੋਣ ਲਈ ਸ਼ੂਗਰ ਦੇ ਮਰੀਜ਼ ਹੋਣ ਦੇ ਬਾਵਜੂਦ ਹਰ ਰੋਜ਼ ਅੰਬ, ਕੇਲੇ ਅਤੇ ਮਠਿਆਈਆਂ ਵਰਗੇ ਉੱਚ ਖੰਡ ਵਾਲੇ ਭੋਜਨ ਖਾ ਰਹੇ ਹਨ।

 (For more Punjabi news apart from  Conspiracy being hatched against Arvind Kejriwal: Sanjay Singh, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement