
ਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਹੀਂ ਲੈਣ ਰਿਹਾ।
Bhagwant Mann News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਤਿਹਾੜ ਜੇਲ੍ਹ ਪ੍ਰਸ਼ਾਸਨ ਉਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਹੀਂ ਲੈਣ ਰਿਹਾ।
ਮੁੱਖ ਮੰਤਰੀ ਨੇ ਲਿਖਿਆ, “ਤਾਨਾਸ਼ਾਹੀ ਦੀ ਵੀ ਕੋਈ ਹੱਦ ਹੁੰਦੀ ਹੈ...ਹੁਣ ਹਿਰਾਸਤ 'ਚ ਅਰਵਿੰਦ ਜੀ ਦੀ ਇੰਸੁਲਿਨ ਰੋਕ ਦਿੱਤੀ ਗਈ ਹੈ...ਅਰਵਿੰਦ ਜੀ 30 ਸਾਲ ਤੋਂ ਸ਼ੂਗਰ ਦੇ ਮਰੀਜ਼ ਨੇ ਤੇ ਉਹਨਾਂ ਨੂੰ ਰੋਜ਼ਾਨਾ 54 ਯੂਨਿਟ ਇੰਸੁਲਿਨ ਲੈਣੀ ਹੁੰਦੀ ਹੈ...ਜੇਲ੍ਹ ਪ੍ਰਸ਼ਾਸਨ ਇੰਸੁਲਿਨ ਨਹੀਂ ਲੈਣ ਦੇ ਰਿਹਾ ਤੇ ਇਸ ਵੇਲੇ ਅਰਵਿੰਦ ਜੀ ਦਾ ਸ਼ੂਗਰ ਲੈਵਲ 300 ਤੱਕ ਪਹੁੰਚ ਗਿਆ ਹੈ...ਇਹ ਚਿੰਤਾ ਵਾਲੀ ਗੱਲ ਹੈ”।
ਜੇਲ ’ਚ ਕੇਜਰੀਵਾਲ ਦੇ ਖਾਣੇ ਬਾਰੇ ਈਡੀ ਨੇ ਝੂਠ ਬੋਲਿਆ, ਜਾਨ ਲੈਣ ਦੀ ‘ਸਾਜ਼ਸ਼’ : ਆਤਿਸ਼ੀ
ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ ਵਿਚ ਮਿਲਣ ਵਾਲਾ ਘਰ ਦਾ ਖਾਣਾ ਬੰਦ ਕਰ ਕੇ ਉਨ੍ਹਾਂ ਨੂੰ ਮਾਰਨ ਦੀ ‘ਵੱਡੀ ਸਾਜ਼ਸ਼’ ਰਚੀ ਜਾ ਰਹੀ ਹੈ। ਪ੍ਰੈੱਸ ਕਾਨਫ਼ਰੰਸ ’ਚ ਆਤਿਸੀ ਨੇ ਈਡੀ ’ਤੇ ਮੁੱਖ ਮੰਤਰੀ ਦੇ ਖਾਣੇ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਪਣੇ ਸਹਿਯੋਗੀ ਸੰਗਠਨ ਈਡੀ ਰਾਹੀਂ ਕੇਜਰੀਵਾਲ ਦੀ ਸਿਹਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਆਤਿਸ਼ੀ ਨੇ ਦੋਸ਼ ਲਾਇਆ, “ਉਹ ਕੇਜਰੀਵਾਲ ਨੂੰ ਜੇਲ ਵਿਚ ਘਰ ਦਾ ਖਾਣਾ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਈਡੀ ਨੇ ਅਦਾਲਤ ਵਿਚ ਝੂਠ ਬੋਲਦਿਆਂ ਕਿਹਾ ਕਿ ਕੇਜਰੀਵਾਲ ਮਿੱਠੀ ਚਾਹ ਪੀ ਰਹੇ ਹਨ ਅਤੇ ਮਠਿਆਈਆਂ ਖਾ ਰਹੇ ਹਨ। ਇਹ ਪੂਰੀ ਤਰ੍ਹਾਂ ਝੂਠ ਹੈ।” ਮੰਤਰੀ ਨੇ ਕਿਹਾ ਕਿ ਕੇਜਰੀਵਾਲ ਵਿਕਲਪਕ ਸ਼ੱਕਰ ਤੋਂ ਬਣੇ ਉਤਪਾਦ ਲੈ ਰਹੇ ਹਨ। ਆਤਿਸ਼ੀ ਨੇ ਕਿਹਾ ਕਿ ਈਡੀ ਨੇ ਅਦਾਲਤ ਨੂੰ ਦਸਿਆ ਕਿ ਕੇਜਰੀਵਾਲ ਕੇਲੇ ਖਾ ਰਹੇ ਹਨ। ਉਨ੍ਹਾਂ ਕਿਹਾ, “ਕੋਈ ਵੀ ਡਾਕਟਰ ਤੁਹਾਨੂੰ ਦਸੇਗਾ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕੇਲਾ ਜਾਂ ਕੋਈ ਟੌਫੀ ਜਾਂ ਚਾਕਲੇਟ ਅਪਣੇ ਕੋਲ ਰੱਖਣ ਲਈ ਕਿਹਾ ਜਾਂਦਾ ਹੈ ਕਿਉਂਕਿ ਬਲੱਡ ਸ਼ੂਗਰ ਦੇ ਪੱਧਰ ਵਿਚ ਕਮੀ ਜਾਨਲੇਵਾ ਹੋ ਸਕਦੀ ਹੈ।