Sokhela Tayang News: 44 ਸਾਲਾ ਪਿੰਡ ਦੀ ਇਕਲੌਤੀ ਵੋਟਰ ਲਈ ਚੋਣ ਕਮਿਸ਼ਨ ਦੀ ਟੀਮ ਨੇ 40 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ
Published : Apr 19, 2024, 5:50 pm IST
Updated : Apr 19, 2024, 5:50 pm IST
SHARE ARTICLE
Sokhela Tayang used vote Malogam News in punjabi
Sokhela Tayang used vote Malogam News in punjabi

Sokhela Tayang News: ਸੋਖੇਲਾ ਤਯਾਂਗ ਚੀਨ ਦੀ ਸਰਹੱਦ ਨਾਲ ਲੱਗਦੇ ਪਿੰਡ ਦੀ ਇਕੱਲੀ ਮਹਿਲਾ ਵੋਟਰ ਵੀ ਹੈ।

Sokhela Tayang used vote Malogam News in punjabi : ਉੱਤਰ-ਪੂਰਬ ਦੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਦੂਰ-ਦੁਰਾਡੇ ਦਾ ਪਿੰਡ, 40 ਕਿਲੋਮੀਟਰ ਦਾ ਸਫ਼ਰ ਅਤੇ ਇਸ ਦੇ ਇੱਕਲੇ ਵੋਟਰ ਲਈ ਇੱਕ ਪੋਲਿੰਗ ਸਟੇਸ਼ਨ। ਚੋਣ ਕਮਿਸ਼ਨ (ਈਸੀ) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਮਾਲੋਗਾਮ ਪਿੰਡ ਤੱਕ ਪਹੁੰਚਣ ਲਈ ਇੱਕ ਲੰਮਾ ਸਫ਼ਰ ਤੈਅ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸ ਦੀ ਇਕਲੌਤੀ ਵੋਟਰ 44 ਸਾਲਾ ਸੋਖੇਲਾ ਤਯਾਂਗ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕੇ ਅਤੇ ਦੁਨੀਆ ਦੀ ਸਭ ਤੋਂ ਵੱਡੀ ਚੋਣ ਲੋਕ ਸਭਾ ਚੋਣਾਂ 2024 ਵਿੱਚ ਹਿੱਸਾ ਲੈ ਸਕੇ। 

ਇਹ ਵੀ ਪੜ੍ਹੋ: Lok Sabha Elections: ਗਰਮੀ ਦੇ ਚੱਲਦਿਆਂ ਪੰਜਾਬ ਦੇ ਪੋਲਿੰਗ ਸਟੇਸ਼ਨਾਂ 'ਤੇ ਛਬੀਲ, ਸ਼ੈੱਡ ਦਾ ਕੀਤਾ ਜਾਵੇਗਾ ਖ਼ਾਸ ਪ੍ਰਬੰਧ 

ਲੋਕ ਸਭਾ ਫੇਜ਼ 1 ਦੀ ਵੋਟਿੰਗ ਤੋਂ ਪਹਿਲਾਂ ਪਿੰਡ ਪਹੁੰਚਣ ਲਈ ਚੋਣ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀਆਂ ਨੇ ਸਾਰੇ ਲੋੜੀਂਦੇ ਸਾਜ਼ੋ-ਸਾਮਾਨ ਨੂੰ ਲੈ ਕੇ ਘੱਟੋ-ਘੱਟ 40 ਕਿਲੋਮੀਟਰ ਪੈਦਲ ਪੈਦਲ ਤੈਅ ਕੀਤਾ। ਤਯਾਂਗ ਚੀਨ ਦੀ ਸਰਹੱਦ ਨਾਲ ਲੱਗਦੇ ਪਿੰਡ ਦੀ ਇਕੱਲੀ ਮਹਿਲਾ ਵੋਟਰ ਵੀ ਹੈ।

ਇਹ ਵੀ ਪੜ੍ਹੋ: Amritsar News: ਕਿਸਾਨਾਂ ਨੇ BJP ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕੀਤਾ ਵਿਰੋਧ, ਚੋਣ ਪ੍ਰਚਾਰ ਲਈ ਪਹੁੰਚੇ ਸਨ ਅੰਮ੍ਰਿਤਸਰ

ਚੋਣ ਕਮਿਸ਼ਨ ਦੀ ਟੀਮ ਨੂੰ ਪਹਾੜੀ ਇਲਾਕਿਆਂ ਵਿਚੋਂ ਲੰਘਣਾ ਪਿਆ। ਚੋਣ ਅਧਿਕਾਰੀ ਸ਼ੁੱਕਰਵਾਰ ਨੂੰ ਤਿਆਂਗ ਆਪਣੀ ਵੋਟ ਪਾਉਣ ਤੱਕ ਸਟੇਸ਼ਨ 'ਤੇ ਹੀ ਰਹਿਣਗੇ ਅਤੇ ਉਪਕਰਣਾਂ ਦੇ ਨਾਲ ਆਪਣੇ ਅਧਾਰ ਸਥਾਨ 'ਤੇ ਵਾਪਸ ਆਉਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਯਾਂਗ ਕੁਆਰੀ ਹੈ ਅਤੇ ਉਸ ਦੇ ਮਾਤਾ-ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਪਿੰਡ ਵਿੱਚ ਹੀ ਰਹਿੰਦੀ ਹੈ। ਚੀਨ ਦੀ ਸਰਹੱਦ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੇ ਪਿੰਡ ਤੋਂ ਪਰੇ ਸਿਰਫ਼ ਇੱਕ ਪਹਾੜੀ ਹੈ।

(For more Punjabi news apart from Sokhela Tayang used vote Malogam News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement