UP News: ਪ੍ਰੇਮ ਪ੍ਰਸੰਗ ਤੋਂ ਬਾਅਦ ਕੁੜਮ-ਕੁੜਮਣੀ ਫ਼ਰਾਰ

By : PARKASH

Published : Apr 19, 2025, 11:39 am IST
Updated : Apr 19, 2025, 11:39 am IST
SHARE ARTICLE
After the love affair, Kurdam-Kurdammani ran away
After the love affair, Kurdam-Kurdammani ran away

UP News: ਟਰੱਕ ਡਰਾਈਵਰ ਹੋਣ ਕਾਰਨ ਬਾਹਰ ਹੀ ਰਹਿੰਦਾ ਸੀ ਪਤੀ, ਕੁੜਮ ’ਤੇ ਆ ਗਿਆ ਪਤਨੀ ਦਾ ਦਿਲ

 

UP News: ਬਦਾਯੂੰ ਜ਼ਿਲ੍ਹੇ ’ਚ ਇੱਕ ਔਰਤ ਨੂੰ ਆਪਣੀ ਧੀ ਦੇ ਸਹੁਰੇ ਨਾਲ ਵਿਆਹ ਦੇ ਤਿੰਨ ਸਾਲ ਬਾਅਦ ਪਿਆਰ ਹੋ ਗਿਆ ਅਤੇ ਸਹੁਰੇ ਘਰੋਂ ਭੱਜ ਗਏ। ਪੁਲਿਸ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਪੁਸ਼ਟੀ ਕੀਤੀ। ਅਲੀਗੜ੍ਹ ਵਰਗਾ ਹੀ ਇੱਕ ਮਾਮਲਾ ਬਦਾਯੂੰ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਆਪਣੀ ਧੀ ਦੇ ਵਿਆਹ ਤੋਂ ਪਹਿਲਾਂ ਹੀ ਆਪਣੇ ਹੋਣ ਵਾਲੇ ਜਵਾਈ ਨਾਲ ਭੱਜ ਗਈ। ਜਦੋਂ ਕਿ ਬਦਾਯੂੰ ਵਿੱਚ, ਕੁੜਮਣੀ ਆਪਣੇ ਕੁੜਮ ਨਾਲ ਘਰੋਂ ਭੱਜ ਗਈ।

ਪੁਲਿਸ ਸੂਤਰਾਂ ਅਨੁਸਾਰ, ਚਾਰ ਬੱਚਿਆਂ ਦੀ ਮਾਂ ਮਮਤਾ (43) ਕਥਿਤ ਤੌਰ ’ਤੇ ਆਪਣੇ ਧੀ ਦੇ ਸਹੁਰੇ ਸ਼ੈਲੇਂਦਰ (46), ਜੋ ਕਿ ਜ਼ਿਲ੍ਹਾ ਹੈੱਡਕੁਆਰਟਰ ਦੇ ਸਿਵਲ ਲਾਈਨਜ਼ ਥਾਣਾ ਖੇਤਰ ਦਾ ਵਸਨੀਕ ਹੈ, ਨਾਲ ਘਰ ਛੱਡ ਕੇ ਚਲੀ ਗਈ ਸੀ। ਦਾਤਾਗੰਜ ਕੋਤਵਾਲੀ ਇਲਾਕੇ ਦੇ ਦਹਰਪੁਰ ਕਸਬੇ ਦੀ ਰਹਿਣ ਵਾਲੀ ਮਮਤਾ ਦੇ ਪਤੀ ਸੁਨੀਲ ਕੁਮਾਰ ਨੇ ਕਿਹਾ ਕਿ ਉਹ ਇੱਕ ਟਰੱਕ ਡਰਾਈਵਰ ਹੈ ਅਤੇ ਇਸ ਲਈ ਲੰਮੇ ਸਮੇਂ ਤੋਂ ਘਰ ਤੋਂ ਬਾਹਰ ਰਹਿੰਦਾ ਹੈ। ਸੁਨੀਲ ਨੇ ਕਿਹਾ ਕਿ 11 ਅਪ੍ਰੈਲ ਨੂੰ ਮਮਤਾ ਨੇ ਆਪਣੇ ਕੁੜਮ ਸ਼ੈਲੇਂਦਰ ਨੂੰ ਬੁਲਾਇਆ ਅਤੇ ਉਸ ਨਾਲ ਭੱਜ ਗਈ।

ਉਸਨੇ ਦੋਸ਼ ਲਾਇਆ ਕਿ ਉਹ ਘਰ ਵਿੱਚ ਰੱਖੇ ਸਾਰੇ ਗਹਿਣੇ ਅਤੇ ਪੈਸੇ ਲੈ ਗਈ ਹੈ। ਉਸ ਨੇ ਕਿਹਾ ਕਿ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਸਨੇ ਆਪਣੀ ਪਤਨੀ ਅਤੇ ਧੀ ਦੇ ਸਹੁਰੇ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ, ਦਾਤਾਗੰਜ ਪੁਲਿਸ ਸਰਕਲ ਅਫ਼ਸਰ (ਸੀਓ) ਕੇਕੇ ਤਿਵਾੜੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਸੀਓ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

(For more news apart from Badaun Latest News, stay tuned to Rozana Spokesman)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement