''ਮੈਂ ਤਪੱਸਿਆ ਵਿਚ ਲੀਨ ਹਾਂ, ਇਸ ਲਈ ਦਫ਼ਤਰ ਨਹੀਂ ਆ ਸਕਦਾ''
Published : May 19, 2018, 12:48 pm IST
Updated : May 19, 2018, 12:55 pm IST
SHARE ARTICLE
I am absorbed in austerity
I am absorbed in austerity

ਗੁਜਰਾਤ ਸਰਕਾਰ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਭਗਵਾਨ ਵਿਸ਼ਨੂੰ ਦੇ ਦਸਵੇਂ ਅਵਤਾਰ ਕਲਕੀ ਹਨ ਅਤੇ ਉਹ ਦਫ਼ਤਰ ਨਹੀਂ...

ਅਹਮਦਾਬਾਦ :  ਗੁਜਰਾਤ ਸਰਕਾਰ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਭਗਵਾਨ ਵਿਸ਼ਨੂੰ ਦੇ ਦਸਵੇਂ ਅਵਤਾਰ ਕਲਕੀ ਹਨ ਅਤੇ ਉਹ ਦਫ਼ਤਰ ਨਹੀਂ ਆ ਸਕਦੇ ਕਿਉਂਕਿ ਉਹ '' ਸੰਸਾਰ ਦੇ ਅੰਤ ਨੂੰ ਬਦਲਣ ਲਈ 'ਤਪੱਸਿਆ' ਕਰ ਰਿਹਾ ਹੈ| ਸਰਦਾਰ ਸਰੋਵਰ ਮੁੜ ਵਸੇਬਾ ਏਜੰਸੀ ਦੇ ਸੁਪਰਡੈਂਟ ਇੰਜੀਨੀਅਰ ਰਮੇਸ਼ ਚੰਦਰ ਫੇਫਰ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਸਦੀ ਤਪੱਸਿਆ ਨੂੰ ਧਨਵਾਦ, ਕਿ ਦੇਸ਼ ਵਿਚ ਚੰਗੀ ਵਰਖਾ ਹੋ ਰਹੀ ਹੈ|

ਫੇਫਰ ਨੂੰ ਜਾਰੀ ਨੋਟਿਸ ਅਤੇ ਉਸਦਾ ਵਚਿੱਤਰ ਜਵਾਬ ਵਾਇਰਲ ਹੋ ਚੁੱਕਿਆ ਹੈ| ਰਾਜਕੋਟ ਸਥਿਤ ਘਰ ਵਿਚ ਅੱਜ ਮੀਡੀਆ ਨੂੰ ਫੇਫਰ ਨੇ ਕਿਹਾ ''ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਮੈਂ ਸਚਮੁਚ ਭਗਵਾਨ ਵਿਸ਼ਨੂੰ ਦਾ ਦਸਵਾਂ ਅਵਤਾਰ ਹਾਂ ਅਤੇ ਆਉਣ ਵਾਲੇ ਦਿਨਾਂ ਵਿਚ ਮੈਂ ਇਸਨੂੰ ਸਾਬਤ ਕਰ ਦੇਵਾਂਗਾ| ਮੈਂ ਮਾਰਚ 2010 ਵਿੱਚ ਦਫ਼ਤਰ ਵਿਚ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਕਲਕੀ ਅਵਤਾਰ ਹਾਂ| ਉਦੋਂ ਤੋਂ ਮੇਰੇ ਕੋਲ ਬ੍ਰਹਮ ਸ਼ਕਤੀਆਂ ਹਨ|

 Ramesh FefarRamesh Fefarਤਿੰਨ ਦਿਨ ਪਹਿਲਾਂ ਏਜੰਸੀ ਵੱਲੋਂ ਜਾਰੀ ਕੀਤੇ ਗਏ ਕਾਰਨ ਨੋਟਿਸ ਦੇ ਜਵਾਬ ਵਿਚ ਉਮਰ ਦੇ ਪੰਜਵੇ ਦਹਾਕੇ ਵਿਚ ਪਹੁੰਚੇ ਫੇਫਰ ਨੇ ਕਿਹਾ ਕਿ ਉਹ ਦਫ਼ਤਰ ਨਹੀਂ ਆ ਸਕਦਾ ਕਿਉਂਕਿ ਉਹ ਤਪੱਸਿਆ ਵਿਚ ਲੀਨ ਹੈ| ਦੋ ਪੰਨਿਆਂ ਦੇ ਜਵਾਬ ਵਿਚ ਅਧਿਕਾਰੀ ਨੇ ਕਿਹਾ ਹੈ, ''ਮੈਂ ਉਮਰ ਦੇ ਪੰਜਵੇਂ ਦਹਾਕੇ ਵਿਚ ਦਾਖਲ ਹੋਣ ਦੇ ਨਾਲ ਹੀਂ ਗਲੋਬਲ ਬਦਲਾਅ ਦੇ ਕਾਰਣ ਆਪਣੇ ਘਰ ਵਿਚ ਤਪੱਸਿਆ ਕਰ ਰਿਹਾ ਹਾਂ| ਮੈਂ ਦਫ਼ਤਰ ਵਿਚ ਬੈਠ ਕੇ ਇਸ ਤਰ੍ਹਾਂ ਦੀ ਤਪੱਸਿਆ ਨਹੀਂ ਕਰ ਸਕਦਾ ਹਾਂ|

ਅਧਿਕਾਰੀ ਨੇ ਦਾਅਵਾ ਕਿ ਉਸਦੀ ਤਪੱਸਿਆ ਦੇ ਕਾਰਨ ਹੀ ਭਾਰਤ ਪਿਛਲੇ 19 ਸਾਲ ਤੋਂ ਚੰਗੇ ਮੀਂਹ ਪਵਾ ਰਿਹਾ ਹੈ|  ਰਮੇਸ਼ ਚੰਦਰ ਨੇ ਕਿਹਾ ਕਿ ਹੁਣ ਇਹ ਸਰਦਾਰ ਸਰੋਵਰ ਪੁਨਰਵਾਸ ਏਜੰਸੀ ਨੂੰ ਤੈਅ ਕਰਣਾ ਚਾਹੀਦਾ ਹੈ ਕਿ ਮੈਨੂੰ ਦਫਤਰ ਵਿਚ ਬਿਠਾ ਕੇ ਸਮਾਂ ਖਰਾਬ ਕਰਵਾਉਣਾ ਹੈ ਜਾਂ ਦੇਸ਼ ਨੂੰ ਸੁੱਕੇ ਤੋਂ ਬਚਾਉਣ ਲਈ ਕੁੱਝ ਠੋਸ ਕੰਮ ਕਰਨਾ ਚਾਹੀਦਾ ਹੈ|

ਅਧਿਕਾਰੀ ਨੇ ਦਾਅਵਾ ਕੀਤਾ, '' ਕਿਉਂਕਿ ਮੈਂ ਕਲਕੀ ਅਵਤਾਰ ਹਾਂ ਇਸ ਲਈ ਭਾਰਤ ਵਿਚ ਚੰਗੀ ਵਰਖਾ ਹੋ ਰਹੀ ਹੈ| '' ਨੋਟਿਸ ਦੇ ਅਨੁਸਾਰ ਫੇਫਰ ਪਿਛਲੇ ਅੱਠ ਮਹੀਨੇ ਵਿਚ ਵਡੋਦਰਾ ਸਥਿਤ ਆਪਣੇ ਦਫਤਰ ਵਿਚ ਕੇਵਲ 16 ਦਿਨ ਮੌਜੂਦ ਰਹੇ| ਸਰਦਾਰ ਸਰੋਵਰ ਪ੍ਰੋਜੈਕਟ ਤੋਂ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਦਾ ਕੰਮ ਸਰਦਾਰ ਸਰੋਵਰ ਪੁਨਰਵਾਸਵਤ ਏਜੰਸੀ ਦੇਖ ਰਹੀ ਹੈ .

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement