
ਜੁੜਵਾ ਭੈਣਾਂ ਵੱਖ ਵੱਖ ਪਾਉਣਗੀਆਂ ਵੋਟ
ਜਨਮ ਤੋਂ ਜੁੜੀਆਂ ਦੋ ਭੈਣਾਂ ਨੂੰ ਵੱਖ ਵੱਖ ਵਿਅਕਤੀਆਂ ਦੇ ਤੌਰ ’ਤੇ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਇਹਨਾਂ ਦੇ ਸਿਰ ਜੁੜੇ ਹੋਏ ਹਨ। ਜਿਸ ਦਾ ਮਤਲਬ ਹੈ ਕਿ ਹੁਣ ਦੋਵੇਂ ਭੈਣਾਂ ਅਲੱਗ ਅਲੱਗ ਵੋਟਾਂ ਪਾਉਣਗੀਆਂ। ਪਟਨਾ ਦੇ ਸਮਨਪੁਰਾ ਇਲਾਕੇ ਵਿਚ ਰਹਿਣ ਵਾਲੀਆਂ 23 ਸਾਲ ਦੀਆਂ ਸਬਾਹ ਅਤੇ ਫਰਾਹ ਐਤਵਾਰ ਹੋ ਰਹੀ ਵੋਟਿੰਗ ਵਿਚ ਅਪਣੀ-ਅਪਣੀ ਪਸੰਦ ਨਾਲ ਵੋਟ ਪਾਉਣਗੀਆਂ।
Voting
2015 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਦੋਵਾਂ ਭੈਣਾਂ ਦੇ ਨਾਮ ਲਈ ਇਕ ਹੀ ਪਛਾਣ ਪੱਤਰ ਜਾਰੀ ਕੀਤਾ ਗਿਆ ਸੀ ਅਤੇ ਇਸ ਵਜ੍ਹ ਕਰਕੇ ਦੋਵਾਂ ਦੀਆਂ ਵੋਟਾਂ ਵੀ ਇਕ ਹੀ ਮੰਨੀਆਂ ਗਈਆਂ ਸਨ। ਪਟਨਾ ਦੇ ਜ਼ਿਲ੍ਹਾ ਅਧਿਕਾਰੀ ਕੁਮਾਰ ਰਵੀ ਨੇ ਦਸਿਆ ਕਿ ਇਹਨਾਂ ਭੈਣਾਂ ਨੂੰ ਉਹਨਾਂ ਦੀ ਸ਼ਰੀਰਕ ਸਥਿਤੀ ਦੇ ਚਲਦੇ ਵੱਖ ਵੱਖ ਪਹਿਚਾਣ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਦਿਮਾਗ ਵੱਖੋ ਵੱਖਰਾ ਹੈ।
Voting
ਉਹਨਾਂ ਦੀ ਪਸੰਦ, ਵਿਚਾਰ ਵੱਖਰਾ ਹੈ ਇਸ ਲਈ ਫੈਸਲਾ ਲਿਆ ਗਿਆ ਹੈ ਕਿ ਵੋਟ ਪਾਉਣ ਦਾ ਹੱਕ ਵੀ ਦੋਵਾਂ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਦੇ ਸਿਰ ਅਲੱਗ ਦਿਸ਼ਾ ਵੱਲ ਹੋਣ ਕਾਰਨ ਉਹ ਦੇਖ ਨਹੀਂ ਸਕਦੀਆਂ ਕਿ ਕਿਸ ਨੇ ਕਿਹੜੀ ਪਾਰਟੀ ਨੂੰ ਵੋਟ ਪਾਈ ਹੈ। ਪਟਨਾ ਸਾਹਿਬ ਸੀਟ ’ਤੇ ਸ਼ਤਰੂਘਨ ਸਿਨਹਾ ਇਸ ਵਾਰ ਕਾਂਗਰਸ ਦੀ ਟਿਕਟ ’ਤੇ ਚੋਣਾਂ ਲੜ ਰਹੇ ਹਨ ਅਤੇ ਮੁਕਾਬਲਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨਾਲ ਹੈ।
ਦਸ ਦਈਏ ਕਿ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਦੋਵਾਂ ਭੈਣਾਂ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਦੇਣ ਦਾ ਨਿਰਦੇਸ਼ ਦਿੱਤਾ ਸੀ ਜਿਸ ਨੂੰ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਪਹਿਲ ਨਾਲ ਵਧਾ ਕੇ 20 ਹਜ਼ਾਰ ਕਰ ਦਿੱਤਾ ਗਿਆ ਸੀ।